ਸਿਡਨੀ ''ਚ ਦੂਜੇ ਦਿਨ ਵੀ ਪਏ ਗੜੇ, 3 ਔਰਤਾਂ ਜ਼ਖਮੀ (ਤਸਵੀਰਾਂ)

02/18/2017 4:09:03 PM

ਸਿਡਨੀ— ਸ਼ਨੀਵਾਰ ਨੂੰ ਵੀ ਆਸਟਰੇਲੀਆ ''ਤੇ ਸ਼ਹਿਰ ਸਿਡਨੀ ਅਤੇ ਉਸ ਦੇ ਆਲੇ-ਦੁਆਲੇ ਖੇਤਰਾਂ ''ਚ ਗੜੇਮਾਰੀ ਹੋਈ, ਜਿਸ ਕਾਰਨ ਸਿਡਨੀ ਵਾਸੀਆਂ ਲਈ ਵੱਡੀ ਮੁਸੀਬਤ ਬਣ ਗਈ। ਇਸ ਗੜੇਮਾਰੀ ਕਾਰਨ 3 ਔਰਤਾਂ ਜ਼ਖਮੀ ਹੋ ਗਈਆਂ ਅਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ। 
61 ਸਾਲਾ ਇਕ ਔਰਤ ਗੜੇਮਾਰੀ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋਈ, ਉਸ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ। ਇਸ ਤੋਂ ਇਲਾਵਾ 60 ਸਾਲ ਦੀਆਂ ਦੋ ਔਰਤਾਂ ਦਾ ਹਸਪਤਾਲ ''ਚ ਇਲਾਜ ਕੀਤਾ ਜਾ ਰਿਹਾ ਹੈ। ਸਿਡਨੀ ਦੇ ਵਾਲੋਨਗਾਨਗ ਖੇਤਰ ''ਚ ਰਹਿੰਦੇ ਵਾਸੀਆਂ ਨੇ ਗਲੀਆਂ ਅਤੇ ਘਰ ਦੇ ਵਿਹੜਿਆਂ ''ਚ ਪਏ ਗੜੇ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਜ਼ਰੀਏ ਇੱਥੋਂ ਦੇ ਹਾਲਾਤ ਬਾਰੇ ਦੱਸਿਆ। ਮੌਸਮ ਵਿਭਾਗ ਨੇ ਸਿਡਨੀ ਅਤੇ ਉਸ ਦੇ ਆਲੇ-ਦੁਆਲੇ ਖੇਤਰਾਂ ''ਚ ਮੌਸਮ ਖਰਾਬ ਰਹਿਣ ਅਤੇ ਗੜੇਮਾਰੀ ਦੀ ਚਿਤਾਵਨੀ ਜਾਰੀ ਕੀਤੀ ਸੀ। ਐਮਰਜੈਂਸੀ ਸੇਵਾ ਨੇ ਸ਼ਹਿਰ ਵਾਸੀਆਂ ਨੂੰ ਭਾਰੀ ਤੂਫਾਨ ਅਤੇ ਗੜੇਮਾਰੀ ਕਾਰਨ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।
ਦੱਸਣ ਯੋਗ ਹੈ ਕਿ ਸ਼ੁੱਕਰਵਾਰ ਨੂੰ ਵੀ ਸਿਡਨੀ ਅਤੇ ਉਸ ਦੇ ਆਲੇ-ਦੁਆਲੇ ਖੇਤਰਾਂ ''ਚ ਤੇਜ਼ ਹਨੇਰੀ ਅਤੇ ਮੀਂਹ ਪੈਣ ਦੇ ਨਾਲ-ਨਾਲ ਗੜੇਮਾਰੀ ਹੋਈ ਸੀ, ਜਿਸ ਕਾਰਨ ਵੱਡੀ ਗਿਣਤੀ ''ਚ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਖਰਾਬ ਮੌਸਮ ਕਾਰਨ ਵੱਡੀ ਗਿਣਤੀ ''ਚ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪਿਆ।
ਦੱਸਣ ਯੋਗ ਹੈ ਕਿ ਸ਼ੁੱਕਰਵਾਰ ਨੂੰ ਵੀ ਸਿਡਨੀ ਅਤੇ ਉਸ ਦੇ ਆਲੇ-ਦੁਆਲੇ ਖੇਤਰਾਂ ''ਚ ਤੇਜ਼ ਹਨੇਰੀ ਅਤੇ ਮੀਂਹ ਪੈਣ ਦੇ ਨਾਲ-ਨਾਲ ਗੜ੍ਹੇਮਾਰੀ ਹੋਈ ਸੀ, ਜਿਸ ਕਾਰਨ ਵੱਡੀ ਗਿਣਤੀ ''ਚ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਖਰਾਬ ਮੌਸਮ ਕਾਰਨ ਵੱਡੀ ਗਿਣਤੀ ''ਚ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪਿਆ।

Tanu

News Editor

Related News