ਗੁਤਾਰੇਸ ਨੇ ਅਫਗਾਨ ਰਾਸ਼ਟਰਪਤੀ ਗਨੀ ਤੇ ਅਬਦੁੱਲਾ ਵਿਚਾਲੇ ਸਮਝੌਤੇ ਦੀ ਕੀਤੀ ਤਰੀਫ

05/20/2020 2:31:53 AM

ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਨ੍ਹਾਂ ਦੇ ਵਿਰੋਧੀ ਅਬਦੁੱਲਾ ਅਬਦੁੱਲਾ ਵਿਚਾਲੇ ਹੋਏ ਸਮਝੌਤੇ 'ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਹ ਇਕ ਅਜਿਹਾ ਕਦਮ ਹੈ ਜਿਸ ਨਾਲ ਦੇਸ਼ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਅਸ਼ਾਂਤੀ ਨੂੰ ਖਤਮ ਕਰ ਸ਼ਾਂਤੀ ਸਮਝੌਤੇ ਲਈ ਯਤਨ ਕੀਤੇ ਜਾ ਸਕਦੇ ਹਨ।

ਸਮਝੌਤੇ ਮੁਤਾਬਕ ਅਸ਼ਰਫ ਗਨੀ ਰਾਸ਼ਟਰਪਤੀ ਬਣੇ ਜਦਕਿ ਉਨ੍ਹਾਂ ਦੇ ਵਿਰੋਧੀ ਅਬਦੁੱਲਾ ਅਬਦੁੱਲਾ ਦੀ ਟੀਮ ਦੀ ਮੰਤਰੀ ਮੰਡਲ ਵਿਚ ਅੱਧੀ ਹਿੱਸੇਦਾਰੀ ਹੋਵੇਗੀ। ਅਬਦੁੱਲਾ ਕਾਰਜਾਕਾਰੀ ਅਥਾਰਟੀ ਦੇ ਨਾਲ ਰਾਸ਼ਟਰੀ ਸਲਾਹ ਸਮਝੌਤਾ ਉਚ ਪ੍ਰੀਸ਼ਦ (ਐਚ. ਸੀ. ਐਨ. ਆਰ.) ਦੇ ਪ੍ਰਮੁੱਖ ਹੋਣਗੇ। ਸਮਝੌਤੇ ਮੁਤਾਬਕ, ਤਾਲਿਬਾਨ ਦੇ ਨਾਲ ਹੋਣ ਵਾਲੀ ਸ਼ਾਂਤੀ ਵਾਰਤਾ ਐਚ. ਸੀ. ਐਨ. ਆਰ. ਦੇ ਤਹਿਤ ਅਬਦੁੱਲਾ ਦੀ ਅਗਵਾਈ ਵਿਚ ਹੋਵੇਗੀ। ਅਬਦੁੱਲਾ ਨੇ ਗਨੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵਿਚ ਮੁੱਖ ਕਾਰਜਕਾਰੀ ਦੇ ਰੂਪ ਵਿਚ ਸੇਵਾ ਦਿੱਤੀ ਸੀ। ਜਨਰਲ ਸਕੱਤਰ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਕਿਹਾ ਕਿ ਗੁਤਾਰੇਸ ਨੂੰ ਉਮੀਦ ਹੈ ਕਿ ਗਨੀ ਅਤੇ ਅਬਦੁੱਲਾ ਵਿਚਾਲੇ ਹੋਏ ਇਸ ਸਮਝੌਤੇ ਨਾਲ ਵਿਆਪਕ ਸ਼ਾਂਤੀ ਸਮਝੌਤੇ ਦੀ ਦਿਸ਼ਾ ਵਿਚ ਯਤਨ ਕੀਤਾ ਜਾ ਸਕਦਾ ਹੈ। ਨਾਲ ਹੀ ਨਾਲ ਕੋਵਿਡ-19 ਦੀ ਰੋਕਥਾਮ ਅਤੇ ਹੋਰ ਚੁਣੌਤੀਆਂ ਦਾ ਹੱਲ ਕਰ ਨਾਗਰਿਕਾਂ ਦੇ ਵਿਕਾਸ 'ਤੇ ਧਿਆਨ ਦਿੱਤਾ ਜਾ ਸਕਦਾ ਹੈ।


Khushdeep Jassi

Content Editor

Related News