ਫਾਰੂਕ ਅਬਦੁੱਲਾ ਆਖ਼ਰ ਕਿਉਂ ਨਹੀਂ ਲੜ ਰਹੇ ਲੋਕ ਸਭਾ ਚੋਣਾਂ, ਉਮਰ ਅਬਦੁੱਲਾ ਨੇ ਦੱਸੀ ਵਜ੍ਹਾ
Wednesday, Apr 03, 2024 - 02:55 PM (IST)
ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਸ਼੍ਰੀਨਗਰ ਤੋਂ ਮੌਜੂਦਾ ਸੰਸਦ ਮੈਂਬਰ ਫਾਰੂਕ ਅਬਦੁੱਲਾ ਸਿਹਤ ਸੰਬੰਧੀ ਕਾਰਨਾਂ ਕਰ ਕੇ ਲੋਕ ਸਭਾ ਚੋਣਾਂ ਨਹੀਂ ਲੜਨਗੇ। ਪਾਰਟੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਰੂਕ ਅਬਦੁੱਲਾ ਦੇ ਚੋਣ ਨਾ ਲੜਨ ਸੰਬੰਧੀ ਇਹ ਐਲਾਨ ਉਨ੍ਹਾਂ ਦੇ ਪੁੱਤ ਅਤੇ ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਰਾਵਲਪੋਰਾ 'ਚ ਇਕ ਪਾਰਟੀ ਸਮਾਰੋਹ ਦੌਰਾਨ ਕੀਤੀ।
ਉਮਰ ਅਬਦੁੱਲਾ ਨੇ ਕਿਹਾ,''ਉਨ੍ਹਾਂ ਨੇ (ਫਾਰੂਕ ਅਬਦੁੱਲਾ ਨੇ) ਆਪਣੇ ਸਿਹਤ ਸੰਬੰਧੀ ਕਾਰਨਾਂ ਕਰ ਕੇ ਇਸ ਵਾਰ ਚੋਣ ਲੜਨ ਲਈ (ਪਾਰਟੀ ਦੇ ਜਨਰਲ ਸਕੱਤਰ) ਅਲੀ ਮੁਹੰਮਦ ਸਾਗਰ ਅਤੇ ਪਾਰਟੀ ਦੇ ਹੋਰ ਮੈਂਬਰਾਂ ਤੋਂ ਮਨਜ਼ੂਰੀ ਲਈ ਹੈ।'' ਉਨ੍ਹਾਂ ਕਿਹਾ ਕਿ ਹੁਣ ਇਹ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਚੋਣ ਖੇਤਰ ਤੋਂ ਅਜਿਹੇ ਉਮੀਦਵਾਰ ਨੂੰ ਉਤਾਰੇ, ਜਿਸ ਨੂੰ ਵੋਟਰ ਜਿਤਾਉਣ ਤਾਂ ਕਿ ਉਹ ਦਿੱਲੀ 'ਚ ਇੱਥੇ ਦੇ ਲੋਕਾਂ ਦੀ ਆਵਾਜ਼ ਬਣ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8