Google ਸਰਚ ਨੇ ਬਚਾਈ ਬੱਚੇ ਦੀ ਜਾਨ, ਮਾਂ ਨੇ ਲੱਭਿਆ ਇਲਾਜ, ਡਾਕਟਰਾਂ ਨੇ ਦੇ ਦਿੱਤਾ ਸੀ ਜਵਾਬ
Friday, Sep 19, 2025 - 03:50 PM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਟੈਕਸਾਸ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੂਗਲ ਖੋਜ ਇੰਜਣ ਨੇ ਇਕ 6 ਸਾਲਾ ਬੱਚੇ ਦੀ ਜ਼ਿੰਦਗੀ ਬਚਾਉਣ 'ਚ ਮੁੱਖ ਭੂਮਿਕਾ ਨਿਭਾਈ। ਵਿਟਨ ਡੈਨੀਅਲ ਨਾਮੀ ਬੱਚੇ ਨੂੰ ਅਚਾਨਕ ਤੇਜ਼ ਸਿਰਦਰਦ ਤੇ ਚੱਕਰ ਆਉਣ ਲੱਗੇ। ਸ਼ੁਰੂ 'ਚ ਡਾਕਟਰਾਂ ਨੇ ਇਸ ਨੂੰ ਫਲੂ ਸਮਝ ਕੇ ਇਲਾਜ ਸ਼ੁਰੂ ਕੀਤਾ, ਪਰ 24 ਘੰਟਿਆਂ 'ਚ ਹੀ ਉਸ ਦੀ ਹਾਲਤ ਬਹੁਤ ਗੰਭੀਰ ਹੋ ਗਈ। ਬੱਚੇ ਨੇ ਬੋਲਣਾ, ਤੁਰਨਾ ਅਤੇ ਇੱਥੇ ਤੱਕ ਕਿ ਸਾਹ ਲੈਣਾ ਵੀ ਬੰਦ ਕਰ ਦਿੱਤਾ, ਉਸ ਨੂੰ ਤੁਰੰਤ ਵੈਂਟੀਲੇਟਰ 'ਤੇ ਰੱਖ ਦਿੱਤਾ ਗਿਆ।
ਬਾਅਦ 'ਚ ਪਤਾ ਲੱਗਾ ਕਿ ਵਿਟਨ ਨੂੰ ਫਲੂ ਨਹੀਂ, ਸਗੋਂ ਦਿਮਾਗ 'ਚ ਕੈਵਰਨਸ ਮਾਲਫਾਰਮੇਸ਼ਨ (Cavernous Malformation) ਹੈ। ਇਹ ਇਕ ਦੁਰਲੱਭ ਬੀਮਾਰੀ, ਜਿਸ 'ਚ ਦਿਮਾਗ ਦੀਆਂ ਖੂਨ ਦੀਆਂ ਨਸਾਂ ਅਸਾਮਾਨ ਤਰੀਕੇ ਨਾਲ ਫਟ ਜਾਂਦੀਆਂ ਹਨ। ਬੱਚੇ ਨੂੰ ਵਾਰ-ਵਾਰ ਸਟ੍ਰੋਕ ਅਤੇ ਦੌਰੇ ਆਉਣ ਲੱਗੇ। ਡਾਕਟਰਾਂ ਨੇ ਪਰਿਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬੱਚਾ ਬਚ ਵੀ ਗਿਆ, ਤਾਂ ਸ਼ਾਇਦ ਕਦੇ ਸਧਾਰਨ ਜ਼ਿੰਦਗੀ ਨਹੀਂ ਜੀ ਸਕੇਗਾ।
ਗੂਗਲ ਨੇ ਦਿੱਤੀ ਉਮੀਦ
ਨਿਰਾਸ਼ਾ ਦੇ ਸਮੇਂ 'ਚ ਬੱਚੇ ਦੀ ਮਾਂ ਕੇਸੀ ਡੈਨੀਅਲ ਨੇ ਗੂਗਲ 'ਤੇ ਇਸ ਬੀਮਾਰੀ ਬਾਰੇ ਖੋਜ ਸ਼ੁਰੂ ਕੀਤੀ। ਖੋਜ ਦੌਰਾਨ ਉਸ ਨੂੰ ਹਿਊਸਟਨ ਦੇ UTHealth ਹਸਪਤਾਲ ਦੇ ਨਿਊਰੋਸਰਜਨ ਡਾ. ਜਾਕ ਮੋਰਕੋਸ ਦਾ ਲੇਖ ਮਿਲਿਆ, ਜੋ ਇਸ ਬੀਮਾਰੀ ਦੇ ਮਾਹਿਰ ਸਨ। ਮਾਂ ਨੇ ਤੁਰੰਤ ਉਨ੍ਹਾਂ ਨੂੰ ਈਮੇਲ ਕਰਕੇ ਮਦਦ ਮੰਗੀ। ਕਟਰ ਨੇ ਤੁਰੰਤ ਜਵਾਬ ਦਿੱਤਾ ਅਤੇ ਵਿਟਨ ਨੂੰ ਹਿਊਸਟਨ ਲਿਆਂਦਾ ਗਿਆ, ਜਿੱਥੇ ਚਾਰ ਘੰਟਿਆਂ ਦੀ ਜਟਿਲ ਸਰਜਰੀ ਕੀਤੀ ਗਈ। ਇਹ ਸਫ਼ਲ ਰਹੀ ਅਤੇ ਕੁਝ ਘੰਟਿਆਂ 'ਚ ਹੀ ਬੱਚੇ ਨੇ ਮੁੜ ਸਾਹ ਲੈਣਾ ਅਤੇ ਬੋਲਣਾ ਸ਼ੁਰੂ ਕਰ ਦਿੱਤਾ। ਇਹ ਕਹਾਣੀ ਸਾਬਿਤ ਕਰਦੀ ਹੈ ਕਿ ਸਹੀ ਜਾਣਕਾਰੀ ਅਤੇ ਹਿੰਮਤ ਨਾਲ ਸਭ ਕੁਝ ਸੰਭਵ ਹੈ। ਗੂਗਲ ਖੋਜ ਅਤੇ ਮਾਂ ਦੀ ਹਿੰਮਤ ਨੇ ਮਿਲ ਕੇ ਇਕ ਨੰਨੇ ਬੱਚੇ ਦੀ ਜਾਨ ਬਚਾਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8