ਪਾਕਿਸਤਾਨ ਨੂੰ ਅਮਰੀਕਾ ਤੋਂ ਮਿਲਣਗੀਆਂ AIM-120 ਮਿਜ਼ਾਈਲਾਂ ! ਬਾਲਾਕੋਟ ਸਟ੍ਰਾਈਕ ਦੌਰਾਨ ਹੋਈ ਸੀ ਵਰਤੋਂ
Wednesday, Oct 08, 2025 - 10:55 AM (IST)
ਇਸਲਾਮਾਬਾਦ (ਭਾਸ਼ਾ) –ਪਾਕਿਸਤਾਨ ਨੂੰ ਅਮਰੀਕਾ ਤੋਂ AIM-120 ਐਡਵਾਂਸਡ ਮੀਡੀਅਮ-ਰੇਂਜ ਏਅਰ-ਟੂ-ਏਅਰ ਮਿਜ਼ਾਈਲਾਂ (ਏ. ਐੱਮ. ਆਰ. ਏ. ਏ. ਐੱਮ. ਐੱਸ.) ਮਿਲਣ ਦੀ ਸੰਭਾਵਨਾ ਹੈ। ਅਮਰੀਕਾ ਦੇ ਯੁੱਧ ਮੰਤਰਾਲਾ (ਡੀ. ਓ. ਡਬਲਿਊ.) ਦੁਆਰਾ ਹਾਲ ਹੀ ਵਿਚ ਕੀਤੇ ਹਥਿਆਰਾਂ ਦੇ ਇਕਰਾਰਨਾਮੇ ’ਚ ਏ. ਆਈ. ਐੱਮ.-120 ਏ. ਐੱਮ. ਆਰ. ਏ. ਏ. ਐੱਮ. ਐੱਸ. ਦੇ ਖਰੀਦਦਾਰਾਂ ਵਿਚ ਪਾਕਿਸਤਾਨ ਦੀ ਨਾਂ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਾਤਨ ਨੇ ਸਾਲ 2019 'ਚ ਹੋਈ ਬਾਲਾਕੋਟ ਸਟ੍ਰਾਈਕ 'ਚ ਇਨ੍ਹਾਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਸੀ।
ਇਸ ਇਕਰਾਰਨਾਮੇ ’ਚ ਬ੍ਰਿਟੇਨ, ਪੋਲੈਂਡ, ਪਾਕਿਸਤਾਨ, ਜਰਮਨੀ, ਫਿਨਲੈਂਡ, ਆਸਟ੍ਰੇਲੀਆ, ਰੋਮਾਨੀਆ, ਕਤਰ, ਓਮਾਨ, ਕੋਰੀਆ, ਗ੍ਰੀਸ, ਸਵਿਟਜ਼ਰਲੈਂਡ, ਪੁਰਤਗਾਲ, ਸਿੰਗਾਪੁਰ, ਨੀਦਰਲੈਂਡ, ਚੈੱਕ ਗਣਰਾਜ, ਜਾਪਾਨ, ਸਲੋਵਾਕੀਆ, ਡੈਨਮਾਰਕ, ਕੈਨੇਡਾ, ਬੈਲਜੀਅਮ, ਬਹਿਰੀਨ, ਸਾਊਦੀ ਅਰਬ, ਇਟਲੀ, ਨਾਰਵੇ, ਸਪੇਨ, ਕੁਵੈਤ, ਫਿਨਲੈਂਡ, ਸਵੀਡਨ, ਤਾਈਵਾਨ, ਲਿਥੁਆਨੀਆ, ਇਜ਼ਰਾਈਲ, ਬੁਲਗਾਰੀਆ, ਹੰਗਰੀ ਅਤੇ ਤੁਰਕੀ ਨੂੰ ਵਿਦੇਸ਼ੀ ਫੌਜੀ ਵਿਕਰੀ ਸ਼ਾਮਲ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਪਾਕਿਸਤਾਨ ਨੂੰ ਕਿੰਨੀਆਂ ਮਿਜ਼ਾਈਲਾਂ ਦਿੱਤੀਆਂ ਜਾਣਗੀਆਂ।
