ਨਿਊਜਰਸੀ ''ਚ ਚੋਰਾਂ ਨੇ ਭਾਰਤੀ ਦੇ ਸਟੋਰ ''ਚ ਲਾਈ ਸੰਨ੍ਹ, ਤਿਜੋਰੀ ਤੋੜ ਲੁੱਟ ਲੈ ਗਏ ਹਜ਼ਾਰਾਂ ਡਾਲਰ

Tuesday, Sep 30, 2025 - 12:37 PM (IST)

ਨਿਊਜਰਸੀ ''ਚ ਚੋਰਾਂ ਨੇ ਭਾਰਤੀ ਦੇ ਸਟੋਰ ''ਚ ਲਾਈ ਸੰਨ੍ਹ, ਤਿਜੋਰੀ ਤੋੜ ਲੁੱਟ ਲੈ ਗਏ ਹਜ਼ਾਰਾਂ ਡਾਲਰ

ਨਿਊਜਰਸੀ (ਰਾਜ ਗੋਗਨਾ)- ਨਿਊਜਰਸੀ ਸੂਬੇ ਦੀ ਐਟਲਾਂਟਿਕ ਕਾਉਂਟੀ ਦੇ ਐੱਗ ਹਾਰਬਰ ਟਾਊਨਸ਼ਿਪ ਵਿੱਚ ਬੀਤੀ ਰਾਤ ਇੱਕ ਗੁਜਰਾਤੀ-ਭਾਰਤੀ ਦੇ ਸਟੋਰ ਵਿਚ ਸੰਨ੍ਹ ਲਗਾ ਕੇ ਚੋਰ 13,000 ਹਜ਼ਾਰ ਡਾਲਰ ਲੁੱਟ ਕੇ ਲੈ ਗਏ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਚੋਰੀ ਐਤਵਾਰ ਨੂੰ ਐੱਮ.ਐਂਡ.ਐੱਸ ਪ੍ਰੋਡਿਊਸ ਅਤੇ ਡੇਲੀ ਆਊਟਲੈਟ ਨਾਂ ਦੇ ਸਟੋਰ ਵਿੱਚ ਹੋਈ। ਸਟੋਰ ਦੇ ਮਾਲਕ ਦੀਪੇਨ ਪਟੇਲ ਨੇ ਮੀਡੀਆ ਨੂੰ ਦੱਸਿਆ ਕਿ ਚੋਰ ਸੁਰੱਖਿਆ ਸਿਸਟਮ ਨੂੰ ਅਯੋਗ ਕਰਕੇ ਸਟੋਰ ਵਿੱਚ ਦਾਖਲ ਹੋਏ ਅਤੇ 13,000 ਹਜ਼ਾਰ ਡਾਲਰ ਦੀ ਨਗਦੀ ਦੇ ਨਾਲ ਕੈਮਰਾ ਸਿਸਟਮ ਵੀ ਨਾਲ ਲੈ ਕੇ ਫਰਾਰ ਹੋ ਗਏ।

ਸਟੋਰ ਮਾਲਕ ਦੀਪੇਨ ਪਟੇਲ ਨੇ ਇਹ ਵੀ ਸ਼ੱਕ ਪ੍ਰਗਟ ਕੀਤਾ ਹੈ ਕਿ ਇਸ ਘਟਨਾ ਵਿੱਚ ਕੋਈ ਅੰਦਰੂਨੀ ਭੇਤੀ ਵਿਅਕਤੀ ਸ਼ਾਮਲ ਹੋ ਸਕਦਾ ਹੈ, ਕਿਉਂਕਿ ਜਿਸ ਤਰੀਕੇ ਨਾਲ ਸੁਰੱਖਿਆ ਸਿਸਟਮ ਬੰਦ ਕੀਤਾ ਗਿਆ ਸੀ, ਉਸ ਤਰੀਕੇ ਨਾਲ ਕਿਸੇ ਅਣਜਾਣ ਵਿਅਕਤੀ ਲਈ ਚੋਰੀ ਨੂੰ ਅੰਜ਼ਾਮ ਦੇਣਾ ਬਹੁਤ ਮੁਸ਼ਕਲ ਹੋਵੇਗਾ। ਪਟੇਲ ਅਨੁਸਾਰ ਸਟੋਰ ਵਿੱਚ ਦਾਖਲ ਹੋਏ ਚੋਰਾਂ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਅਤੇ ਕੈਮਰਾ ਸਰਵਰ ਅਤੇ 13,000 ਹਜ਼ਾਰ ਡਾਲਰ ਦੀ ਨਕਦੀ ਲੈ ਕੇ ਭੱਜ ਗਏ। ਜਦੋਂ ਕਰਮਚਾਰੀ ਸਵੇਰੇ 7 ਵਜੇ ਸਟੋਰ ਖੋਲ੍ਹਣ ਲਈ ਗਏ ਤਾਂ ਚੋਰੀ ਦਾ ਪਤਾ ਲੱਗਾ।


author

cherry

Content Editor

Related News