ਲਾਸ ਵੇਗਾਸ ਸੀਨੀਅਰ ਖੇਡਾਂ ''ਚ ਪੰਜਾਬੀਆਂ ਦੀ ਸਰਦਾਰੀ, ਫਰਿਜ਼ਨੋ ਤੇ ਮਾਂਟੀਕਾ ਦੇ ਖਿਡਾਰੀਆਂ ਨੇ ਜਿੱਤੇ ਕਈ ਸੋਨੇ ਦੇ ਤਮਗੇ

Tuesday, Oct 07, 2025 - 12:05 AM (IST)

ਲਾਸ ਵੇਗਾਸ ਸੀਨੀਅਰ ਖੇਡਾਂ ''ਚ ਪੰਜਾਬੀਆਂ ਦੀ ਸਰਦਾਰੀ, ਫਰਿਜ਼ਨੋ ਤੇ ਮਾਂਟੀਕਾ ਦੇ ਖਿਡਾਰੀਆਂ ਨੇ ਜਿੱਤੇ ਕਈ ਸੋਨੇ ਦੇ ਤਮਗੇ

ਲਾਸ ਵੇਗਾਸ, ਨੇਵਾਡਾ (ਗੁਰਿੰਦਰਜੀਤ ਨੀਟਾ ਮਾਛੀਕੇ) : ਲਾਸ ਵੇਗਾਸ ਵਿਖੇ ਹੋਈਆਂ 46ਵੀਆਂ ਸਿਲਵਰ ਸਟੇਟ ਸੀਨੀਅਰ ਖੇਡਾਂ ਵਿੱਚ ਫਰਿਜ਼ਨੋ ਅਤੇ ਮਾਂਟੀਕਾ ਦੇ ਪੰਜਾਬੀ ਖਿਡਾਰੀਆਂ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਸੋਨੇ ਦੇ ਤਮਗੇ ਜਿੱਤੇ। ਇਹ ਮੁਕਾਬਲੇ ਯੂਨੀਵਰਸਿਟੀ ਆਫ਼ ਲਾਸ ਵੇਗਾਸ, ਨੇਵਾਡਾ ਦੇ ਟਰੈਕ ਐਂਡ ਫੀਲਡ ਮੈਦਾਨ ਵਿੱਚ ਕਰਵਾਏ ਗਏ ਸਨ, ਜਿੱਥੇ ਅਮਰੀਕਾ ਭਰ ਦੇ 200 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ : 'ਭਰਾ, ਤੂੰ ਠੀਕ ਐਂ...!' ਸੁਣਦੇ ਹੀ ਹਮਲਾਵਰ ਨੇ ਮਾਰ'ਤੀ ਗੋਲੀ, US 'ਚ ਭਾਰਤੀ ਮੋਟਲ ਮਾਲਕ ਦਾ ਕਤਲ

PunjabKesari

ਫਰਿਜ਼ਨੋ ਦੇ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋ ਤੇ ਵੇਟ ਥਰੋ, ਦੋਵੇਂ ਇਵੈਂਟਾਂ ਵਿੱਚ ਸੋਨੇ ਦੇ ਤਮਗੇ ਜਿੱਤੇ, ਜਦਕਿ ਸੁਖਨੈਨ ਸਿੰਘ ਨੇ ਲਾਂਗ ਜੰਪ ਵਿੱਚ ਸੋਨ, ਟ੍ਰਿਪਲ ਜੰਪ ਵਿੱਚ ਚਾਂਦੀ ਤੇ ਸਟੈਂਡਿੰਗ ਲਾਂਗ ਜੰਪ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ। ਕੁਲਵੰਤ ਸਿੰਘ ਲੰਬਰ, ਜੋ ਪੰਜਾਬ ਪੁਲਸ ਦੇ ਰਿਟਾਇਰਡ ਐੱਸ. ਪੀ. ਅਤੇ ਭਾਰਤੀ ਬਾਸਕਟਬਾਲ ਟੀਮ ਦੇ ਖਿਡਾਰੀ ਰਹਿ ਚੁੱਕੇ ਹਨ, ਨੇ ਸ਼ਾਟ ਪੁੱਟ, ਡਿਸਕਸ ਥਰੋ, ਜੈਵਲਿਨ ਥਰੋ, ਲਾਂਗ ਜੰਪ ਅਤੇ ਸਟੈਂਡਿੰਗ ਲਾਂਗ ਜੰਪ, ਪੰਜੋ ਇਵੈਂਟਾਂ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ। ਮਾਂਟੀਕਾ ਦੇ ਦਰਸ਼ਨ ਸਿੰਘ ਨੇ ਟਰੈਕ ਮੁਕਾਬਲਿਆਂ ਵਿੱਚ 400, 800 ਅਤੇ 1500 ਮੀਟਰ ਦੀ ਦੌੜ ਵਿੱਚ ਤਿੰਨੇ ਸੋਨੇ ਦੇ ਤਮਗੇ ਜਿੱਤ ਕੇ ਕਮਾਲ ਕਰ ਦਿੱਤਾ। ਪੰਜਾਬੀ ਕਮਿਊਨਿਟੀ ਦੇ ਇਹ ਖਿਡਾਰੀ ਅਮਰੀਕੀ ਧਰਤੀ ‘ਤੇ ਆਪਣੀ ਮਿਹਨਤ ਤੇ ਜਜ਼ਬੇ ਨਾਲ ਕਮਾਲ ਕਰਦੇ ਹੋਏ ਮਾਣ ਨਾਲ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News