ਟਰੰਪ ਟੈਰਿਫ਼ ਦੇ ਬਾਵਜੂਦ ਭਾਰਤ ਨੇ ਰੂਸ ਤੋਂ ਖਰੀਦਿਆ ਸਭ ਤੋਂ ਵੱਧ ਤੇਲ
Wednesday, Oct 01, 2025 - 03:35 PM (IST)

ਇੰਟਰਨੈਸ਼ਨਲ ਡੈਸਕ- ਇਕ ਪਾਸੇ ਅਮਰੀਕਾ ਰੂਸ ਤੋਂ ਤੇਲ ਨਾ ਖਰੀਦਣ ਲਈ ਲਗਾਤਾਰ ਦਬਾਅ ਬਣਾ ਰਿਹਾ ਹੈ, ਉੱਥੇ ਹੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਤੰਬਰ ਮਹੀਨੇ ਦੌਰਾਨ ਰੂਸ ਭਾਰਤ ਨੂੰ ਸਭ ਤੋਂ ਵੱਧ ਕੱਚਾ ਤੇਲ ਸਪਲਾਈ ਕਰਨ ਵਾਲਾ ਦੇਸ਼ ਬਣਿਆ। ਭਾਰਤ ਨੇ ਕੁੱਲ ਖਰੀਦੇ ਗਏ ਤੇਲ ਦਾ ਤੀਜਾ ਹਿੱਸਾ (ਕਰੀਬ 33.3 ਫ਼ੀਸਦੀ) ਇਕੱਲੇ ਰੂਸ ਤੋਂ ਖਰੀਦਿਆ।
ਹਾਲਾਂਕਿ ਇਸ ਤੋਂ ਇਲਾਵਾ ਭਾਰਤ ਨੇ ਯੂਰਪੀ ਤੇ ਏਸ਼ੀਆਈ ਦੇਸ਼ਾਂ ਤੋਂ ਅਗਸਤ ਦੇ ਮੁਕਾਬਲੇ ਤੇਲ ਦੀ ਆਯਾਤ ਘਟਾਈ ਹੈ। ਇਕ ਰਿਪੋਰਟ ਅਨੁਸਾਰ ਭਾਰਤ ਨੇ ਸਤੰਬਰ 'ਚ ਰੂਸ ਤੋਂ ਕਰੀਬ 16 ਲੱਖ ਬੈਰਲ ਪ੍ਰਤੀ ਦਿਨ ਤੇਲ ਖਰੀਦਿਆ, ਜੋ ਕਿ ਅਗਸਤ ਦੇ 17 ਲੱਖ ਬੈਰਲ ਪ੍ਰਤੀ ਦਿਨ ਤੋਂ ਕਰੀਬ 6 ਫ਼ੀਸਦੀ ਘੱਟ ਹੈ।
ਇਸ ਤੋਂ ਪਹਿਲਾਂ ਜੂਨ ਮਹੀਨੇ ਭਾਰਤ ਨੇ ਰੂਸ ਤੋਂ 21 ਲੱਖ ਬੈਰਲ ਪ੍ਰਤੀ ਦਿਨ ਦੇ ਹਿਸਾਬ ਨਾਲ ਕੱਚਾ ਤੇਲ ਖਰੀਦਿਆ ਸੀ। ਪਰ ਇਸ ਤੋਂ ਬਾਅਦ ਅਮਰੀਕਾ ਨੇ ਭਾਰਤ 'ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕਰ ਦਿੱਤਾ, ਜਿਸ ਕਾਰਨ ਰੂਸ ਤੋਂ ਤੇਲ ਦੀ ਆਯਾਤ 'ਚ ਕੁਝ ਹੱਦ ਤੱਕ ਕਮੀ ਆਈ ਹੈ। ਹਾਲਾਂਕਿ ਸਤੰਬਰ ਮਹੀਨੇ ਭਾਰਤ ਨੇ ਕੁੱਲ 48 ਮਿਲੀਅਨ ਬੈਰਲ ਤੇਲ ਖਰੀਦਿਆ, ਜੋ ਕਿ ਅਗਸਤ ਮਹੀਨੇ ਤੋਂ 6 ਫ਼ੀਸਦੀ ਵੱਧ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e