ਵਿਆਹ ਨੂੰ ਨਹੀਂ ਮੰਨੀ ਕੁੜੀ, ਮਾਰ ''ਤੀ ਗੋਲੀ

Monday, Mar 17, 2025 - 04:28 PM (IST)

ਵਿਆਹ ਨੂੰ ਨਹੀਂ ਮੰਨੀ ਕੁੜੀ, ਮਾਰ ''ਤੀ ਗੋਲੀ

ਇੰਟਰਨੈਸ਼ਨਲ ਡੈਸਕ : ਇਕ ਕੁੜੀ ਵਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰਨ 'ਤੇ ਮੁੰਡੇ ਨੇ ਕੁੜੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਗੋਲੀ ਮਾਰਨ ਵਾਲਾ ਮੁੰਡਾ ਖੁਦ ਵਿਆਹੁਤਾ ਦੱਸਿਆ ਜਾ ਰਿਹਾ ਹੈ, ਜਿਸ ਦੇ 2 ਬੱਚੇ ਵੀ ਹਨ। 

ਪ੍ਰਾਪਤ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਸਾਹੀਵਾਲ ਸ਼ਹਿਰ ਦੇ ਮੁਹੱਲਾ ਨੂਰ ਪਾਰਕ ਵਿੱਚ ਇੱਕ ਵਿਆਹੁਤਾ ਵਿਅਕਤੀ ਨੇ 19 ਸਾਲਾ ਲੜਕੀ ਦੀ ਗੋਲੀ ਮਾਰੀ। ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਮੁੰਡਾ 19 ਸਾਲਾ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਕੁੜੀ ਇਸ ਲਈ ਰਾਜ਼ੀ ਨਾ ਹੋ ਤਾਂ ਉਸਨੇ ਗੁੱਸੇ ਵਿੱਚ ਆ ਕੇ ਕੁੜੀ ਦੇ ਪੇਟ ਵਿੱਚ ਗੋਲੀ ਮਾਰ ਦਿੱਤੀ। ਘਟਨਾ ਪਿੱਛੋਂ ਕੁੜੀ ਨੂੰ ਉਸਦੇ ਪਰਿਵਾਰਕ ਮੈਂਬਰ ਸਾਹੀਵਾਲ ਟੀਚਿੰਗ ਹਸਪਤਾਲ ਲੈ ਕੇ ਗਏ ਪਰ ਰਾਹ ਵਿੱਚ ਹੀ ਕੁੜੀ ਦਮ ਤੋੜ ਗਈ । ਜਿਸ ਮੁੰਡੇ ਨੇ ਗੋਲੀ ਚਲਾਈ ਹੈ ਉਸਦਾ ਨਾਮ ਇਮਰਾਨ ਦੱਸਿਆ ਜਾ ਰਿਹਾ ਹੈ। 

ਜ਼ਿਲਾ ਪੁਲਸ ਅਧਿਕਾਰੀ (ਡੀਪੀਓ) ਨੇ ਘਟਨਾ ਦਾ ਨੋਟਿਸ ਲਿਆ ਅਤੇ ਇਮਰਾਨ ਨੂੰ ਫੜਨ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ। ਇਮਰਾਨ ਸਾਹੋਵਾਲ ਦੇ ਮੁਹੱਲਾ ਸ਼ਮਸ਼ੀਆ ਦਾ ਰਹਿਣ ਵਾਲਾ ਹੈ। ਇਮਰਾਨ ਨੂੰ ਫਰਜ਼ਾਨਾ ਨਾਮ ਦੀ ਇੱਕ ਵਿਧਵਾ ਦੀ 19 ਸਾਲਾ ਧੀ ਅਲੀਸ਼ਾ ਨਾਲ ਪਿਆਰ ਹੋ ਗਿਆ ਸੀ।ਇਮਰਾਨ ਅਲੀਸ਼ਾ ਨੂੰ ਵਿਆਹ ਲਈ ਆਖਿਆ, ਪਰ ਉਹ ਅਤੇ ਉਸ ਦੀ ਮਾਂ ਦੋਵੇਂ ਨੇ ਇਮਰਾਨ ਨੂੰ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਅਲੀਸ਼ਾ ਆਪਣੀ ਮਾਸੀ ਨੂੰ ਮਿਲਣ ਲਾਹੌਰ ਚੱਲੀ ਗਈ ਅਤੇ ਸ਼ਾਮ ਨੂੰ ਜਦ ਘਰ ਵਾਪਸ ਆਈ ਤਾਂ ਇਮਰਾਨ ਉਸ ਨੂੰ ਆਪਣੇ ਮੋਟਰਸਾਈਕਲ ’ਤੇ ਬੱਸ ਸਟੈਂਡ ਤੋਂ ਚੁੱਕ ਕੇ ਘਰ ਛੱਡ ਗਿਆ। ਇਸ ਗੱਲਬਾਤ ਦੌਰਾਨ, ਉਨ੍ਹਾਂ ਵਿਚਕਾਰ ਤਿੱਖੀ ਬਹਿਸ ਹੋਣ ਦੀ ਖ਼ਬਰ ਹੈ। ਮੁਹੱਲਾ ਨੂਰ ਪਾਰਕ ਵਿਖੇ ਉਸ ਨੂੰ ਛੱਡਣ ਵੇਲੇ, ਇਮਰਾਨ ਨੇ ਕਥਿਤ ਤੌਰ ’ਤੇ ਉਸ ਨੂੰ ਗੋਲੀ ਮਾਰ ਦਿੱਤੀ।


author

DILSHER

Content Editor

Related News