ਪਾਕਿਸਤਾਨ ਦੇ ਹਿੰਦੂ ਕਾਰਕੁੰਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
Friday, Dec 12, 2025 - 09:10 PM (IST)
ਗੁਰਦਾਸਪੁਰ/ਇਸਲਾਮਾਬਾਦ, (ਵਿਨੋਦ)- ਪਾਕਿਸਤਾਨ ’ਚ ਗੈਰ-ਮੁਸਲਿਮ ਖਾਸ ਕਰ ਕੇ ਹਿੰਦੂ ਭਾਈਚਾਰੇ ਦੇ ਲੋਕਾਂ ’ਤੇ ਹੋਣ ਵਾਲੇ ਜ਼ੁਲਮਾਂ ਸਮੇਤ ਖਤਰਨਾਕ ਪੀਰ ਸਰਹਿੰਦੀ ਗਰੁੱਪ ਵੱਲੋਂ ਇਸਲਾਮ ਵਿਰੋਧੀ ਗਤੀਵਿਧੀਆਂ ਅਤੇ ਭਾਰਤੀ ਏਜੰਟ ਵਜੋਂ ਕੰਮ ਕਰਨ ਦੇ ਦੋਸ਼ ਲਾਉਣ ਤੋਂ ਬਾਅਦ ਪਾਕਿਸਤਾਨ ’ਚ ਹਿੰਦੂ ਕਾਰਕੁੰਨ ਸ਼ਿਵਾ ਕਾਛੀ ਨੂੰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਸ਼ਿਵਾ ਕਾਛੀ ਦਾ ਕਹਿਣਾ ਹੈ ਕਿ ਇਹ ਧਮਕੀਆਂ ਸਿੰਧ ’ਚ ਹਿੰਦੂ ਲੜਕੀਆਂ ਨੂੰ ਸਪੋਰਟ ਕਰਨ ਦੇ ਉਨ੍ਹਾਂ ਦੇ ਕੰਮ ਨਾਲ ਜੁੜੀਆਂ ਹਨ, ਜਿਨ੍ਹਾਂ ਨੂੰ ਅਗਵਾ ਕਰਕੇ ਜ਼ਬਰਦਸਤੀ ਉਨ੍ਹਾਂ ਦਾ ਧਰਮ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਹਿੰਦੂ ਲੜਕੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ’ਚ ਸ਼ਾਮਲ ਸਰਹਿੰਦੀ ਗਰੁੱਪ ਮੇਰੇ ’ਤੇ ਇਸਲਾਮ ਵਿਰੋਧੀ ਅਤੇ ਦੇਸ਼ ਵਿਰੋਧੀ ਹੋਣ ਦਾ ਝੂਠਾ ਦੋਸ਼ ਲਾ ਰਿਹਾ ਹੈ। ਉਹ ਮੈਨੂੰ ਵੀ ਡਾ. ਸ਼ਾਹਨਵਾਜ ਕੁੰਭਾਰ ਵਾਂਗ ਮਾਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਮੇਰਾ ਬਸ ਇਕ ਹੀ ‘ਗੁਨਾਹ’ ਹੈ ਕਿ ਮੈਂ ਸਿੰਧੀ ਹਿੰਦੂ ਲੜਕੀਆਂ ਲਈ ਆਵਾਜ਼ ਉਠਾਉਂਦਾ ਹਾਂ।
