ਇਮਰਾਨ ਖਾਨ ਨੂੰ ਕੀਤਾ ਜਾ ਰਿਹਾ ਟਾਰਚਰ! ਜੇਲ੍ਹ ਤੋੜਨ ਦੀ ਤਿਆਰੀ 'ਚ ਸਮਰਥਕ, ਕਰਫਿਊ ਲਾਗੂ

Tuesday, Dec 02, 2025 - 07:56 PM (IST)

ਇਮਰਾਨ ਖਾਨ ਨੂੰ ਕੀਤਾ ਜਾ ਰਿਹਾ ਟਾਰਚਰ! ਜੇਲ੍ਹ ਤੋੜਨ ਦੀ ਤਿਆਰੀ 'ਚ ਸਮਰਥਕ, ਕਰਫਿਊ ਲਾਗੂ

ਇੰਟਰਨੈਸ਼ਨਲ ਡੈਸਕ- ਆਖਿਰਕਾਰ ਇਮਰਾਨ ਖਾਨ ਦੀ ਭੈਣ, ਉਜ਼ਮਾ ਖਾਤੂਨ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰ ਲਈ ਹੈ। 20 ਮਿੰਟ ਦੀ ਮੁਲਾਕਾਤ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਈ ਅਤੇ ਇਮਰਾਨ ਬਾਰੇ ਜਾਣਕਾਰੀ ਦਿੱਤੀ। ਉਜ਼ਮਾ ਨੇ ਦੱਸਿਆ ਕਿ ਇਮਰਾਨ ਖਾਨ ਦੀ ਸਿਹਤ ਠੀਕ ਹੈ ਪਰ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਇਮਰਾਨ ਨੂੰ ਜੇਲ੍ਹ ਵਿੱਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਮਰਾਨ ਦੀ ਸਿਹਤ ਬਾਰੇ ਆਖਰੀ ਅਪਡੇਟ 4 ਨਵੰਬਰ ਨੂੰ ਆਈ ਸੀ ਜਦੋਂ ਉਨ੍ਹਾਂ ਦੀ ਭੈਣ ਅਲੀਮਾ ਉਨ੍ਹਾਂ ਨੂੰ ਮਿਲਣ ਗਈ ਸੀ। ਇਸ ਤੋਂ ਬਾਅਦ, ਉਨ੍ਹਾਂ ਦੀ ਸਿਹਤ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।

ਉਜ਼ਮਾ ਨੇ ਕਿਹਾ ਕਿ ਇਮਰਾਨ ਬਹੁਤ ਗੁੱਸੇ 'ਚ ਸੀ। ਉਸਨੂੰ ਮੈਂਟਲ ਟਾਰਚਰ ਕੀਤਾ ਜਾ ਰਿਹਾ ਹੈ। ਸਾਰਾ ਦਿਨ ਕਮਰੇ 'ਚ ਬੰਦ ਰੱਖਿਆ ਜਾ ਰਿਹਾ ਹੈ। ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨ ਦਿੱਤੀ ਜਾ ਰਹੀ। ਇਹ ਜੋ ਕੁਝ ਵੀ ਹੋ ਰਿਹਾ ਹੈ ਉਸ ਲਈ ਆਰਮੀ ਚੀਫ ਮੁਨੀਰ ਜ਼ਿੰਮੇਵਾਰ ਹੈ। 

ਇਹ ਵੀ ਪੜ੍ਹੋ- ਕ੍ਰਿਕਟ ਜਗਤ 'ਚ ਸੋਗ ਦੀ ਲਹਿਰ, ਧਾਕੜ ਕ੍ਰਿਕਟਰ ਦਾ ਹੋਇਆ ਦੇਹਾਂਤ

ਇਹ ਵੀ ਪੜ੍ਹੋ- ਧਾਰਮਿਕ ਸਥਾਨ ਸਣੇ ਢਾਹੇ ਜਾਣਗੇ 500 ਮਕਾਨ! 

ਦਰਅਸਲ, ਪਿਛਲੇ ਕਰੀਬ ਇਕ ਮਹੀਨੇ ਤੋਂ ਇਮਰਾਨ ਖਾਨ ਨਾਲ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਮਿਲਣ ਦੀ ਮਨਜ਼ੂਰੀ ਨਹੀਂ ਸੀ, ਜਿਸ ਨਾਲ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਟਕਲਾਂ ਤੇਜ਼ ਹੋ ਗਈਆ ਸਨ। ਕਈ ਲੋਕਾਂ ਨੇ ਇਥੋਂ ਤਕ ਸਵਾਲ ਚੁੱਕੇ ਕਿ ਕੀ ਉਹ ਜਿਊਂਦੇ ਵੀ ਹਨ ਜਾਂ ਨਹੀਂ। ਇਸਨੂੰ ਲੈ ਕੇ ਮੰਗਲਵਾਰ ਨੂੰ ਪਾਕਿਸਤਾਨ ਦੀਆਂ ਸੜਕਾਂ 'ਤੇ ਇਮਰਾਨ ਖਾਨ ਦੇ ਸਮਰਥਕਾਂ ਨੇ ਕਾਫੀ ਹੰਗਾਮਾ ਕੀਤਾ। ਇਸਤੋਂ ਬਾਅਦ ਸਾਬਕਾ ਪੀ.ਐੱਮ. ਦੀ ਇਕ ਭੈਣ ਨੂੰ ਮਿਲਣ ਦੀ ਮਨਜ਼ੂਰੀ ਮਿਲ ਗਈ ਸੀ। 

ਇਸ ਮੁਲਾਕਾਤ ਨੇ ਪਾਕਿਸਤਾਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਮਰਾਨ ਖਾਨ ਦੀ ਸਿਹਤ ਅਤੇ ਜੇਲ੍ਹ ਦੇ ਹਲਾਤਾਂ 'ਤੇ ਚੱਲ ਰਹੀਆਂ ਅਟਕਲਾਂ 'ਤੇ ਵਿਰਾਮ ਲਗਾਇਆ ਹੈ। 

ਮੰਗਲਵਾਰ ਨੂੰ ਇਮਰਾਨ ਖਾਨ ਨੂੰ ਮਿਲਣ ਲਈ ਅਦਿਆਲਾ ਜੇਲ੍ਹ ਦੇ ਬਾਹਰ ਹਜ਼ਾਰਾਂ ਸਮਰਥਕ ਇਕੱਠੇ ਹੋਏ। ਕਈ ਥਾਵਾਂ 'ਤੇ ਪੁਲਸ ਅਤੇ ਇਮਰਾਨ ਖਾਨ ਦੇ ਸਮਰਥਕਾਂ ਵਿਚਕਾਰ ਝੜਪਾਂ ਹੋਈਆਂ, ਜਿਨ੍ਹਾਂ ਨੇ "ਇਮਰਾਨ ਨੂੰ ਰਿਹਾਅ ਕਰੋ" ਅਤੇ "ਇਮਰਾਨ ਨਹੀਂ ਝੁਕੇਗਾ" ਵਰਗੇ ਨਾਅਰੇ ਲਗਾਏ।

ਪਿਛਲੇ ਹਫ਼ਤੇ, ਇਮਰਾਨ ਦੀਆਂ ਭੈਣਾਂ ਨੇ ਇਸ ਮਾਮਲੇ ਨੂੰ ਲੈ ਕੇ ਇਸਲਾਮਾਬਾਦ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਇਮਰਾਨ ਦੀ ਭੈਣ, ਆਲਿਮਾ ਦੇ ਅਨੁਸਾਰ, ਜੇਲ੍ਹ ਪ੍ਰਸ਼ਾਸਨ ਉਸਦੇ ਭਰਾ ਦੇ ਮਾਮਲੇ ਵਿੱਚ ਅਦਾਲਤ ਦੀ ਉਲੰਘਣਾ ਕਰ ਰਿਹਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਸਮਰਥਕਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਇਸਲਾਮਾਬਾਦ ਅਤੇ ਰਾਵਲਪਿੰਡੀ ਵਿੱਚ ਦੋ ਹਫ਼ਤਿਆਂ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- 2026 'ਚ ਲਾਂਚ ਹੋਵੇਗੀ New Gen. KIA Seltos, ਕੰਪਨੀ ਨੇ ਸ਼ੇਅਰ ਕੀਤਾ ਟੀਜ਼ਰ


author

Rakesh

Content Editor

Related News