ਕਿਸੇ ਨੂੰ ਵੀ ਪਾਕਿਸਤਾਨ ਦੀ ਖੇਤਰੀ ਅਖੰਡਤਾ ਜਾਂ ਪ੍ਰਭੂਸੱਤਾ ਨੂੰ ਪਰਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ: ਮੁਨੀਰ
Tuesday, Dec 09, 2025 - 01:18 AM (IST)
ਇਸਲਾਮਾਬਾਦ - ਪਾਕਿਸਤਾਨ ਦੀਆਂ ਰੱਖਿਆ ਫੋਰਸਾਂ ਦੇ ਮੁਖੀ (ਸੀ. ਡੀ. ਐੱਫ.) ਅਤੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਸ਼ਾਂਤੀਪੂਰਨ ਦੇਸ਼ ਹੈ ਪਰ ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਇਸਲਾਮਾਬਾਦ ਦੀ ਖੇਤਰੀ ਅਖੰਡਤਾ ਜਾਂ ਪ੍ਰਭੂਸੱਤਾ ਨੂੰ ਪਰਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੇਸ਼ ਦੇ ਪਹਿਲੇ ਸੀ. ਡੀ. ਐੱਫ. ਵਜੋਂ ਨਿਯੁਕਤ ਹੋਣ ’ਤੇ ਮੁਨੀਰ ਨੂੰ ਸਨਮਾਨਿਤ ਕਰਨ ਲਈ ਜੀ. ਐੱਚ. ਕਿਊ. (ਹੈੱਡਕੁਆਰਟਰ) ’ਚ ‘ਗਾਰਡ ਆਫ਼ ਆਨਰ’ ਦਿੱਤਾ ਗਿਆ। ‘ਗਾਰਡ ਆਫ਼ ਆਨਰ’ ਦਾ ਨਿਰੀਖਣ ਕਰਨ ਤੋਂ ਬਾਅਦ ਮੁਨੀਰ ਨੇ ਹਥਿਆਰਬੰਦ ਫੋਰਸਾਂ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਕਿ ਕਿਸੇ ਵੀ ਹਮਲੇ ਦੀ ਸਥਿਤੀ ’ਚ ਪਾਕਿਸਤਾਨ ਦਾ ਜਵਾਬ ‘ਬਹੁਤ ਭਿਆਨਕ’ ਹੋਵੇਗਾ।
