ਵੱਡੀ ਖ਼ਬਰ ; ਇਮਰਾਨ ਖ਼ਾਨ ਦੀਆਂ ਭੈਣਾਂ ਨੂੰ ਮਿਲੀ ਮੁਲਾਕਾਤ ਦੀ ਇਜਾਜ਼ਤ ! ਵੱਡੇ ਪ੍ਰਦਰਸ਼ਨਾਂ ਮਗਰੋਂ ਝੁਕਿਆ ਪ੍ਰਸ਼ਾਸਨ
Tuesday, Dec 02, 2025 - 04:44 PM (IST)
ਇੰਟਰਨੈਸ਼ਨਲ ਡੈਸਕ- ਬੀਤੇ ਕੁਝ ਦਿਨਾਂ ਤੋਂ ਇਸਲਾਮਾਬਾਦ ਦੀ ਅਦਿਆਲਾ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੌਤ ਦੀਆਂ ਅਫ਼ਵਾਹਾਂ ਕਾਰਨ ਪੂਰੇ ਪਾਕਿਸਤਾਨ 'ਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ (ਪੀ.ਟੀ.ਆਈ.) ਦੇ ਵਰਕਰ ਤੇ ਉਨ੍ਹਾਂ ਦੇ ਸਮਰਥਕਾਂ ਨੇ ਅੱਜ ਵੱਡੇ ਪੱਧਰ 'ਤੇ ਦੇਸ਼ 'ਚ ਪ੍ਰਦਰਸ਼ਨ ਕੀਤੇ ਤੇ ਕਈ ਥਾਈਂ ਕਾਫ਼ੀ ਜ਼ੋਰਦਾਰ ਪ੍ਰਦਰਸ਼ਨ ਕੀਤੇ ਗਏ।
ਇਨ੍ਹਾਂ ਪ੍ਰਦਰਸ਼ਨਾਂ ਮਗਰੋਂ ਪ੍ਰਸ਼ਾਸਨ ਆਖ਼ਿਰਕਾਰ ਝੁਕਦਾ ਹੋਇਆ ਨਜ਼ਰ ਆ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਪ੍ਰਸ਼ਾਸਨ ਨੇ ਇਮਰਾਨ ਖਾਨ ਦੀਆਂ ਭੈਣਾਂ ਨੂੰ ਇਮਰਾਨ ਨਾਲ ਜੇਲ੍ਹ 'ਚ ਮੁਲਾਕਾਤ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਖ਼ਬਰ ਮਗਰੋਂ ਦੇਸ਼ ਦੇ ਮੀਡੀਆ 'ਚ ਸਨਸਨੀ ਫੈਲ ਗਈ ਹੈ। ਹੁਣ ਸਾਰਾ ਦੇਸ਼ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ ਕਿ ਕਦੋਂ ਇਮਰਾਨ ਦੀਆਂ ਭੈਣਾਂ ਨੂੰ ਉਸ ਨਾਲ ਮਿਲਣ ਦਾ ਸਮਾਂ ਦਿੱਤਾ ਜਾਂਦਾ ਹੈ ਤੇ ਉਹ ਬਾਹਰ ਆ ਕੇ ਉਸ ਦੀ ਸਿਹਤ ਬਾਰੇ ਜਾਣਕਾਰੀ ਦੇਣਗੀਆਂ।
