20 ਸਾਲਾਂ 'ਚ ਬਣ ਕੇ ਤਿਆਰ ਹੋਇਆ ਜਰਮਨੀ ਦਾ ਵੱਡਾ ਹਿੰਦੂ ਮੰਦਰ, ਦੀਵਾਲੀ 'ਤੇ ਖੁੱਲ੍ਹਣਗੇ ਕਪਾਟ

09/08/2023 1:49:01 PM

ਬਰਲਿਨ- ਜਰਮਨੀ ਵਿੱਚ 20 ਸਾਲਾਂ ਤੋਂ ਬਣ ਰਿਹਾ ਸ਼੍ਰੀ ਗਣੇਸ਼ ਹਿੰਦੂ ਮੰਦਰ ਹੁਣ ਤਿਆਰ ਹੈ। ਦੀਵਾਲੀ 'ਤੇ ਇਕ ਹਫ਼ਤਾ ਚੱਲਣ ਵਾਲੇ ਸ਼ਾਨਦਾਰ ਸਮਾਰੋਹ ਦੌਰਾਨ ਇਸ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਮੰਦਰ ਦੇ ਨਿਰਮਾਣ ਲਈ ਜਰਮਨ ਸਰਕਾਰ ਜਾਂ ਬਰਲਿਨ ਸਥਿਤ ਭਾਰਤੀ ਦੂਤਘਰ ਤੋਂ ਕੋਈ ਮਦਦ ਨਹੀਂ ਲਈ ਗਈ ਹੈ। ਇਸ ਨੂੰ ਆਮ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਪੈਸੇ ਨਾਲ ਬਣਾਇਆ ਗਿਆ ਹੈ। ਹਾਲਾਂਕਿ, ਅਜੇ ਤੱਕ ਇਸ ਮੰਦਰ ਵਿੱਚ ਭਗਵਾਨ ਦੀ ਮੂਰਤੀ ਨੂੰ ਸਥਾਪਤ ਨਹੀਂ ਕੀਤੀ ਗਈ ਪਰ ਇਸ ਮੰਦਰ ਦੇ ਸ਼ਾਨਦਾਰ ਉਦਘਾਟਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: ਹਾਂਗਕਾਂਗ 'ਚ ਮੋਹਲੇਧਾਰ ਮੀਂਹ ਕਾਰਨ ਸੜਕਾਂ, ਸਬਵੇਅ ਸਟੇਸ਼ਨ 'ਤੇ ਭਰਿਆ ਪਾਣੀ, ਸਕੂਲ ਕੀਤੇ ਗਏ ਬੰਦ

ਕ੍ਰਿਸ਼ਨਾਮੂਰਤੀ ਨੇ ਨਿਭਾਈ ਅਹਿਮ ਭੂਮਿਕਾ

70 ਸਾਲਾ ਵਿਲਾਨਾਥਨ ਕ੍ਰਿਸ਼ਨਾਮੂਰਤੀ ਨੇ ਬਰਲਿਨ ਵਿੱਚ ਮੰਦਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਕ੍ਰਿਸ਼ਨਾਮੂਰਤੀ ਭਾਰਤੀ ਭਾਈਚਾਰੇ ਨਾਲ ਸਬੰਧਤ ਹਨ ਅਤੇ ਪਿਛਲੇ 50 ਸਾਲਾਂ ਤੋਂ ਬਰਲਿਨ ਵਿੱਚ ਰਹਿ ਰਹੇ ਹਨ। ਕ੍ਰਿਸ਼ਨਾਮੂਰਤੀ ਨੇ ਇਲੈਕਟ੍ਰੀਕਲ ਕੰਪਨੀ ਏਈਜੀ ਕੰਪਨੀ ਵਿੱਚ ਕੰਮ ਕੀਤਾ। ਜਦੋਂ ਤੋਂ ਉਹ ਜਰਮਨੀ ਵਿੱਚ ਵਸੇ, ਉਨ੍ਹਾਂ ਦਾ ਇੱਕੋ ਇੱਕ ਸੁਫ਼ਨਾ ਬਰਲਿਨ ਵਿੱਚ ਹਿੰਦੂਆਂ ਲਈ ਇੱਕ ਮੰਦਰ ਬਣਾਉਣਾ ਸੀ। ਇਸ ਦੇ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਨੇ 2004 ਵਿਚ ਮੰਦਰ ਦੀ ਉਸਾਰੀ ਲਈ ਇੱਕ ਐਸੋਸੀਏਸ਼ਨ ਬਣਾਈ ਸੀ।

ਇਹ ਵੀ ਪੜ੍ਹੋ: ਅਧਿਐਨ 'ਚ ਦਾਅਵਾ, ਅਮਰੀਕਾ 'ਚ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ 4 ਲੱਖ ਭਾਰਤੀਆਂ ਦੀ ਹੋ ਸਕਦੀ ਹੈ ਮੌਤ

ਇਸ ਤੋਂ ਬਾਅਦ ਬਰਲਿਨ ਜ਼ਿਲ੍ਹਾ ਅਥਾਰਟੀ ਨੇ ਹਸੇਨਹਾਈਡ ਪਾਰਕ ਦੇ ਕਿਨਾਰੇ 'ਤੇ ਜ਼ਮੀਨ ਅਲਾਟ ਕੀਤੀ। ਸਾਲ 2007 ਵਿੱਚ ਮੰਦਰ ਦੀ ਉਸਾਰੀ ਸ਼ੁਰੂ ਕਰਨ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ ਇਸ ਦੌਰਾਨ ਪੈਸਿਆਂ ਦੀ ਸਮੱਸਿਆ ਆਉਣ ਲੱਗੀ ਅਤੇ ਉਸਾਰੀ ਸਮੇਂ ਸਿਰ ਸ਼ੁਰੂ ਨਹੀਂ ਹੋ ਸਕੀ। ਬਰਲਿਨ ਵਿੱਚ ਭਾਰਤੀ ਮੂਲ ਦੇ 15,000 ਲੋਕ ਰਹਿੰਦੇ ਹਨ। ਮੰਦਰ ਸੰਘ ਦਾ ਕਹਿਣਾ ਹੈ ਕਿ ਪਿਛਲੇ 5 ਸਾਲਾਂ 'ਚ ਦਾਨ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਤੋਂ ਬਰਲਿਨ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਹੁਣ ਮੰਦਰ ਦਾ ਨਿਰਮਾਣ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਜਲਦੀ ਹੀ ਇਸ ਦਾ ਉਦਘਾਟਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: UK ਦੇ ਸਾਂਸਦਾਂ ਨੇ PM ਸੁਨਕ ਨੂੰ ਲਿਖਿਆ ਪੱਤਰ, G20 ਸੰਮੇਲਨ 'ਚ ਚੁੱਕੋ ਭਾਰਤ ਦੀ ਜੇਲ੍ਹ 'ਚ ਬੰਦ ਜੱਗੀ ਜੌਹਲ ਦਾ ਮੁੱਦਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News