ਜਰਮਨੀ : 7 ਸਾਲ ਦੇ ਬੱਚੇ ਨੇ ਬਣਾਈ ਸ਼ਾਨਦਾਰ ਪੇਂਟਿੰਗ, 8 ਲੱਖ ਰੁਪਏ ''ਚ ਵਿਕੀ

01/12/2020 10:09:10 AM

ਬਰਲਿਨ (ਬਿਊਰੋ): ਜਰਮਨੀ ਦੇ 7 ਸਾਲ ਦੇ ਬੱਚੇ ਨੇ ਆਪਣੇ ਹੁਨਰ ਨਾਲ ਹਰ ਕਿਸੇ ਨੂੰ ਹੈਰਾਨ ਕੀਤਾ ਹੈ। ਉਸ ਵੱਲੋਂ ਹਾਲ ਹੀ ਵਿਚ ਬਣਾਈ ਪੇਂਟਿੰਗ 8.51 ਲੱਖ ਵਿਚ ਵਿਕੀ। ਇਸ ਪੇਂਟਿੰਗ ਨੂੰ ਖਰੀਦਣ ਲਈ ਦੁਨੀਆਭਰ ਦੇ ਲੋਕ ਬਰਲਿਨ ਪਹੁੰਚੇ ਸਨ। 2012 ਵਿਚ ਜਨਮੇ ਮਿਖਾਈਲ ਅਕਰ ਨੇ 4 ਸਾਲ ਦੀ ਉਮਰ ਤੋਂ ਪੇਂਟਿੰਗ ਬਣਾਉਣੀ ਸ਼ੁਰੂ ਕਰ ਦਿੱਤੀ ਸੀ।ਆਪਣੇ ਇਸੇ ਹੁਨਰ ਕਾਰਨ ਉਹ ਬੀਤੇ 3 ਸਾਲਾਂ ਵਿਚ ਅੰਤਰਰਾਸ਼ਟਰੀ ਕਲਾ ਜਗਤ ਵਿਚ ਮਸ਼ਹੂਰ ਹੋ ਚੁੱਕਾ ਹੈ। 

PunjabKesari

ਜਰਮਨ ਮੀਡੀਆ ਵਿਚ ਮਿਖਾਈਲ ਨੂੰ ਪ੍ਰੀ ਸਕੂਲ ਪਿਕਾਸੋ ਕਿਹਾ ਜਾਂਦਾ ਹੈ। ਅਸਲ ਵਿਚ ਪਾਬਲੋ ਪਿਕਾਸੋ (1881-1973) ਸਪੇਨ ਦੇ ਮਹਾਨ ਚਿੱਤਰਕਾਰ ਸਨ। ਮਿਖਾਈਲ ਦੇ ਪਿਤਾ ਕੇਰਮ ਅਕਰ ਨੂੰ ਆਪਣੇ ਬੇਟੇ ਦੇ ਹੁਨਰ ਦਾ ਪਤਾ ਉਦੋਂ ਚੱਲਿਆ ਜਦੋਂ ਉਹਨਾਂ ਨੇ 4 ਸਾਲ ਦੀ ਉਮਰ ਵਿਚ ਮਿਖਾਈਲ ਨੂੰ ਕੈਨਵਾਸ ਅਤੇ ਪੇਂਟ ਤੋਹਫੇ ਦੇ ਵਿਚ ਦਿੱਤਾ ਸੀ। ਉਹ ਉਸ ਦੀ ਬਣਾਈ ਪੇਂਟਿੰਗ ਦੇਖ ਕੇ ਹੈਰਾਨ ਰਹਿ ਗਏ ਸਨ। 

PunjabKesari

ਪਿਤਾ ਕੇਰਮ ਨੇ ਦੱਸਿਆ,''4 ਸਾਲ ਦੀ ਉਮਰ ਵਿਚ ਉਸ ਦੀ ਪਹਿਲੀ ਪੇਂਟਿੰਗ ਹੀ ਇੰਨੀ ਵਧੀਆ ਸੀ ਕਿ ਮੈਨੂੰ ਲੱਗਾ ਕਿ ਮੇਰੀ ਪਤਨੀ ਨੇ ਉਸ ਨੂੰ ਬਣਾਇਆ ਹੋਵੇਗਾ ਪਰ ਮਿਖਾਈਲ ਦੀ ਦੂਜੀ ਅਤੇ ਤੀਜੀ ਪੇਂਟਿੰਗ ਨੇ ਇਹ ਸਾਫ ਕਰ ਦਿੱਤਾ ਕਿ ਉਹ ਇਕ ਸ਼ਾਨਦਾਰ ਕਲਾਕਾਰ ਹੈ। ਹਾਲ ਹੀ ਵਿਚ ਉਸ ਨੇ ਜਰਮਨੀ ਦੇ ਸਟਾਰ ਫੁੱਟਬਾਲਰ ਮੈਨੁਅਲ ਨਾਯਰ ਦੀ ਵੀ ਪੇਂਟਿੰਗ ਬਣਾਈ ਸੀ। ਇਹ ਸਾਢੇ 8 ਲੱਖ ਰੁਪਏ ਵਿਚ ਵਿਕੀ। ਇਹ ਰਾਸ਼ੀ ਚੈਰਿਟੀ ਲਈ ਦੇ ਦਿੱਤੀ ਗਈ।

 

 
 
 
 
 
 
 
 
 
 
 
 
 
 

Vernissage Cologne Kiss you 09.02.2020 in Köln www.mikailakar.de #mikailakar #mikailsgalerie

A post shared by Mikail Akar (@mikails_galerie) on Jan 6, 2020 at 12:16am PST

ਪਿਛਲੇ ਮਹੀਨੇ ਬਰਲਿਨ ਦੀ ਇਕ ਪ੍ਰਾਈਵੇਟ ਗੈਲਰੀ ਵਿਚ ਵੀ ਉਸ ਦੀਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਲੱਗੀ ਸੀ। ਇੱਥੇ ਆਏ ਦਰਸ਼ਕ ਇਹ ਜਾਣ ਕੇ ਹੈਰਾਨ ਸਨ ਕਿ ਇਹਨਾਂ ਪੇਂਟਿੰਗਾਂ ਨੂੰ 7 ਸਾਲ ਦੇ ਬੱਚੇ ਨੇ ਬਣਾਇਆ ਹੈ। 38 ਸਾਲ ਦੇ ਪਿਤਾ ਹੁਣ ਪੂਰੀ ਤਰ੍ਹਾਂ ਮਿਖਾਈਲ ਦੇ ਆਰਟ ਵਰਕ ਦੇ ਮੈਨੇਜਰ ਹਨ। ਉਹਨਾਂ ਦੀ ਆਪਣੀ ਇਕ ਏਜੰਸੀ ਹੈ। ਇਸੇ ਨਾਲ ਮਿਖਾਈਲ ਨੇ ਬ੍ਰਹਿਮੰਡ ਬਣਾਇਆ ਹੈ। ਮਿਖਾਈਲ ਦਾ ਆਪਣਾ ਇੰਸਟਾਗ੍ਰਾਮ ਪੇਜ ਵੀ ਹੈ। ਇਸ 'ਤੇ ਉਸ ਨੂੰ 47 ਹਜ਼ਾਰ ਤੋਂ ਵੱਧ ਲੋਕ ਫਾਲੋ ਕਰਦੇ ਹਨ।


Vandana

Content Editor

Related News