ਦੂਜੇ ਵਿਸ਼ਵ ਯੁੱਧ ਦੇ 80 ਸਾਲ ਬਾਅਦ ਜਰਮਨੀ ਦੇ ਰਾਸ਼ਟਰਪਤੀ ਨੇ ਮੰਗੀ ਮੁਆਫੀ

09/02/2019 2:34:30 PM

ਬਰਲਿਨ (ਬਿਊਰੋ)— ਜਰਮਨੀ ਦੇ ਰਾਸ਼ਟਰਪਤੀ ਫ੍ਰੈਂਕ ਵਾਲਟਰ ਸਟੀਨਮਾਇਰ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਪੋਲੈਂਡ ’ਤੇ ਹੋਏ ਹਮਲੇ ਦੇ ਨੁਕਸਾਨ ਲਈ ਪੋਲੈਂਡ ਤੋਂ ਮੁਆਫੀ ਮੰਗੀ ਹੈ। ਪੋਲੈਂਡ ਦੇ ਵੀਲਨ ਸ਼ਹਿਰ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਜਰਮਨ ਅਤੇ ਪੋਲਿਸ਼ ਭਾਸ਼ਾ ਵਿਚ ਸੰਬੋਧਿਤ ਕਰਦਿਆਂ ਸਟੀਨਮਾਇਰ ਨੇ ਕਿਹਾ,‘‘ਮੈਂ ਇਸ਼ ਸ਼ਹਿਰ ’ਤੇ ਹੋਏ ਹਮਲੇ ਦੇ ਪੀੜਤਾਂ ਸਾਹਮਣੇ ਸਿਰ ਝੁਕਾਉਂਦੇ ਹੋਏ ਮੁਆਫੀ ਮੰਗਦਾ ਹਾਂ। ਮੈਂ ਜਰਮਨੀ ਦੇ ਅੱਤਿਆਚਾਰ ਨਾਲ ਪੀੜਤ ਪੋਲੈਂਡ ਵਾਸੀਆਂ ਦੇ ਸਾਹਮਣੇ ਸਿਰ ਝੁਕਾਉਂਦਾ ਹਾਂ ਅਤੇ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ।’’

PunjabKesari

ਸਟੀਨਮਾਇਰ ਨੇ ਕਿਹਾ ਕਿ ਉਹ ਜਰਮਨ (ਨਾਜ਼ੀ) ਸਨ, ਜਿਨ੍ਹਾਂ ਨੇ ਪੋਲੈਂਡ ਵਿਚ ਮਨੁੱਖਤਾ ਵਿਰੁੱਧ ਅਪਰਾਧ ਕੀਤੇ। ਮੈਂ ਜਰਮਨੀ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਉਨ੍ਹਾਂ ਘਟਨਾਵਾਂ ਦੇ ਬਾਰੇ ਵਿਚ ਕਦੇ ਨਹੀਂ ਭੁੱਲਾਂਗੇ। ਉਨ੍ਹਾਂ ਨੇ ਅੱਗੇ ਕਿਹਾ,‘‘ਨਾਜ਼ੀਆਂ ਨੇ ਪੋਲੈਂਡ ’ਤੇ ਹਮਲਾ ਕਰ ਕੇ ਮਨੁੱਖਤਾ ਵਿਰੁੱਧ ਵਹਿਸ਼ੀ ਕਾਰਵਾਈ ਕੀਤੀ ਸੀ। ਅਸੀਂ ਇਤਿਹਾਸ ਵੱਲੋਂ ਥੋਪੀਆਂ ਗਈਆਂ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਹਾਂ।’’

PunjabKesari

ਦੂਜੇ ਵਿਸ਼ਵ ਯੁੱਧ ਦੀ ਬਰਸੀ ਦੇ ਮੌਕੇ ’ਤੇ ਆਯੋਜਿਤ ਇਸ ਪ੍ਰੋਗਰਾਮ ਵਿਚ ਪੋਲੈਂਡ ਦੇ ਰਾਸ਼ਟਰਪਤੀ ਐਂਡਰੀਅਸ ਡੂਡਾ ਵੀ ਮੌਜੂਦ ਸਨ। ਰਾਸ਼ਟਰਪਤੀ ਡੂਡਾ ਨੇ ਕਿਹਾ,‘‘ਜਰਮਨੀ ਵੱਲੋਂ ਪੋਲੈਂਡ ’ਤੇ ਕੀਤਾ ਗਿਆ ਹਮਲਾ ਇਕ ਗੰਭੀਰ ਯੁੱਧ ਅਪਰਾਧ ਸੀ। ਜਰਮਨੀ ਦੇ ਰਾਸ਼ਟਰਪਤੀ ਦੇ ਇਸ ਬਿਆਨ ਨਾਲ ਇਸ ਗੱਲ ਦੀ ਸੰਤੁਸ਼ਟੀ ਮਿਲਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਪੋਲੈਂਡ ਅਤੇ ਜਰਮਨੀ ਦੇ ਸੰਬੰਧ ਬਿਹਤਰ ਹੋਣਗੇ।’’ ਇਸ ਪ੍ਰੋਗਰਾਮ ਦੀ ਸਮਾਪਤੀ ਦੇ ਬਾਅਦ ਦੋਵੇਂ ਰਾਸ਼ਟਰਪਤੀ ਵੀਲਨ ਮਿਊਜ਼ੀਅਮ ਘੰੁਮਣ ਗਏ ਜਿੱਥੇ ਦੋਹਾਂ ਨੇ 1 ਸਤੰਬਰ, 1939 ਦੀ ਬੰਬਾਰੀ ਵਿਚ ਬਚੇ ਲੋਕਾਂ ਨਾਲ ਮੁਲਾਕਾਤ ਕੀਤੀ। 

PunjabKesari

ਗੌਰਤਲਬ ਹੈ ਕਿ 80 ਸਾਲ ਪਹਿਲਾਂ 1 ਸਤੰਬਰ, 1939 ਨੂੰ ਜਰਮਨੀ ਨੇ ਪੋਲੈਂਡ ਦੇ ਵੀਲਨ ਸ਼ਹਿਰ ’ਤੇ ਬੰਬ ਸੁੱਟਿਆ ਸੀ। ਇਸ ਦੇ ਬਾਅਦ ਹੀ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ। 1939 ਤੋਂ ਲੈ ਕੇ 1945 ਤੱਕ ਚੱਲੇ ਇਸ ਵਿਸ਼ਵ ਯੁੱਧ ਵਿਚ ਕਰੀਬ 5 ਕਰੋੜ ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ 1 ਸਤੰਬਰ ਨੂੰ ਪੋਲੈਂਡ ਨੇ ਦੂਜੇ ਵਿਸ਼ਵ ਦੌਰਾਨ ਹੋਏ ਨੁਕਸਾਨ ਲਈ ਜਰਮਨੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਸੀ। ਪੋਲੈਂਡ ਦੀ ਇਕ ਸੰਸਦੀ ਰਿਪੋਰਟ ਮੁਤਾਬਕ ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀਆਂ ਦੇ ਕਬਜ਼ੇ ਕਾਰਨ ਦੇਸ਼ ਵਿਚ 50 ਲੱਖ ਲੋਕਾਂ ਦੀ ਮੌਤ ਹੋਈ ਸੀ।


Vandana

Content Editor

Related News