ਜਰਮਨੀ ''ਚ ਕਰਮਚਾਰੀਆਂ ਦੀ ਹੜਤਾਲ ਕਾਰਨ ਕਈ ਉਡਾਣਾਂ ਰੱਦ

12/31/2019 12:30:02 PM

ਬਰਲਿਨ (ਬਿਊਰੋ): ਜਰਮਨੀ ਦੀ ਸਭ ਤੋਂ ਵੱਡੀ ਏਅਰਲਾਈਨ ਲੁਫਥਾਂਸਾ ਦੀ ਸਹਾਇਕ ਘੱਟ ਲਾਗਤ ਵਾਲੀ ਜਰਮਨਵਿੰਗ ਏਅਰਲਾਈਨ ਦੀਆਂ ਸਖਤ ਪਾਬੰਦੀਆਂ ਕਾਰਨ ਕਰਮਚਾਰੀ ਹੜਤਾਲ 'ਤੇ ਹਨ। ਕਰਮਚਾਰੀਆਂ ਦੀ ਸੋਮਵਾਰ ਤੋਂ ਸ਼ੁਰੂ ਹੋਈ 3 ਦਿਨੀਂ ਹੜਤਾਲ ਦੇ ਕਾਰਨ ਕਈ ਉਡਾਣਾਂ ਰੱਦ ਰਹੀਆਂ ਅਤੇ ਕਰੀਬ 180 ਉਡਾਣਾਂ ਨੂੰ ਰੱਦ ਕਰਨਾ ਪੈ ਸਕਦਾ ਹੈ। ਕਰਮਚਾਰੀ ਯੂਨੀਅਨ ਨੇ ਸੋਮਵਾਰ ਤੋਂ ਬੁੱਧਵਾਰ ਤੱਕ ਕਰਮਚਾਰੀਆਂ ਨੂੰ ਕੰਮ 'ਤੇ ਨਾ ਆਉਣ ਲਈ ਕਿਹਾ ਹੈ। 

ਕਰਮਚਾਰੀ ਯੂਨੀਅਨ ਨੇ ਸੋਮਵਾਰ ਨੂੰ ਕਿਹਾ ਕਿ ਜਰਮਨਵਿੰਗਸ ਏਅਰਲਾਈਨ ਦਾ ਪ੍ਰਬੰਧਨ ਉਡਾਣ ਸੰਚਾਲਨ ਦੇ ਭਵਿੱਖ ਲਈ ਕਰਮਾਚਾਰੀਆਂ ਨੂੰ ਲੈ ਕੇ ਉਸ ਦਾ ਦ੍ਰਿਸ਼ਟੀਕੋਣ ਸਪੱਸ਼ਟ ਨਹੀਂ। ਅਕਤੂਬਰ ਵਿਚ ਵੀ ਯੂਨੀਅਨ ਦੇ ਮੈਂਬਰਾਂ ਨੇ ਤਨਖਾਹ ਵਾਧੇ, ਬਿਹਤਰ ਪੈਨਸ਼ਨ ਯੋਜਨਾਵਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਫ੍ਰੈਂਕਫਰਟ ਅਤੇ ਮਿਊਨਿਖ ਦੇ ਹਵਾਈ ਅੱਡਿਆਂ 'ਤੇ ਕਮ ਕਰਨਾ ਬੰਦ ਕਰ ਦਿੱਤਾ ਸੀ। ਜਰਮਨਵਿੰਗਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਫ੍ਰਾਂਸੇਸਕੋ ਸਾਈਂਔਰਟੇਨੋ ਨੇ ਬਹੁਤ ਮਹੱਤਵਪੂਰਨ ਛੁੱਟੀ ਦੇ ਮੌਸਮ ਅਤੇ ਮੌਜੂਦਾ ਮੁਸ਼ਕਲ ਬਾਜ਼ਾਰ ਦੌਰ ਵਿਚ ਹੜਤਾਲ ਦੀ ਆਲੋਚਨਾ ਕੀਤੀ ਹੈ।


Vandana

Content Editor

Related News