ਜਦੋਂ ਖਾਲਿਸਤਾਨ ਸਮਰਥਕਾਂ ਅਤੇ ਪਾਕਿਸਤਾਨੀਆਂ ਦਾ ਇਕੱਲੇ ਭਾਰਤੀ ਨੇ ਕੀਤਾ ਮੁਕਾਬਲਾ (ਵੀਡੀਓ)

08/17/2020 4:06:44 PM

ਬਰਲਿਨ (ਬਿਊਰੋ): ਕਸ਼ਮੀਰ ਮੁੱਦੇ 'ਤੇ ਦੁਨੀਆ ਭਰ ਵਿਚ ਮੂੰਹ ਦੀ ਖਾਣ ਦੇ ਬਾਅਦ ਪਾਕਿਸਤਾਨ ਹੁਣ ਖਾਲਿਸਤਾਨ ਸਮਰਥਕ ਅੰਦੋਲਨ ਨੂੰ ਵਿਦੇਸ਼ੀ ਧਰਤੀ 'ਤੇ ਹਵਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨੀ ਲੋਕ ਕੁਝ ਖਾਲਿਸਤਾਨੀ ਸਮਰਥਕਾਂ ਦੇ ਨਾਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਭਾਰਤ ਦੇ ਖਿਲਾਫ਼ ਰੈਲੀ ਕੱਢ ਰਹੇ ਹਨ। ਇਸ ਲੜੀ ਵਿਚ ਜਦੋਂ 15 ਅਗਸਤ ਨੂੰ ਜਰਮਨੀ ਦੇ ਫ੍ਰੈਂਕਫਰਟ ਵਿਚ ਸੈਂਕੜੇ ਖਾਲਿਸਤਾਨੀਆਂ ਨੇ ਰੈਲੀ ਕੱਢੀ ਤਾਂ ਇਕ ਇਕੱਲੇ ਭਾਰਤੀ ਨੇ ਉਹਨਾਂ ਦਾ ਕਰਾਰਾ ਜਵਾਬ ਦਿੱਤਾ।

ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸ ਵਿਚ ਸੈਂਕੜੇ ਪਾਕਿਸਤਾਨੀਆਂ ਅਤੇ ਖਾਲਿਸਤਾਨੀ ਸਮਰਥਕਾਂ ਦੀ ਭੀੜ ਦੇ ਅੱਗੇ ਇਕੱਲਾ ਭਾਰਤੀ ਡੱਟ ਕੇ ਮੁਕਾਬਲਾ ਕਰਦਾ ਦੇਖਿਆ ਜਾ ਸਕਦਾ ਹੈ। ਭਾਰਤ ਵਿਰੋਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਨਾਅਰੇ ਲਗਾ ਰਹੀ ਭੀੜ ਦੇ ਸਾਹਮਣੇ ਖੜ੍ਹਾ ਹੋ ਕੇ ਬਹਾਦੁਰ ਭਾਰਤੀ ਨੇ ਨਾ ਸਿਰਫ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਏ ਸਗੋਂ ਇਸ ਘਟਨਾ ਨੂੰ ਆਪਣੇ ਕੈਮਰੇ ਵਿਚ ਰਿਕਾਰਡ ਵੀ ਕਰ ਲਿਆ।

ਪ੍ਰਸ਼ਾਂਤ ਵੇਂਗੁਰਲੇਕਰ ਨੇ ਟਵੀਟ ਕਰ ਦਿੱਤੀ ਜਾਣਕਾਰੀ
ਫ੍ਰੈਂਕਫਰਟ ਵਿਚ ਪਾਕਿਸਤਾਨੀਆਂ ਅਤੇ ਖਾਲਿਸਤਾਨੀ ਸਮਰਥਕਾਂ ਦੀ ਭੀੜ ਦਾ ਮੁਕਾਬਲਾ ਕਰਨ ਵਾਲੇ ਪ੍ਰਸ਼ਾਂਤ ਵੇਂਗੁਰਲੇਕਰ ਨੇ ਖੁਦ ਇਸ ਵੀਡੀਓ ਨੂੰ ਟਵੀਟ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ। ਉਹ ਸੁੰਤਤਰਤਾ ਦਿਵਸ 'ਤੇ ਫੈਂਕਫਰਟ ਵਿਚ ਭਾਰਤੀ ਵਣਜ ਦੂਤਾਵਾਸ 'ਤੇ ਆਯੋਜਿਤ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਪਰਤ ਰਹੇ ਸਨ। ਇਸ ਦੌਰਾਨ ਉਹਨਾਂ ਨੇ ਪਾਕਿਸਤਾਨੀ ਅਤੇ ਖਾਲਿਸਤਾਨੀ ਸਮਰਥਕਾਂ ਦੀ ਭੀੜ ਨੂੰ ਭਾਰਤ ਅਤੇ ਪੀ.ਐੱਮ. ਮੋਦੀ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੇਖਿਆ।

 

ਭਾਰਤ ਵਿਰੋਧੀ ਰੈਲੀ ਨੂੰ ਦੇਖ ਕੇ ਪ੍ਰਸਾਂਤ ਹੱਥਾਂ ਵਿਚ ਤਿਰੰਗਾ ਲਏ ਸੈਂਕੜੇ ਦੀ ਭੀੜ ਦੇ ਸਾਹਮਣੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਣ ਲੱਗੇ। ਇਸ ਦੌਰਾਨ ਗੁੱਸੇ ਵਿਚ ਆਏ ਕੁਝ ਪਾਕਿਸਤਾਨੀਆਂ ਨੇ ਉਹਨਾਂ 'ਤੇ ਹਮਲਾ ਕਰਨ ਲਈ ਘੇਰਾਬੰਦੀ ਕਰ ਲਈ। ਪਰ ਮੌਕੇ 'ਤੇ ਪਹੁੰਚੀ ਫੈਂਕਫਰਟ ਪੁਲਸ ਨੇ ਪਾਕਿਸਤਾਨੀਆਂ ਨੂੰ ਖਦੇੜ ਦਿੱਤਾ। ਇਸ ਦੌਰਾਨ ਇਕ ਪਾਕਿਸਤਾਨੀ ਨੇ ਪ੍ਰਸ਼ਾਂਤ ਤੋਂ ਫੋਨ ਖੋਹਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਸ ਦੇ ਦਖਲ ਦੇ ਬਾਅਦ ਉਸ ਨੂੰ ਭਜਣਾ ਪਿਆ।


Vandana

Content Editor

Related News