ਜਰਮਨੀ : ਨੋਬਲ ਪੁਰਸਕਾਰ ਜੇਤੂ ਸੰਮੇਲਨ ''ਚ 44 ਨੌਜਵਾਨ ਭਾਰਤੀ ਵਿਗਿਆਨੀ ਸ਼ਾਮਲ
Monday, Jul 01, 2019 - 04:30 PM (IST)
ਬਰਲਿਨ (ਭਾਸ਼ਾ)— ਜਰਮਨੀ ਵਿਚ 69ਵਾਂ ਲਿੰਡਾਊ ਨੋਬਲ ਪੁਰਸਕਾਰ ਜੇਤੂ ਸੰਮੇਲਨ ਆਯੋਜਿਤ ਕੀਤਾ ਗਿਆ। ਇਸ ਸੰਮੇਲਨ ਵਿਚ ਖੋਜ ਅਤੇ ਨਵੀਨਤਾ ਨੂੰ ਲੈ ਕੇ ਨਵੇਂ ਦ੍ਰਿਸ਼ਟੀਕੋਣਾਂ ਨਾਲ ਦੁਨੀਆ ਭਰ ਦੇ 39 ਨੋਬਲ ਪੁਰਸਕਾਰ ਜੇਤੂਆਂ ਨਾਲ ਵਿਚਾਰ ਵਟਾਂਦਰੇ ਲਈ 44 ਨੌਜਵਾਨ ਭਾਰਤੀ ਵਿਗਿਆਨੀ ਇੱਥੇ ਲੇਕ ਕੌਨਸਟੇਂਸ ਦੇ ਤੱਟ 'ਤੇ ਇਕੱਠੇ ਹੋਏ ਅਤੇ ਇਸ ਦੇ ਬਾਰੇ ਵਿਚ ਆਪਣੀ ਦ੍ਰਿਸ਼ਟੀ ਸਾਂਝੀ ਕੀਤੀ। ਇਹ ਨੌਜਵਾਨ ਵਿਗਿਆਨੀ 69ਵੇਂ ਲਿੰਡਾਊ ਨੋਬਲ ਪੁਰਸਕਾਰ ਜੇਤੂ ਸੰਮੇਲਨ ਵਿਚ ਹਿੱਸਾ ਲੈਣ ਵਾਲੇ 89 ਦੇਸ਼ਾਂ ਦੇ 580 ਨੌਜਵਾਨ ਵਿਗਿਆਨੀਆਂ ਦੀ ਟੀਮ ਦਾ ਇਕ ਹਿੱਸਾ ਹਨ।
ਇਸ ਬਵੇਰੀਅਨ ਆਈਲੈਂਡ 'ਤੇ ਸੰਮੇਲਨ ਦੀ ਅਧਿਕਾਰਕ ਰੂਪ ਨਾਲ ਸ਼ੁਰੂਆਤ ਐਤਵਾਰ ਨੂੰ ਹੋਈ। ਇਸ ਵਿਚ ਉੱਘੇ ਬੁਲਾਰਿਆਂ ਨੇ ਅਗਲੀ ਪੀੜ੍ਹੀ ਦੇ ਵਿਗਿਆਨੀਆਂ ਨਾਲ ਸਮਾਜਿਕ ਵਿਕਾਸ ਨੂੰ ਆਕਾਰ ਦੇਣ ਵਿਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਭਾਰਤ ਅਤੇ ਵਿਦੇਸ਼ਾਂ ਵਿਚ ਕਈ ਖੋਜ ਸੰਸਥਾਵਾਂ ਨਾਲ ਜੁੜੇ 44 ਨੌਜਵਾਨ ਭਾਰਤੀ ਵਿਗਿਆਨੀ ਇਸ ਸੰਮੇਲਨ ਵਿਚ ਹਿੱਸਾ ਲੈ ਰਹੇ ਹਨ। ਇਹ ਸੰਮੇਲਨ ਉਨ੍ਹਾਂ ਨੂੰ 7 ਦਿਨਾਂ ਵਿਚ ਆਪਣੇ ਵਿਸ਼ੇ 'ਤੇ ਨੋਬਲ ਪੁਰਸਕਾਰ ਜੇਤੂਆਂ ਨਾਲ ਕਰੀਬ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।
