ਅਦੁੱਤੀ ਗੁਰਮਤਿ ਸੰਗੀਤ ਸੰਮੇਲਨ: ਭਾਈ ਕੰਵਰਪਾਲ ਸਿੰਘ ਨੂੰ ''ਗੁਰਮਤਿ ਸੰਗੀਤ ਐਵਾਰਡ 2025" ਨਾਲ ਕੀਤਾ ਸਨਮਾਨਿਤ

Monday, Dec 15, 2025 - 01:19 AM (IST)

ਅਦੁੱਤੀ ਗੁਰਮਤਿ ਸੰਗੀਤ ਸੰਮੇਲਨ: ਭਾਈ ਕੰਵਰਪਾਲ ਸਿੰਘ ਨੂੰ ''ਗੁਰਮਤਿ ਸੰਗੀਤ ਐਵਾਰਡ 2025" ਨਾਲ ਕੀਤਾ ਸਨਮਾਨਿਤ

ਲੁਧਿਆਣਾ  (ਪੀ. ਐੱਸ. ਧਮੀਜਾ) : 34ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਆਖਰੀ ਦਿਨ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਭਾਈ ਕੰਵਰਪਾਲ ਸਿੰਘ ਦੇਹਰਾਦੂਨ ਵਾਲਿਆਂ ਨੂੰ "ਗੁਰਮਤਿ ਸੰਗੀਤ ਐਵਾਰਡ 2025" ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਸਿੱਖ ਇਤਿਹਾਸਕਾਰ, ਵਿਦਵਾਨ ਅਤੇ ਸਿੱਖ ਚਿੰਤਕਾਂ ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਸੁਖਦਿਆਲ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਹਰਜੋਧ ਸਿੰਘ, ਡਾ. ਸਰਬਜਿੰਦਰ ਸਿੰਘ, ਕੇ. ਸੀ. ਸਿੰਘ ਸਾਬਕਾ ਰਾਜਦੂਤ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਸਦਕਾ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ 10 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਚਿਤਾਵਨੀ, ਪੜ੍ਹੋ ਅਗਲੇ 5 ਦਿਨਾਂ ਦੀ Weather Update

ਸਮਾਗਮ ਦੌਰਾਨ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਗੁਰਮਤਿ ਸੰਗੀਤ ਰੂਪੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਜਵੱਦੀ ਟਕਸਾਲ ਵੱਲੋਂ ਕੀਤੇ ਜਾਂਦੇ ਉਪਰਾਲੇ ਤਸੱਲੀ ਕਰਨਯੋਗ ਹਨ। ਉਨ੍ਹਾਂ ਕਿਹਾ ਕਿ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਕੌਮ ਪ੍ਰਤੀ ਸਿਰਜੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਸੰਤ ਬਾਬਾ ਅਮੀਰ ਸਿੰਘ ਜੀ ਦੀ ਅਗਵਾਈ ਹੇਠ ਜਵੱਦੀ ਟਕਸਾਲ ਵਿਸਰ ਰਹੇ ਅਮੀਰ ਵਿਰਸੇ ਦੀ ਸੰਗੀਤਕ ਪ੍ਰਾਪਤੀ, ਰਾਗ, ਗਾਇਨ ਸ਼ੈਲੀਆਂ, ਤੰਤੀ ਸਾਜ਼ਾਂ ਦਾ ਵਿਵਧਕਾਰੀ ਪ੍ਰਚਲਨ, ਸਬਦ ਕੀਰਤਨ ਗਾਇਕੀ ਦੀ ਨਿਰੰਤਰ ਪ੍ਰਵਾਹ ਸਥਾਪਤੀ ਹਿੱਤ, ਖੋਜ ਤੇ ਵਿਸ਼ਲੇਸ਼ਣ ਹਿੱਤ ਸੁਤੰਤਰ ਰੂਪ ਵਿੱਚ ਵਿਸ਼ਾਲ ਸੰਭਾਵਨਾਵਾਂ ਰੱਖਦੀ ਹੈ। ਬਾਬਾ ਜੀ ਦੀਆਂ ਅਣਥੱਕ ਕੋਸ਼ਿਸ਼ਾਂ ਨੇ ਗੁਰਮਤਿ ਸੰਗੀਤ ਦੀ ਮੌਲਿਕਤਾ ਦੀ ਸੰਭਾਲ ਸੰਗੀਤ ਪਰੰਪਰਾ ਨੂੰ ਹੋਰ ਸੁਦ੍ਰਿੜਤਾ ਕੀਤੀ ਹੈ। ਮਹਾਪੁਰਸ਼ਾਂ ਨੇ ਕੁਝ ਵਕਤ ਨਾਮ ਸਿਮਰਨ ਵੀ ਕਰਵਾਇਆ। ਪੰਥ ਪ੍ਰਸਿੱਧ ਢਾਡੀ ਗਿਆਨੀ ਤਰਲੋਚਨ ਸਿੰਘ ਭੂਮੱਦੀ ਨੇ ਢਾਡੀ ਵਾਰਾਂ ਨਾਲ ਨਿਹਾਲ ਕੀਤਾ।

ਇਹ ਵੀ ਪੜ੍ਹੋ : 2026 ਸ਼ੁਰੂ ਹੁੰਦੇ ਹੀ ਘਰ 'ਚ ਘਰ ਲਓ ਇਹ ਕੰਮ, ਪੂਰਾ ਸਾਲ ਵਰ੍ਹੇਗਾ ਪੈਸਿਆਂ ਦਾ ਮੀਂਹ!

ਬਾਬਾ ਗੁਰਵਿੰਦਰ ਸਿੰਘ ਮਾਂਡੀ ਸਾਹਿਬ ਵਾਲੇ, ਬਾਬਾ ਬਲਬੀਰ ਸਿੰਘ ਜੀ 96 ਕਰੋੜੀ, ਬਾਬਾ ਅਵਤਾਰ ਸਿੰਘ ਸਾਧਾਂ ਵਾਲੇ, ਗੁਰਨਾਮ ਸਿੰਘ ਡਰੋਲੀ ਭਾਈ ਕੀ, ਸੰਤ ਬਾਬਾ ਮੇਜਰ ਸਿੰਘ ਪੰਜ ਭੈਣੀਆਂ ਵਾਲੇ, ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ, ਬਾਬਾ ਸੁਧ ਸਿੰਘ ਨਿੱਕੇ ਘੁੰਮਣਾ ਵਾਲੇ, ਬਾਬਾ ਗੁਰਦੇਵ ਸਿੰਘ ਬਨੂੜ, ਸ਼੍ਰੋਮਣੀ ਕਮੇਟੀ ਮੈਂਬਰ ਜੱਥੇ: ਜਗਤਾਰ ਸਿੰਘ ਰੋਡੇ, ਬਾਬਾ ਬਲਵਿੰਦਰ ਸਿੰਘ ਰੋਡੇ, ਬਾਬਾ ਰਣਜੀਤ ਸਿੰਘ ਲਾਇਲਪੁਰੀ, ਬਾਬਾ ਸੁਖਵੰਤ ਸਿੰਘ ਅੰਮ੍ਰਿਤਸਰ, ਬਾਬਾ ਵਰਿੰਦਰ ਸਿੰਘ ਸੇਵਾ ਪੰਥੀ ਮਾਛੀਵਾੜਾ, ਲੋਕਦੀਪ ਸਿੰਘ ਸਪੁੱਤਰ ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲੇ, ਜਥੇਦਾਰ ਬਾਬਾ ਕੁਲਦੀਪ ਸਿੰਘ ਦਬੜੀਖਾਨਾ, ਬਾਬਾ ਲੀਡਰ ਸਿੰਘ ਸੈਫਲਾਵਾਦ, ਜਥੇਦਾਰ ਬਾਬਾ ਅਮਰਜੀਤ ਸਿੰਘ, ਪ੍ਰੋ. ਉਪਿੰਦਰ ਜੀਤ ਸਿੰਘ ਮਾਹਲਪੁਰ, ਗਿਆਨੀ ਕ੍ਰਿਸ਼ਨ ਸਿੰਘ ਰੋਡੇ, ਬਾਬਾ ਬੇਅਤ ਸਿੰਘ ਰੋਡੇ, ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵੱਲੋਂ ਭਾਈ ਅਜੀਤ ਸਿੰਘ, ਬਾਬਾ ਤਲਵਿੰਦਰ ਸਿੰਘ ਭੋਗਪੁਰ, ਗਿਆਨੀ ਸੁਖਦੇਵ ਸਿੰਘ ਪਟਿਆਲਾ, ਭਾਈ ਸੁਖਵਿੰਦਰ ਸਿੰਘ ਅਗਵਾਨ, ਗਿਆਨੀ ਤੇਜਵੀਰ ਸਿੰਘ, ਸੰਤ ਰਜਨੀਸ਼ ਸਿੰਘ ਨੱਥੂਮਾਜਰਾ, ਗਿਆਨੀ ਭੁਪਿੰਦਰ ਸਿੰਘ ਸਦਰ ਵਾਲਾ ਆਦਿ ਸ਼ਖਸੀਅਤਾਂ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ।


author

Sandeep Kumar

Content Editor

Related News