ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ ਨੇ ਅਫਗਾਨਿਸਤਾਨ ਤੋਂ ਆਏ ਲੋਕਾਂ ਦਾ ਕੀਤਾ ਸਵਾਗਤ
Saturday, Aug 21, 2021 - 12:18 AM (IST)
ਪੈਰਿਸ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਕਾਬੁਲ ਤੋਂ 200 ਤੋਂ ਜ਼ਿਆਦਾ ਲੋਕਾਂ ਦੇ ਇਕ ਸਮੂਹ ਦੇ ਪੈਰਿਸ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਸੁਰੱਖਿਅਤ ਲਿਆਂਦੇ ਗਏ ਲੋਕਾਂ ਦੇ ਇਸ ਤੀਸਰੇ ਜੱਥੇ 'ਚ ਜ਼ਿਆਦਾਤਰ ਅਫਗਾਨ ਨਾਗਰਿਕ ਸਨ। ਮੈਕ੍ਰੋਂ ਨੇ ਇਕ ਟਵੀਟ 'ਚ ਕਿਹਾ ਕਿ ਸਿਹਤ ਸੰਬੰਧੀ ਨਿਯਮਾਂ ਦਾ ਵੀ ਪਾਲਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਾਬੁਲ ਤੋਂ ਆਏ ਲੋਕਾਂ ਦੀ ਕੋਵਿਡ-19 ਜਾਂਚ ਕਰਦੇ ਹੋਏ ਡਾਕਟਰਾਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ।
ਇਹ ਵੀ ਪੜ੍ਹੋ : ਜੇਕਰ ਲੋੜ ਪਈ ਤਾਂ ਤਾਲਿਬਾਨ ਨਾਲ ਕੰਮ ਕਰੇਗਾ ਬ੍ਰਿਟੇਨ : ਪ੍ਰਧਾਨ ਮੰਤਰੀ ਜਾਨਸਨ
ਮਹਾਮਾਰੀ ਸਬੰਧੀ ਨਿਯਮਾਂ ਕਾਰਣ ਅਫਗਾਨਿਸਤਾਨ ਤੋਂ ਆਏ ਲੋਕਾਂ ਨੂੰ 10 ਦਿਨਾਂ ਲਈ ਫਰਾਂਸ 'ਚ ਇਕਾਂਤਵਾਸ 'ਚ ਰਹਿਣਾ ਹੋਵੇਗਾ। ਮੈਕ੍ਰੋਂ ਨੇ ਕਿਹਾ ਕਿ ਫਰਾਂਸ ਅਤੇ ਹੋਰ ਲੋਕਾਂ ਨੂੰ ਸੁਰੱਖਿਅਤ ਕੱਢਣ 'ਚ ਮਦਦ ਕਰ ਸਕਦੇ ਹਨ। ਫਰਾਂਸ ਦੇ ਵਿਦੇਸ਼ ਮਤੰਰਾਲਾ ਦੇ ਇਕ ਬਿਆਨ ਮੁਤਾਬਕ ਮੈਕ੍ਰੋਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਫੋਨ 'ਤੇ ਹੋਈ ਗੱਲਬਾਤ 'ਚ ਜ਼ੋਰ ਦਿੱਤਾ ਕਿ ਸਹਿਯੋਗੀ ਦੇਸ਼ਾਂ ਦਰਮਿਆਨ ਤਾਲਮੇਲ ਦੀ ਜ਼ਰੂਰਤ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।