ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੈਮਰੂਨ ਤੋਂ ਸ਼ੁਰੂ ਕੀਤਾ ਤਿੰਨ ਦੇਸ਼ਾਂ ਦਾ ਅਫਰੀਕੀ ਦੌਰਾ

Tuesday, Jul 26, 2022 - 06:42 PM (IST)

ਯਾਊਂਦੇ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੈਮਰੂਨ ਦੀ ਯਾਤਰਾ ਨਾਲ ਮੰਗਲਵਾਰ ਨੂੰ ਆਪਣਾ ਤਿੰਨ ਦੇਸ਼ਾਂ ਦਾ ਅਫਰੀਕੀ ਦੌਰਾ ਸ਼ੁਰੂ ਕੀਤਾ। ਮੈਕਰੋਨ ਯੂਕ੍ਰੇਨ 'ਤੇ ਰੂਸ ਨਾਲ ਹਮਲੇ ਦੇ ਨਤੀਜੇ ਵਜੋਂ ਅਫਰੀਕੀ ਦੇਸ਼ਾਂ 'ਚ ਪੈਦਾ ਹੋਏ ਭੋਜਨ ਸੰਕਟ ਨੂੰ ਲੈ ਕੇ ਕੈਮਰੂਨ ਦੇ ਨੇਤਾਵਾਂ ਨਾਲ ਚਰਚਾ ਕਰ ਸਕਦੇ ਹਨ। ਇਸ ਤੋਂ ਇਲਾਵਾ ਕੈਮਰੂਨ ਦੇ ਖੇਤੀ ਉਤਪਾਦਨ ਨੂੰ ਵਧਾਉਣ ਅਤੇ ਉਸ ਦੀ ਸੁਰੱਖਿਆ ਵਿਵਸਥਾ ਨੂੰ ਮਜਬੂਤ ਬਣਾਉਣ ਨੂੰ ਲੈ ਕੇ ਚਰਚਾ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਚੀਨ ਦੇ ਤਿਆਨਜਿਨ ਸ਼ਹਿਰ 'ਚ ਗੈਸ ਧਮਾਕਾ, 4 ਦੀ ਮੌਤ ਤੇ 13 ਜ਼ਖਮੀ

ਕੈਮਰੂਨ ਦੀ ਰਾਜਧਾਨੀ ਯਾਊਂਦੇ 'ਚ ਮੈਕਰੋਨ ਕਈ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਫ੍ਰਾਂਸੀਸੀ ਰਾਸ਼ਟਰਪਤੀ ਆਪਣਾ ਤਿੰਨ ਦਿਨੀ ਕੈਮਰੂਨ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਬੈਨਿਨ ਅਤੇ ਗਿਨੀ ਬਿਸਾਓ ਵੀ ਜਾਣਗੇ। ਕੈਮਰੂਨ ਦੀ ਸਰਕਾਰ ਨੇ ਮੈਕਰੋਨ ਦੀ ਯਾਤਰਾ ਲਈ ਰਾਜਧਾਨੀ ਯਾਊਂਦੇ ਨੂੰ ਇਕ ਨਵਾਂ ਰੂਪ ਪ੍ਰਦਾਨ ਕੀਤਾ ਹੈ। ਬੁਲਡੋਜ਼ਰਾਂ ਦੀ ਮਦਦ ਨਾਲ ਯਾਊਂਦੇ ਦੀ ਉਨ੍ਹਾਂ ਸਾਰੀਆਂ ਸੜਕਾਂ 'ਤੇ ਬਾਜ਼ਾਰ ਦੇ ਅਸਥਾਈ ਸਟਾਲਾਂ ਅਤੇ ਝੌਂਪੜੀਆਂ ਨੂੰ ਤੋੜ ਦਿੱਤਾ ਗਿਆ ਜਿਥੋਂ ਮੈਕਰੋਨ ਦਾ ਕਾਫਲਾ ਲੰਘੇਗਾ।

ਇਹ ਵੀ ਪੜ੍ਹੋ : ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ 'ਚ ਢਿੱਲ ਦੇਣ ਦਾ ਕੀਤਾ ਵਾਅਦਾ

ਕੈਮਰੂਨ ਦੇ ਕਈ ਲੋਕਾਂ ਨੂੰ ਉਮੀਦ ਹੈ ਕਿ ਗੁਆਂਢੀ ਨਾਈਜੀਰੀਆ ਤੋਂ ਫੈਲੀ ਜਿਹਾਦੀ ਹਿੰਸਾ ਕਾਰਨ ਵਧਦੀ ਹੋਈ ਅਸੁਰੱਖਿਆ ਦੀ ਸਥਿਤੀ ਨਾਲ ਮੈਕਰੋਨ ਦੇਸ਼ ਦੀ ਮਦਦ ਕਰਨਗੇ। ਮੱਧ ਅਫਰੀਕੀ ਦੇਸ਼ ਕੈਮਰੂਨ ਇਕ ਵੱਖਵਾਦੀ ਸੰਘਰਸ਼ ਦਾ ਵੀ ਸਾਹਮਣਾ ਕਰ ਰਿਹਾ ਹੈ, ਜਿਸ 'ਚ ਬੀਤੇ ਪੰਜ ਸਾਲਾਂ ਦੌਰਾਨ ਹੁਣ ਤੱਕ ਘਟੋ-ਘੱਟ ਸਵਾ ਤਿੰਨ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 7,50,000 ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ।

ਇਹ ਵੀ ਪੜ੍ਹੋ : 'ਅਗਲਾ ਰਾਸ਼ਟਰਪਤੀ ਜਿਹੜਾ ਵੀ ਬਣੇ, ਭਾਰਤ ਨੂੰ ਸ਼੍ਰੀਲੰਕਾ ਦੀ ਮਦਦ ਕਰਦੇ ਰਹਿਣਾ ਚਾਹੀਦਾ'

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News