100 ਦਿਨ ਪਾਣੀ 'ਚ ਰਹਿ ਕੇ ਬਣਾਇਆ ਵਿਸ਼ਵ ਰਿਕਾਰਡ, ਅਮਰੀਕੀ ਪ੍ਰੋਫੈਸਰ ਦਾ ਸੁੰਗੜ ਗਿਆ ਸਰੀਰ

Tuesday, Jun 13, 2023 - 11:35 AM (IST)

100 ਦਿਨ ਪਾਣੀ 'ਚ ਰਹਿ ਕੇ ਬਣਾਇਆ ਵਿਸ਼ਵ ਰਿਕਾਰਡ, ਅਮਰੀਕੀ ਪ੍ਰੋਫੈਸਰ ਦਾ ਸੁੰਗੜ ਗਿਆ ਸਰੀਰ

ਫਲੋਰੀਡਾ- ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਪ੍ਰੋਫੈਸਰ ਨੇ ਇੱਕ ਹੈਰਾਨੀਜਨਕ ਰਿਕਾਰਡ ਬਣਾਇਆ ਹੈ। ਦਰਅਸਲ ਇਸ ਪ੍ਰੋਫੈਸਰ ਨੇ ਲਗਾਤਾਰ 100 ਦਿਨ ਪਾਣੀ ਦੇ ਹੇਠਾਂ ਰਹਿਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਯੂ.ਐੱਸ ਨੇਵੀ ਦੇ ਸਾਬਕਾ ਗੋਤਾਖੋਰ ਅਤੇ ਬਾਇਓਮੈਡੀਕਲ ਇੰਜਨੀਅਰਿੰਗ ਦੇ ਮਾਹਿਰ ਜੋਸੇਫ ਡਿਟੂਰੀ ਨੇ ਇਹ ਅਜੀਬ ਰਿਕਾਰਡ ਬਣਾਇਆ।

1 ਮਾਰਚ ਤੋਂ ਪਾਣੀ ਵਿੱਚ ਰਹਿ ਰਿਹਾ ਸੀ ਜੋਸੇਫ 

PunjabKesari

ਯੂ.ਐੱਸ ਨੇਵੀ ਦੇ ਇੱਕ ਸਾਬਕਾ ਗੋਤਾਖੋਰ ਜੋਸੇਫ ਡਿਟੂਰੀ ਨੇ 1 ਮਾਰਚ ਤੋਂ ਫਲੋਰੀਡਾ ਦੇ ਲਾਰਗੋ ਸਿਟੀ ਵਿੱਚ ਸਮੁੰਦਰ ਵਿੱਚ ਰਹਿਣ ਦਾ ਫ਼ੈਸਲਾ ਕੀਤਾ। ਸ਼ੁਰੂਆਤ ਵਿੱਚ ਡਿਟੂਰੀ ਨੇ ਫ਼ੈਸਲਾ ਕੀਤਾ ਸੀ ਕਿ ਉਹ 10 ਦਿਨ ਪਾਣੀ ਦੇ ਹੇਠਾਂ ਰਹੇਗਾ ਅਤੇ ਫਿਰ ਉਸਨੇ 100 ਦਿਨ ਰਹਿਣ ਦਾ ਫ਼ੈਸਲਾ ਲਿਆ। ਅਖੀਰ ਉਸ ਨੇ ਆਪਣੀ ਚੁਣੌਤੀ ਪੂਰੀ ਕਰ ਲਈ।

ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਵੀਡੀਓ

 

 
 
 
 
 
 
 
 
 
 
 
 
 
 
 
 

A post shared by Joe Dituri (@drdeepsea)

ਡਿਟੂਰੀ ਨੇ 100 ਦਿਨਾਂ ਦਾ ਆਪਣਾ ਤਜਰਬਾ ਵੀ ਲੋਕਾਂ ਨਾਲ ਸਾਂਝਾ ਕੀਤਾ। ਉਸ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਆਪਣੇ ਅਨੁਭਵ ਦਾ ਜ਼ਿਕਰ ਕੀਤਾ। ਇੰਸਟਾਗ੍ਰਾਮ 'ਤੇ ਡਿਟੂਰੀ ਨੇ ਲਿਖਿਆ ਕਿ "100 ਦਿਨਾਂ ਲਈ ਸਮੁੰਦਰ ਦੇ ਹੇਠਾਂ ਰਹਿਣਾ: ਹਮੇਸ਼ਾ ਕੁਝ ਨਵਾਂ ਖੋਜਣ ਲਈ ਨਿੱਜੀ ਅਤੇ ਪੇਸ਼ੇਵਰ ਖੋਜਾਂ ਦਾ ਨਤੀਜਾ ਹੁੰਦਾ ਹੈ। ਇਸ ਅਨੁਭਵ ਨੇ ਮੈਨੂੰ ਬਹੁਤ ਬਦਲ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਮੈਂ ਖੋਜੀਆਂ ਅਤੇ ਉੱਦਮੀਆਂ ਦੀ ਇਕ ਨਵੀਂ ਪੀੜ੍ਹੀ ਨੂੰ ਸਾਰੀਆਂ ਹੱਦਾਂ ਪਾਰ ਕਰਨ ਅਤੇ ਆਪਣੇ ਲਈ ਨਵੀਨਤਾ ਕਰਨ ਲਈ ਪ੍ਰੇਰਿਤ ਕੀਤਾ ਹੈ।" 

PunjabKesari

ਡਿਟੂਰੀ ਨੇ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਹ ਪੋਸਟ ਸ਼ੇਅਰ ਕੀਤੀ ਸੀ। ਪੋਸਟ ਕੀਤੇ ਜਾਣ ਤੋਂ ਬਾਅਦ ਇਸ ਨੂੰ 2500 ਤੋਂ ਵੱਧ ਵਾਰ ਲਾਈਕ ਕੀਤਾ ਜਾ ਚੁੱਕਾ ਹੈ ਅਤੇ ਕਈ ਲੋਕਾਂ ਨੇ ਪੋਸਟ 'ਤੇ ਕੁਮੈਂਟ ਵੀ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ "ਵਧਾਈਆਂ! ਅਧਿਐਨ ਵਿਗਿਆਨ ਲਈ ਬਹੁਤ ਸਾਰੇ ਜਵਾਬ ਅਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਨਾਲ ਆਇਆ ਹੈ!" ਇੱਕ ਹੋਰ ਯੂਜ਼ਰ ਨੇ ਲਿਖਿਆ ਕਿ "ਤੁਹਾਨੂੰ ਅਤੇ ਪ੍ਰੋਜੈਕਟ ਵਿੱਚ ਸ਼ਾਮਲ ਹਰ ਕਿਸੇ ਨੂੰ ਵਧਾਈ। ਤੁਸੀਂ ਇੱਕ ਪ੍ਰੇਰਣਾ ਹੋ। ਇੱਥੇ ਤੁਹਾਡੇ ਲਈ ਜ਼ਮੀਨ 'ਤੇ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਅਨੁਕੂਲ ਬਣਾਉਣਾ ਹੈ।" "ਵਾਹ! ਤੁਸੀਂ ਕਮਾਲ ਹੋ।"

ਤੋੜਿਆ ਸਾਲ 2014 ਦਾ ਰਿਕਾਰਡ

PunjabKesari

ਇੰਨੇ ਦਿਨਾਂ ਤੱਕ ਪਾਣੀ ਦੇ ਹੇਠਾਂ ਰਹਿਣ ਤੋਂ ਬਾਅਦ ਜਦੋਂ ਡਿਟੂਰੀ ਦੀ ਲੰਬਾਈ ਮਾਪੀ ਗਈ ਤਾਂ ਉਹ ਸੁੰਗੜ ਗਏ ਹਨ। 55 ਸਾਲਾ ਪ੍ਰੋਫੈਸਰ ਜੋਸੇਫ ਡਿਟੂਰੀ ਨੇ 2014 ਵਿਚ 73 ਦਿਨ ਪਾਣੀ ਵਿਚ ਰਹਿਣ ਦਾ ਰਿਕਾਰਡ ਵੀ ਤੋੜ ਦਿੱਤਾ। ਉਸਨੇ 100 ਦਿਨ ਪਾਣੀ ਦੇ ਹੇਠਾਂ ਰਹਿ ਕੇ ਆਪਣੀ ਖੋਜ ਪੂਰੀ ਕੀਤੀ। ਜਦੋਂ ਉਹ 100 ਦਿਨਾਂ ਬਾਅਦ ਪਾਣੀ ਵਿੱਚੋਂ ਬਾਹਰ ਆਇਆ ਤਾਂ ਸ਼ਹਿਰ ਦੇ ਲੋਕਾਂ ਨੇ ਉਸ ਦਾ ਸਵਾਗਤ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਇਸ ਸੂਬੇ 'ਚ ਭਾਰਤੀਆਂ ਦੀ ਆਬਾਦੀ ਹੋਈ ਦੁੱਗਣੀ, 20 ਫ਼ੀਸਦੀ ਕਾਰੋਬਾਰ 'ਤੇ ਵੀ ਕਾਬਜ਼

ਇਹ ਖੋਜ ਕਰ ਰਹੇ ਸਨ ਪ੍ਰੋਫ਼ੈਸਰ ਡਿਟੂਰੀ 

ਯੂਨੀਵਰਸਿਟੀ ਆਫ ਸਾਊਥ ਫਲੋਰੀਡਾ ਦੇ ਪ੍ਰੋਫੈਸਰ ਡਿਟੂਰੀ ਇਹ ਸਮਝਣਾ ਚਾਹੁੰਦੇ ਸਨ ਕਿ ਪਾਣੀ ਦਾ ਲੰਬੇ ਸਮੇਂ ਤੱਕ ਸੰਪਰਕ ਮਨੁੱਖੀ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਨਾਲ ਹੀ ਉਨ੍ਹਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕੀ ਪਾਣੀ ਦੇ ਹੇਠਾਂ ਰਹਿਣ ਨਾਲ ਮਨੁੱਖ ਦੀ ਉਮਰ ਵਧਣ ਦੀ ਪ੍ਰਕਿਰਿਆ ਹੌਲੀ ਹੋ ਸਕਦੀ ਹੈ? ਇੰਨਾ ਲੰਬਾ ਸਮਾਂ ਪਾਣੀ ਹੇਠ ਰਹਿਣ ਕਾਰਨ ਪ੍ਰੋਫ਼ੈਸਰ ਡਿਟੂਰੀ ਦੀ ਲੰਬਾਈ ਅੱਧਾ ਇੰਚ ਘਟ ਗਈ। ਉਸਦਾ ਕੋਲੈਸਟ੍ਰੋਲ 72 ਪੁਆਇੰਟ ਘਟ ਗਿਆ। ਉਹ ਕਹਿੰਦਾ ਹੈ ਕਿ ਉਸ ਵੱਲੋਂ 100 ਦਿਨਾਂ ਤੋਂ ਵੱਧ ਇਕੱਠੇ ਕੀਤੇ ਡੇਟਾ ਦਾ ਅਧਿਐਨ ਕਰਨ ਵਿੱਚ ਘੱਟੋ ਘੱਟ 6 ਮਹੀਨੇ ਲੱਗਣਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News