ਸਨਾ ਮਰੀਨ ਬਣੀ ਫਿਨਲੈਂਡ ਦੀ ਸਭ ਤੋਂ ਨੌਜਵਾਨ ਪੀ.ਐੱਮ.

Monday, Dec 09, 2019 - 11:18 AM (IST)

ਸਨਾ ਮਰੀਨ ਬਣੀ ਫਿਨਲੈਂਡ ਦੀ ਸਭ ਤੋਂ ਨੌਜਵਾਨ ਪੀ.ਐੱਮ.

ਹੇਲਸਿੰਕੀ (ਭਾਸ਼ਾ): ਫਿਨਲੈਂਡ ਦੀ ਸੋਸ਼ਲ ਡੈਮੋਕੈ੍ਟਿਕ ਪਾਰਟੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਟਰਾਂਸਪੋਰਟ ਮੰਤਰੀ ਸਨਾ ਮਰੀਨ ਨੂੰ ਚੁਣਿਆ। ਇਸ ਦੇ ਨਾਲ ਹੀ ਉਹ ਦੇਸ਼ ਦੇ ਇਤਿਹਾਸ ਦੀ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣ ਗਈ ਹੈ। ਮਰੀਨ ਨੇ ਐਤਵਾਰ ਨੂੰ ਹੋਈ ਵੋਟਿੰਗ ਜਿੱਤ ਕੇ ਬਾਹਰ ਜਾਣ ਵਾਲੇ ਨੇਤਾ ਐਂਟੀ ਰਿਨੇ ਦਾ ਸਥਾਨ ਲਿਆ, ਜਿਹਨਾਂ ਨੇ ਡਾਕ ਹੜਤਾਲ ਦੇ ਨਿਪਟਾਰੇ ਨੂੰ ਲੈ ਕੇ ਗਠਜੋੜ ਸਹਿਯੋਗੀ ਸੈਂਟਰ ਪਾਰਟੀ ਦਾ ਵਿਸ਼ਵਾਸ ਗਵਾਉਣ ਦੇ ਬਾਅਦ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਸੀ। 

ਮਰੀਨ ਨੇ ਐਤਵਾਰ ਰਾਤ ਨੂੰ ਪੱਤਰਕਾਰਾਂ ਨੂੰ ਕਿਹਾ,''ਸਾਨੂੰ ਫਿਰ ਤੋਂ ਵਿਸ਼ਵਾਸ ਬਹਾਲ ਕਰਨ ਲਈ ਕਾਫੀ ਕੰਮ ਕਰਨਾ ਹੋਵੇਗਾ।'' ਆਪਣੀ ਉਮਰ ਨਾਲ ਸਬੰਧਤ ਸਵਾਲਾਂ ਦੇ ਜਵਾਬ ਵਿਚ ਉਹਨਾਂ ਨੇ ਕਿਹਾ,''ਮੈਂ ਕਦੇ ਆਪਣੀ ਉਮਰ ਜਾਂ ਮਹਿਲਾ ਹੋਣ ਦੇ ਬਾਰੇ ਵਿਚ ਨਹੀਂ ਸੋਚਿਆ। ਮੈਂ ਕੁਝ ਕਾਰਨਾਂ ਕਾਰਨ ਰਾਜਨੀਤੀ ਵਿਚ ਆਈ ਅਤੇ ਇਹਨਾਂ ਚੀਜ਼ਾਂ ਲਈ ਅਸੀਂ ਵੋਟਰਾਂ ਦਾ ਵਿਸ਼ਵਾਸ ਜਿੱਤਿਆ।'' ਗੌਰਤਲਬ ਹੈ ਕਿ ਮਰੀਨ ਦੁਨੀਆ ਦੀ ਸਭ ਤੋਂ ਨੌਜਵਾਨ ਰਾਸ਼ਟਰ ਪ੍ਰਮੁੱਖ ਬਣ ਗਈ ਹੈ। ਉਹਨਾਂ ਦੇ ਬਾਅਦ ਯੂਕਰੇਨ ਦੇ ਪ੍ਰਧਾਨ ਮੰਤਰੀ ਓਲੇਕਸੀ ਹੋਨਚਾਰੂਕ ਹਾਲੇ 35 ਸਾਲ ਦੇ ਹਨ।  


author

Vandana

Content Editor

Related News