ਕੋਰੋਨਾ ਤੋਂ ਡਰਦੇ ਚੀਨੀ ਲਿਖਾਉਣ ਲੱਗੇ ਵਸੀਅਤਾਂ

04/09/2021 7:34:46 PM

ਬੀਜਿੰਗ-ਚਾਈਨਾ ਰਜਿਸਟ੍ਰੇਸ਼ਨ ਸੈਂਟਰ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਮੌਤ ਦੇ ਡਰ ਨਾਲ ਵਧੇਰੇ ਚੀਨੀ ਨੌਜਵਾਨ ਵਸੀਅਤ ਲਿਖਣ ਲੱਗੇ ਹਨ। ਚੀਨ ਰਜਿਸਟ੍ਰੇਸ਼ਨ ਕੇਂਦਰ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸਾਊਥ ਚਾਈਨਾ ਮਾਰਨਿੰਗ ਪੋਸਟ (ਐੱਸ.ਸੀ.ਐੱਮ.ਪੀ.) ਨੇ ਦੱਸਿਆ ਕਿ ਪਹਿਲੇ ਤੋਂ ਕਿਤੇ ਜ਼ਿਆਦਾ ਲੋਕ ਆਪਣੀ ਵਸੀਅਤ ਤਿਆਰ ਕਰ ਰਹੇ ਹਨ।

ਇਹ ਵੀ ਪੜ੍ਹੋਫਰਾਂਸ 'ਚ ਇਕ ਦਿਨ 'ਚ 4.37 ਲੱਖ ਲੋਕਾਂ ਨੇ ਕੀਤੀ ਕੋਰੋਨਾ ਟੀਕਾਕਰਨ ਲਈ ਰਜਿਸਟ੍ਰੇਸ਼ਨ

2019 ਤੋਂ 2022 ਤੱਕ, 1990 ਤੋਂ ਬਾਅਦ ਪੈਦਾ ਹੋਣ ਵਾਲੇ ਲੋਕਾਂ ਦੀ ਵਸੀਅਤ ਲਿਖਣ ਦੀ ਗਿਣਤੀ ਪਿਛਲੇ ਸਾਲਾਂ ਦੀ ਤੁਲਨਾ 'ਚ 60 ਫੀਸਦੀ ਵਧੀ ਹੈ। ਪਿਛਲੇ ਅਗਸਤ ਤੋਂ, ਵਿਦੇਸ਼ਾਂ 'ਚ ਰਹਿਣ ਵਾਲੇ ਚੀਨੀ ਲੋਕ ਵਧੇਰੇ ਗਿਣਤੀ 'ਚ ਆਪਣੀ ਜਾਇਦਾਦ ਦੀ ਵਿਵਸਥਾ ਲਈ ਕੇਂਦਰ ਨਾਲ ਸਲਾਹ ਮਸ਼ਵਰਾ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪੁੱਛਗਿੱਛ ਕਰਨ ਵਾਲਿਆਂ ਦੀ ਗਿਣਤੀ 'ਚ ਤਿੰਨ ਗੁਣਾ ਵਾਧਾ ਦੇਖਿਆ ਗਿਆ ਹੈ।

ਸ਼ਿਨਹੂਆ ਨੇ ਸੋਮਵਾਰ ਨੂੰ ਸੂਚਨਾ ਦਿੱਤੀ ਕਿ ਇਕ 18 ਸਾਲ ਵਿਦਿਆਰਥਣ ਸ਼ਿਆਓਹੋਂਗ 20,000 ਯੁਆਨ (USD 3,000) ਨਾਲ ਇਕ ਵਸੀਅਤ ਤਿਆਰ ਕਰਨ ਲਈ ਸ਼ੰਘਾਈ ਬ੍ਰਾਂਚ ਗਈ ਸੀ। ਫ੍ਰੇਸ਼ਮੈਨ ਨੇ ਕਿਹਾ ਕਿ ਉਹ ਹੁਣੇ ਤੋਂ ਜੀਵਨ ਨੂੰ ਵਧੇਰੇ ਗੰਭੀਰਤ ਨਾਲ ਲੈ ਰਹੀ ਹੈ ਕਿਉਂਕਿ ਵਸੀਅਤ ਲਿਖਣਾ ਜੀਵਨ ਦੀ ਅੰਤ ਨਹੀਂ ਹੈ। ਇਹ ਇਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਉਸ ਨੇ ਕਿਹਾ ਕਿ ਉਸ ਨੇ ਆਪਣੀ ਬਚਤ ਦਾ ਇਕ ਦੋਸਤ ਨੂੰ ਦੇਣ ਦਾ ਫੈਸਲਾ ਕੀਤਾ ਹੈ ਜਿਸ ਨੇ ਮੁਸ਼ਕਲ ਸਮੇਂ 'ਚ ਉਸ ਦੀ ਮਦਦ ਕੀਤੀ ਅਤੇ ਸਮਰਥਨ ਕੀਤਾ।

ਇਹ ਵੀ ਪੜ੍ਹੋ-ਨੇਪਾਲ 'ਚ ਚਾਰ ਮੰਤਰੀਆਂ ਤੋਂ ਵਾਪਸ ਲਈ ਗਈ ਉਨ੍ਹਾਂ ਦੀ ਸੰਸਦੀ ਮੈਂਬਰਸ਼ਿਪ

ਉਸ ਨੇ ਇਹ ਵੀ ਕਿਹਾ ਕਿ ਭੱਵਿਖ 'ਚ ਵਧੇਰੇ ਜਾਇਦਾਦ ਹੋਣ 'ਤੇ ਉਹ ਵਸੀਅਤ ਨੂੰ ਅਪਡੇਟ ਕਰ ਦੇਵੇਗੀ। ਰਿਪੋਰਟ ਮੁਤਾਬਕ, 80 ਫੀਸਦੀ ਤੋਂ ਵਧੇਰੇ ਨੌਜਵਾਨ ਆਪਣੀ ਸੇਵਿੰਗ ਨਾਲ ਵਸੀਅਤ ਤਿਆਰ ਕਰਦੇ ਹਨ। ਇਨ੍ਹਾਂ 'ਚੋਂ ਘਟੋ-ਘੱਟ 70 ਫੀਸਦੀ ਅਚਲ ਜਾਇਦਾਦ ਨਾਲ ਵਸੀਅਤ ਤਿਆਰ ਕਰਦੇ ਹਨ। ਚੀਨ ਦਾ ਵਸੀਅਤ ਰਜਿਸਟ੍ਰੇਸ਼ਨ ਸੈਂਟਰ 2013 'ਚ ਸਥਾਪਿਤ ਇਕ ਚੈਰਿਟੀ ਪ੍ਰੋਗਰਾਮ ਹੈ। ਇਹ 60 ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਮੁਫਤ 'ਚ ਸੇਵਾਵਾਂ ਪ੍ਰਦਾਨ ਕਰਦਾ ਹੈ। ਚੀਨ 'ਚ ਇਸ ਦੀਆਂ 11 ਬ੍ਰਾਂਚਾਂ ਹਨ ਅਤੇ ਨਾਲ ਹੀ 60 ਸਰਵਿਸ ਪੋਸਟ ਵੀ ਹਨ।


Karan Kumar

Content Editor

Related News