ਸਿਹਤਮੰਦ ਰਹਿਣ ਲਈ ਹਫਤੇ ’ਚ 5 ਵਾਰ 30 ਮਿੰਟ ਕਰੋ ਕਸਰਤ, 10 ਹਜ਼ਾਰ ਕਦਮ ਤੁਰਨਾ ਵੀ ਬਿਹਤਰ ਤਰੀਕਾ

Saturday, Apr 23, 2022 - 09:18 AM (IST)

ਵਾਸ਼ਿੰਗਟਨ (ਵਿਸ਼ੇਸ਼)- ਅਮਰੀਕਾ ਵਿਚ ਮੈਡੀਕਲ ਮਾਹਿਰਾਂ ਵਲੋਂ ਸਿਹਤਮੰਦ ਰਹਿਣ ਲਈ ਹਫਤੇ ਵਿਚ 150 ਮਿੰਟ ਕਸਰਤ ਦੀ ਸਲਾਹ ਦਿੱਤੀ ਜਾਂਦੀ ਹੈ। ਭਾਵ ਹਫਤੇ ਵਿਚ 5 ਵਾਰ 30 ਮਿੰਟ ਲਈ ਘੱਟ ਤੋਂ ਜ਼ਿਆਦਾ ਰਫਤਾਰ ਵਾਲੀ ਐਕਸਰਸਾਈਜ ਸਰੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਮਜ਼ਬੂਤ ਕਰਦੀ ਹੈ। ਜੇਕਰ ਕਿਸੇ ਕੋਲ ਸਮੇਂ ਦੀ ਕਮੀ ਹੈ, ਜਾਂ ਕਿਸੇ ਬੀਮਾਰੀ ਨਾਲ ਪੀੜਤ ਹੈ, ਜ਼ਿਆਦਾ ਰਫਤਾਰ ਵਾਲੀ ਐਕਸਰਸਾਈਜ ਨਹੀਂ ਕਰਨੀ ਚਾਹੀਦੀ ਹੈ, ਇਸ ਨਾਲ ਬਿਹਤਰ ਹੈ ਕਿ ਸਿਹਤਮੰਦ ਰਹਿਣ ਲਈ ਰੋਜ਼ਾਨਾ 10,000 ਕਦਮ ਤੁਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕੈਨੇਡਾ ਨੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੀ ਯਾਤਰਾ ਸਬੰਧੀ ਪਾਬੰਦੀਆਂ 'ਚ ਦਿੱਤੀ ਢਿੱਲ

10,000 ਕਦਮ ਤੁਰਨ ਦੇ ਲਾਭ
ਖੁਦ ਨੂੰ ਮੋਟੀਵੇਟ ਕਰਨ ਦਾ ਇਹ ਇਕ ਸ਼ਾਨਦਾਰ ਤਰੀਕਾ ਹੈ। ਸਟੈੱਪ ਕਾਊਂਟ ਇਕ ਉਤਸ਼ਾਹ ਦੇ ਰੂਪ ਵਿਚ ਕਾਰਜ ਕਰਦਾ ਹੈ ਅਤੇ 10,000 ਕਦਮ ਦੇ ਟੀਚੇ ਨੂੰ ਪ੍ਰਾਪਤ ਕਰਨ ਤੋਂ ਬਾਅਦ ਪ੍ਰਾਪਤੀ ਦੀ ਭਾਵਨਾ ਪੈਦਾ ਕਰਦਾ ਹੈ। ਤੁਲਨਾ ਕਾਰਡੀਓ ਐਕਸਰਸਾਈਜ ਦਾ ਇਕ ਰੂਪ ਹੈ, ਭਾਵ ਇਹ ਕਾਰਡੀਓਵੈਸਕੁਲਰ ਸਹਿਣਸ਼ਕਤੀ ਤੇ ਦਿਲ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦੀ ਹੈ। ਇਹ ਤੁਹਾਡੇ ਜੋੜਾਂ ਨੂੰ ਸਿਹਤਮੰਦ ਰੱਖਣ ਵਿਚ ਵੀ ਮਦਦ ਕਰਦੀ ਹੈ ਅਤੇ ਲੰਬੇ ਸਮੇਂ ਤੱਕ ਗਠੀਆ ਵਰਗੀਆਂ ਬੀਮਾਰੀਆਂ ਦੇ ਵਿਕਾਸ ਦੇ ਜ਼ੋਖਮ ਨੂੰ ਘੱਟ ਕਰਦੀ ਹੈ। ਕੁਝ ਅਧਿਐਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬਾਹਰ ਘੁੰਮਣਾ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਉਤੇਜਿਤ ਕਰਦਾ ਹੈ ਅਤੇ ਧਿਆਨ ਵਿਚ ਸੁਧਾਰ ਕਰਨ ਵਿਚ ਮਦਦ ਕਰਦਾ ਹੈ, ਨਾਲ ਹੀ ਤਣਾਅ ਨੂੰ ਘੱਟ ਕਰਨ ਦੇ ਇਕ ਚੰਗੇ ਤਰੀਕੇ ਦੇ ਰੂਪ ਵਿਚ ਵੀ ਕੰਮ ਕਰਦਾ ਹੈ।

ਇਹ ਵੀ ਪੜ੍ਹੋ: ਇਮਰਾਨ ਨੇ ਇਸ ਮਾਮਲੇ 'ਚ ਮੁੜ ਕੀਤੀ ਭਾਰਤ ਦੀ ਤਾਰੀਫ਼, ਸੱਤਾ ਤੋਂ ਬੇਦਖ਼ਲ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ

30 ਮਿੰਟ ਦੀ ਕਸਰਤ ਕਿੰਨੇ ਕਦਮ ਬਰਾਬਰ
ਜੇਕਰ ਤੁਸੀਂ ਆਪਣੀ ਕਸਰਤ ਨੂੰ ਮਿੰਟਾਂ ਦੀ ਥਾਂ ਪੜਾਵਾਂ ਨਾਲ ਨਾਪਦੇ ਹੋ ਤਾਂ ਕਸਰਤ ਦੀਆਂ ਸਿਫਾਰਿਸ਼ਾਂ ਉਥੇ ਰਹਿੰਦੀਆਂ ਹਨ। ਜ਼ਿਆਦਾਤਰ ਲੋਕਾਂ ਲਈ ਹਫਤੇ ਵਿਚ 150 ਮਿੰਟ ਦੀ ਕਸਰਤ ਇਕ ਦਿਨ ਵਿਚ ਲਗਭਗ 7,000 ਤੋਂ 8,000 ਕਦਮਾਂ ਦੇ ਬਰਾਬਰ ਹੋਵੇਗੀ। ਦਿ ਲਾਂਸੇਟ ਵਿਚ ਪ੍ਰਕਾਸ਼ਿਤ ਕਦਮਾਂਅਤੇ ਲੰਬੀ ਉਮਰ ਵਿਚਾਲੇ ਸਬੰਧ ਟੀ. ਐੱਚ. ਵਿਚ ਮਹਾਮਾਰੀ ਵਿਗਿਆਨ ਦੇ ਪ੍ਰੋਫੈਸਰ ਡਾ. ਆਈ-ਮਿਨ ਲੀ ਅਤੇ ਨਾਰਵੇਜੀਅਨ ਸਕੂਲ ਆਫ ਸਪੋਰਟਸ ਸਾਈਂਸੇਜ ਵਿਚ ਸਰੀਰਕ ਸਰਗਰਮੀ ਮਹਾਮਾਰੀ ਵਿਗਿਆਨ ਦੇ ਮਾਹਿਰ ਡਾ. ਏਕੇਲੁੰਡ ਵਲੋਂ ਵੱਡੇ ਪੈਮਾਨੇ ’ਤੇ ਕੀਤੇ ਗਏ ਇਕ ਨਵੇਂ ਅਧਿਐਨ ਵਿਚ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਘੱਟ ਤੋਂ ਘੱਟ ਕਦਮ ਗਿਣਤੀ ਰੋਜ਼ਾਨਾ ਲਗਭਗ 8,000 ਤੋਂ 10,000 ਨਿਰਧਾਰਿਤ ਸੀ। ਜਦਕਿ 60 ਤੋਂ ਜ਼ਿਆਦਾ ਲਈ ਇਹ ਲਗਭਗ 6,000 ਤੋਂ 8,000 ਪ੍ਰਤੀ ਦਿਨ ਸੀ।

ਇਹ ਵੀ ਪੜ੍ਹੋ: ਭਾਰਤ ਨੇ ਸ਼੍ਰੀਲੰਕਾ ਨੂੰ 40,000 ਮੀਟ੍ਰਿਕ ਟਨ ਡੀਜ਼ਲ ਦੀ ਇੱਕ ਹੋਰ ਖੇਪ ਭੇਜੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News