ਸਿਡਨੀ ''ਚ 80 ਸਾਲਾ ਬਜ਼ੁਰਗ ਔਰਤ ''ਤੇ ਕੁੱਤੇ ਨੇ ਕੀਤਾ ਹਮਲਾ

12/18/2017 11:28:59 AM

ਸਿਡਨੀ (ਬਿਊਰੋ)— ਸਿਡਨੀ ਵਿਚ 80 ਸਾਲਾ ਔਰਤ ਘਰ ਵਿਚ ਆਪਣੇ ਕੁੱਤੇ ਡੇਜ਼ੀ ਨਾਲ ਘੁੰਮ ਰਹੀ ਸੀ। ਇਹ ਕੁੱਤਾ ਬੀਤੇ 15 ਸਾਲਾਂ ਤੋਂ ਉਸ ਬਜ਼ੁਰਗ ਔਰਤ ਦਾ ਸਾਥੀ ਸੀ। ਇਸ ਦੌਰਾਨ ਇਕ ਅਮਰੀਕੀ ਸਟੈਫੋਰਡਸ਼ਾਇਰ ਟੈਰੀਅਰ (ਕੁੱਤਾ) ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਹ ਘਟਨਾ ਪੱਛਮੀ ਸਿਡਨੀ ਦੇ ਪੈਨਰਿਥ ਸਟੈਫੋਰਡ ਸਟ੍ਰੀਟ 'ਤੇ ਹੋਈ। ਇਹ ਸਟੈਫੋਰਡਸ਼ਾਇਰ ਟੈਰੀਅਰ ਘਰ ਦੇ ਪਿਛਲੇ ਗੇਟ ਰਾਹੀਂ ਅੰਦਰ ਦਾਖਲ ਹੋਇਆ ਸੀ, ਜੋ ਕਿ ਉਸ ਸਮੇਂ ਖੁੱਲਾ ਹੋਇਆ ਸੀ। ਉਸ ਦੇ ਹਮਲੇ ਕਾਰਨ ਡੇਜ਼ੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਜਦੋਂ 80 ਸਾਲਾ ਔਰਤ ਨੇ ਡੇਜ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਕੁੱਤੇ ਨੇ ਉਸ ਨੂੰ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੱਤਾ।

PunjabKesari

ਇਕ ਗੁਆਂਢੀ ਨੇ ਜਦੋਂ ਉਸ ਬਜ਼ੁਰਗ ਔਰਤ ਨੂੰ ਜ਼ਮੀਨ 'ਤੇ ਡਿੱਗੇ ਦੇਖਿਆ ਤਾਂ ਉਹ ਉਸ ਦੀ ਮਦਦ ਲਈ ਆਇਆ। ਅਮਰੀਕੀ ਸਟੈਫੋਰਡਸ਼ਾਇਰ ਦਾ ਮਾਲਕ ਵੀ ਜਲਦੀ ਨਾਲ ਮਦਦ ਲਈ ਉੱਥੇ ਆਇਆ ਪਰ ਉਸ ਸਮੇਂ ਤੱਕ ਡੇਜ਼ੀ ਦੀ ਮੌਤ ਹੋ ਚੁੱਕੀ ਸੀ। ਪੈਨਰਥ ਸਿਟੀ ਕਾਊਂਸਿਲ ਨੇ ਇਕ ਬਿਆਨ ਜਾਰੀ ਕੀਤਾ ਜਿਸ ਵਿਚ ਦੱਸਿਆ ਗਿਆ ਕਿ ਟੈਰੀਅਰ ਨੂੰ ਉਸ ਦੇ ਮਾਲਕ ਨੇ ਕਾਊਂਸਿਲ ਨੂੰ ਸੌਂਪ ਦਿੱਤਾ ਸੀ, ਜਿਸ ਨੇ ਉਸ ਨੂੰ ਹਾਵੇਕਸਬਰੀ ਪਸ਼ੂ ਸ਼ੈਲਟਰ ਵਿਚ ਭੇਜ ਦਿੱਤਾ।  


Related News