ਆਸਟਰੇਲੀਆ ''ਚ ਮਾਂ ਸਮੇਤ ਲਾਪਤਾ ਹੋਈ ਧੀ, ਪੁਲਸ ਕਰ ਰਹੀ ਹੈ ਭਾਲ

05/25/2017 3:25:46 PM

ਵਿਕਟੋਰੀਆ— ਆਸਟਰੇਲੀਆ ਦੇ ਸੂਬੇ ਵਿਕਟੋਰੀਆ 'ਚ ਮਾਂ-ਧੀ ਲਾਪਤਾ ਹੋ ਗਈਆਂ ਹਨ, ਉਹ ਪਿਛਲੇ 4 ਦਿਨਾਂ ਤੋਂ ਲਾਪਤਾ ਹਨ। ਪੁਲਸ ਦੋਹਾਂ ਦੀ ਭਾਲ 'ਚ ਜੁਟੀ ਹੋਈ ਹੈ। 89 ਸਾਲਾ ਔਰਤ ਐਲੀਜ਼ਾਬੈÎਥ ਸਟੀਫਨ ਅਤੇ ਉਸ ਦੀ 53 ਸਾਲਾ ਧੀ ਜੂਡੀ ਸਟੀਫਨ ਐਤਵਾਰ ਦੀ ਦੁਪਹਿਰ ਨੂੰ ਬਿਨਾਂ ਕੁਝ ਖਾਧੇ ਖੇਤਰੀ ਵਿਕਟੋਰੀਆ 'ਚੋਂ ਗਾਇਬ ਹੋ ਗਈਆਂ। ਦੋਹਾਂ ਨੇ ਘਰ ਤੋਂ 30 ਕਿਲੋਮੀਟਰ ਦੂਰ ਦੀ ਯਾਤਰਾ ਕਦੇ ਨਹੀਂ ਕੀਤੀ ਅਤੇ ਜਦੋਂ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗਿਆ ਤਾਂ ਪਰਿਵਾਰ ਨੇ ਉਨ੍ਹਾਂ ਦੋਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। 

ਪੁਲਸ ਨੇ ਕਿਹਾ ਕਿ ਸਟੀਫਨ ਦੀ ਵੱਡੀ ਉਮਰ ਕਾਰਨ ਅਤੇ ਧੀ ਜੂਡੀ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਦੋਹਾਂ ਦਾ ਲਾਪਤਾ ਹੋਣਾ ਚਿੰਤਾ ਦਾ ਵਿਸ਼ਾ ਹੈ। ਪੁਲਸ ਦਾ ਕਹਿਣਾ ਹੈ ਜਦੋਂ ਤੱਕ ਦੋਵੇਂ ਮਿਲ ਨਹੀਂ ਜਾਂਦੀਆਂ ਉਹ ਕੁਝ ਨਹੀਂ ਕਹਿ ਸਕਦੇ ਕਿ ਦੋਵੇਂ ਆਖਰਕਾਰ ਕਿੱਥੇ ਗਈਆਂ। ਪੁਲਸ ਦੋਹਾਂ ਭਾਲ ਕਰ ਰਹੀ ਹੈ।


Related News