ਮਿਸਰ ਨੇ ਕੋਰੋਨਾ ਕਾਰਣ ਫੁੱਟਬਾਲ ਗਤੀਵਿਧੀਆਂ ਕੀਤੀਆਂ ਮੁਲਤਵੀ
Monday, Mar 16, 2020 - 11:49 AM (IST)
ਕਾਹਿਰਾ— ਮਿਸਰ ਫੁੱਟਬਾਲ ਸੰਘ (ਈ. ਐੱਫ. ਏ.) ਨੇ ਕੋਰੋਨਾ ਵਾਇਰਸ ਕਾਰਣ ਅਗਲੇ 15 ਦਿਨਾਂ ਲਈ ਸਾਰੀਆਂ ਗਤੀਵਿਧੀਆਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਈ. ਏ. ਐੱਫ. ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਫੈਸਲਾ ਸਾਰੀਆਂ ਡਵੀਜ਼ਨ ਤੇ ਸਥਾਨਕ ਪ੍ਰਤੀਯੋਗਿਤਾਵਾਂ 'ਤੇ ਲਾਗੂ ਹੋਵੇਗਾ। ਉਸ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਤੇ ਖੇਡ ਮੰਤਰਾਲਾ ਦੇ ਨਿਰਦੇਸ਼ਾਂ 'ਤੇ ਲਿਆ ਗਿਆ ਹੈ। ਇਸ ਤੋਂ ਪਹਿਲਾਂ ਮਿਸਰ ਦੇ ਰਾਸ਼ਟਰਪਤੀ ਅਬਦੇਲ-ਫਤਿਹ ਅਲ-ਮਿਸੀ ਨੇ ਕੋਰੋਨਾ ਵਾਇਰਸ ਕਾਰਣ ਦੇਸ਼ ਦੇ ਸਾਰੇ ਸਕੂਲਾਂ ਤੇ ਯੂਨੀਵਰਸਿਟੀਆਂ ਨੂੰ 2 ਹਫਤਿਆਂ ਲਈ ਬੰਦ ਕਰਨ ਦਾ ਨਿਰਦੇਸ਼ ਦਿੱਤਾ ਸੀ। ਮਿਸਰ ਦੇ ਸਿਹਤ ਮੰਤਰਾਲਾ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ ਕੁਲ 109 ਮਾਮਲੇ ਸਾਹਮਣੇ ਆਏ ਹਨ ਤੇ ਦੋ ਲੋਕਾਂ ਦੀ ਇਸ ਨਾਲ ਮੌਤ ਹੋਈ ਹੈ।