ਈਜ਼ੀ ਜੈੱਟ ਨੇ ਮੂੰਗਫਲੀ ਕੀਤੀ ਬੈਨ

04/25/2019 9:33:47 PM

ਲੰਡਨ— ਬ੍ਰਿਟਿਸ਼ ਏਅਰਵੇਜ਼ ਦੇ ਈਜ਼ੀ ਜੈੱਟ ਨੇ ਮੂੰਗਫਲੀ ਨੂੰ ਸੇਲ ਕਰਨਾ ਬੰਦ ਕਰ ਦਿੱਤਾ ਹੈ ਤੇ ਉਸ ਨੇ ਮੂੰਗਫਲੀ ਨਾਲ ਬਣੇ ਹਰ ਤਰ੍ਹਾਂ ਦੇ ਭੋਜਨ ਨੂੰ ਆਪਣੀ ਫਲਾਈਟ ਦੇ ਖਾਣੇ 'ਚੋਂ ਹਟਾ ਦਿੱਤਾ ਹੈ। ਅਜਿਹਾ ਫੈਸਲਾ ਏਅਰਲਾਈਨਸ ਵਲੋਂ ਯਾਤਰੀਆਂ ਨੂੰ ਐਲਰਜੀ ਤੋਂ ਬਚਾਉਣ ਲਈ ਕੀਤਾ ਗਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਦਿੱਤੀ ਗਈ ਹੈ।

ਨੋ-ਫਿੱਲ ਕੈਰੀਅਰ ਨੇ ਕਿਹਾ ਕਿ ਉਸ ਨੇ ਆਪਣੇ ਸਾਰੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਕਿਸੇ ਸਾਥੀ ਯਾਤਰੀ ਨੂੰ ਮੂੰਗਫਲੀ ਤੋਂ ਐਲਰਜੀ ਹੈ ਤਾਂ ਮੂੰਗਫਲੀ ਤੋਂ ਪਰਹੇਜ਼ ਕਰਨ। ਈਜ਼ੀ ਜੈੱਟ ਦੇ ਇਕ ਬੁਲਾਰੇ ਨੇ ਕਿਹਾ ਕਿ ਸਾਰੇ ਯਾਤਰੀਆਂ ਤੇ ਚਾਲਕਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਸਾਡੇ ਕੋਲ ਵੱਡੀ ਗਿਣਤੀ 'ਚ ਇਸ ਐਲਰਜੀ ਨਾਲ ਨਜਿੱਠਣ ਲਈ ਲੋੜੀਂਦੇ ਅਧਿਕਾਰੀ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਮੂੰਗਫਲੀ ਨਾਲ ਐਲਰਜੀ ਹੋਵੇ ਤਾਂ ਉਹ ਕਰੂ ਨੂੰ ਸੂਚਿਤ ਕਰੇ। 

ਇਹ ਸਾਰਾ ਮਾਮਲਾ ਇਕ 15 ਸਾਲਾ ਲੜਕੀ ਨਤਾਸ਼ਾ ਦੀ ਮੌਤ ਤੋਂ ਬਾਅਦ ਗਰਮਾਇਆ। ਨਤਾਸ਼ਾ ਨੂੰ ਬ੍ਰਿਟਿਸ਼ ਏਅਰਵੇਜ਼ ਫਲਾਈਟ 'ਚ ਇਕ ਸੈਂਡਵਿਚ ਖਾਣ ਤੋਂ ਬਾਅਦ ਗੰਭੀਰ ਐਲਰਜੀ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਖਾਣ ਵਾਲੇ ਸਮਾਨ 'ਤੇ ਲੇਬਲ ਸਬੰਧੀ ਕਾਨੂੰਨ 'ਚ ਤਬਦੀਲੀ ਕਰਨ ਦੀ ਅਪੀਲ ਕੀਤੀ ਸੀ।


Baljit Singh

Content Editor

Related News