ਵਿਰੋਧੀ ਖਿਡਾਰੀ ਨੂੰ ਕੂਹਣੀ ਮਾਰਨ ਕਾਰਨ ਰੋਨਾਲਡੋ ''ਤੇ ਲੱਗ ਸਕਦੈ ਦੋ ਮੈਚਾਂ ਦਾ ਬੈਨ

04/09/2024 8:27:58 PM

ਅਬੂ ਧਾਬੀ, (ਭਾਸ਼ਾ) : ਫੁੱਟਬਾਲ ਦੇ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੂੰ ਸਾਊਦੀ ਸੁਪਰ ਕੱਪ ਸੈਮੀਫਾਈਨਲ ਵਿਚ ਅਲ ਹਿਲਾਲ ਦੇ ਖਿਲਾਫ ਆਪਣੀ ਟੀਮ ਅਲ ਨਾਸਰ ਦੀ 1-2 ਨਾਲ ਹਾਰ ਦੇ ਦੌਰਾਨ ਵਿਰੋਧੀ ਖਿਡਾਰੀ ਨੂੰ ਕੂਹਣੀ ਮਾਰਨ 'ਤੇ ਦੋਸ਼ ਕਾਰਨ ਦੋ ਮੈਚਾਂ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ਨੂੰ ਸਾਊਦੀ ਅਰਬ 'ਚ ਪਹਿਲੀ ਵਾਰ ਲਾਲ ਕਾਰਡ ਦਿਖਾਇਆ ਗਿਆ ਅਤੇ ਉਸ 'ਤੇ ਦੋ ਮੈਚਾਂ ਦੀ ਪਾਬੰਦੀ ਲੱਗ ਸਕਦੀ ਹੈ। ਪੰਜ ਵਾਰ ਦੇ ਬੈਲਨ ਡੀ'ਓਰ ਪੁਰਸਕਾਰ ਜੇਤੂ ਰੋਨਾਲਡੋ ਦਸੰਬਰ 2022 ਵਿੱਚ ਅਲ ਨਾਸਰ ਵਿੱਚ ਸ਼ਾਮਲ ਹੋਏ। 

ਅਲ ਹਿਲਾਲ ਡਿਫੈਂਡਰ ਅਲੀ ਅਲ ਬੁਲਾਹੀ ਨੂੰ 86ਵੇਂ ਮਿੰਟ ਵਿੱਚ ਕੂਹਣੀ ਮਾਰਨ ਕਾਰਨ ਲਾਲ ਕਾਰਡ ਦਿਖਾਏ ਜਾਣ ਤੋਂ ਬਾਅਦ ਬਾਹਰ ਭੇਜ ਦਿੱਤਾ ਗਿਆ। ਸੋਮਵਾਰ ਨੂੰ ਮੈਚ ਦੌਰਾਨ ਮੈਦਾਨ ਤੋਂ ਬਾਹਰ ਨਿਕਲਦੇ ਸਮੇਂ 39 ਸਾਲਾ ਦਿੱਗਜ ਖਿਡਾਰੀ ਰੋਨਾਲਡੋ ਨੂੰ ਰੈਫਰੀ ਦਾ ਮਜ਼ਾਕ ਉਡਾਉਂਦੇ ਹੋਏ ਵੀ ਦੇਖਿਆ ਗਿਆ, ਜਿਸ ਕਾਰਨ ਉਸ ਨੂੰ ਹੋਰ ਸਜ਼ਾ ਵੀ ਮਿਲ ਸਕਦੀ ਹੈ। ਰੀਅਲ ਮੈਡ੍ਰਿਡ ਅਤੇ ਮਾਨਚੈਸਟਰ ਯੂਨਾਈਟਿਡ ਦੇ ਸਾਬਕਾ ਸਟਾਰ ਰੋਨਾਲਡੋ ਸਾਊਦੀ ਪ੍ਰੋ ਲੀਗ ਵਿੱਚ 29 ਗੋਲਾਂ ਦੇ ਨਾਲ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਹਨ। ਅਲ ਹਿਲਾਲ ਦੇ ਅਲੈਗਜ਼ੈਂਡਰ ਮਿਤਰੋਵਿਕ ਉਸ ਤੋਂ ਸੱਤ ਗੋਲ ਪਿੱਛੇ ਹਨ। 


Tarsem Singh

Content Editor

Related News