ਪੂਰਬੀ ਯੂਰਪ ਦੇ ਕੁੱਝ ਹਿੱਸਿਆਂ 'ਚ ਹੋਈ ਸੰਤਰੀ ਰੰਗ ਦੀ ਬਰਫਬਾਰੀ (ਵੀਡੀਓ)

Monday, Mar 26, 2018 - 11:38 AM (IST)

ਮਾਸਕੋ(ਬਿਊਰੋ)—ਤੁਹਾਡੇ ਕੋਲੋਂ ਜੇਕਰ ਕੁਦਰਤੀ ਬਰਫਬਾਰੀ ਦੇ ਰੰਗ ਬਾਰੇ ਪੁੱਛਿਆ ਜਾਏ ਤਾਂ ਤੁਹਾਡਾ ਜਵਾਬ 'ਚਿੱਟਾ' ਹੀ ਹੋਵੇਗਾ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੂਰਬੀ ਯੂਰਪ ਦੇ ਕੁੱਝ ਹਿੱਸਿਆਂ ਵਿਚ ਹਰ ਪੰਜਵੇਂ ਸਾਲ ਚਿੱਟੇ ਰੰਗ ਦੀ ਬਜਾਏ ਸੰਤਰੀ ਰੰਗ ਦੀ ਬਰਫਬਾਰੀ ਹੁੰਦੀ ਹੈ। ਇਹ ਪੈਟਰਨ ਇਕ ਵਾਰ ਫਿਰ ਉਦੋਂ ਦੇਖਣ ਨੂੰ ਮਿਲਿਆ ਜਦੋਂ ਰੂਸ, ਰੋਮਾਨੀਆ, ਬੁਲਗਾਰੀਆ ਅਤੇ ਇਸ ਦੇ ਨਾਲ ਲੱਗਦੇ ਹੋਰ ਖੇਤਰਾਂ ਵਿਚ ਸੰਤਰੀ ਰੰਗ ਦੀ ਬਰਫਬਾਰੀ ਹੋਈ। ਜਿਸ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਮਾਹਰ ਇਸ ਦੇ ਪਿੱਛੇ ਦਾ ਕਾਰਨ ਸਹਾਰਾ ਮਾਰੂਸਥਨ ਨੂੰ ਮੰਨਦੇ ਹਨ।


ਮਾਹਰਾਂ ਦਾ ਕਹਿਣਾ ਹੈ ਕਿ ਸਹਾਰਾ ਮਾਰੂਸਥਲ ਤੋਂ ਹਵਾ ਨਾਲ ਰੇਤ ਦੇ ਕਣ ਅਤੇ ਮਿੱਟੀ ਵਾਤਾਵਰਣ ਵਿਚ ਜਾ ਕੇ ਬਰਫ ਅਤੇ ਪਾਣੀ ਦੇ ਬੱਦਲਾਂ ਨਾਲ ਮਿੱਲ ਜਾਂਦੇ ਹਨ। ਜਿਸ ਦੀ ਵਜ੍ਹਾ ਨਾਲ ਯੂਰਪ ਵਿਚ ਸੰਤਰੀ ਰੰਗ ਦੀ ਬਰਫਬਾਰੀ ਹੁੰਦੀ ਹੈ। ਯੂ. ਕੇ ਦੇ ਮੌਸਮ ਵਿਗਿਆਨੀ ਸਟੀਵ ਕੀਟਸ ਕਹਿੰਦੇ ਹਨ, 'ਰੇਤਲੇ ਤੂਫਾਨ ਕਾਰਨ ਅਫਰੀਕਾ ਅਤੇ ਸਹਾਰਾ ਮਾਰੂਸਥਲ ਵਿਚ ਰੇਤ ਅਤੇ ਮਿੱਟੀ ਦੇ ਕਣ ਵਾਤਾਵਰਣ ਵਿਚ ਬਰਫ ਅਤੇ ਪਾਣੀ ਦੇ ਬੱਦਲਾਂ ਨਾਲ ਮਿਲ ਜਾਂਦੇ ਹਨ ਅਤੇ ਯੂਰਪ ਦੇ ਕੁੱਝ ਹਿੱਸਿਆਂ ਵਿਚ ਜਦੋਂ ਬਰਫਬਾਰੀ ਹੁੰਦੀ ਹੈ ਤਾਂ ਉਸ ਦਾ ਰੰਗ ਸੰਤਰੀ ਹੁੰਦਾ ਹੈ।

PunjabKesari


Related News