ਪੇਠਾ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੰਜਾਬ ਦੇ ਮਸ਼ਹੂਰ ਹਲਵਾਈਆਂ ਦਾ ਵੀਡੀਓ ''ਚ ਵੇਖ ਲਵੋ ਹਾਲ
Monday, Sep 16, 2024 - 07:02 PM (IST)
ਹੁਸ਼ਿਆਰਪੁਰ (ਘੁੰਮਣ, ਅਮਰੀਕ)- ਜੇਕਰ ਤੁਸੀਂ ਵੀ ਪੇਠਾ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੀ ਸਿਹਤ ਗੰਭੀਰ ਖ਼ਤਰੇ ਵਿੱਚ ਪੈ ਸਕਦੀ ਹੈ ਕਿਉਂਕਿ ਹੁਸ਼ਿਆਰਪੁਰ ਸ਼ਹਿਰ ਵਿੱਚ ਵਿਕਣ ਵਾਲਾ ਪੇਠਾ ਕਿਨਾ ਕੁ ਮਾੜੇ ਅਤੇ ਅਨਹਾਈਜੀਨਕ ਹਾਲਾਤ ਵਿੱਚ ਬਣਦਾ ਹੈ ਇਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਭੀੜੀਆਂ ਗੰਦੀਆਂ ਥਾਂਵਾਂ 'ਤੇ ਬਣਨ ਵਾਲਾ ਇਹ ਪੇਠਾ ਕਿੰਨੀ ਕੁ ਗੰਦਗੀ ਨਾਲ ਭਰਿਆ ਹੋਇਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਕੋਠੜੀ ਨੁਮਾ ਫੈਕਟਰੀ ਵਿੱਚ ਤਿਆਰ ਪੇਠੇ 'ਤੇ ਮੱਖੀਆਂ ਦੀ ਭਰਮਾਰ ਵੇਖੀ ਜਾ ਸਕਦੀ ਹੈ। ਹਾਲਾਤ ਇੰਨੇ ਮਾੜੇ ਹਨ ਕਿ ਜੇਕਰ ਕੋਈ ਪੇਠਾ ਖਾਣ ਵਾਲਾ ਪੇਠਾ ਬਣਦਾ ਵੇਖ ਲਵੇ, ਉਹ ਵੀ ਬੀਮਾਰ ਹੋ ਜਾਵੇ। ਪੱਤਰਕਾਰਾਂ ਵੱਲੋ ਜਦੋਂ ਅੱਜ ਹੁਸ਼ਿਆਰਪੁਰ ਦੀਆਂ ਕੁਝ ਪੇਠਾ ਫੈਕਟਰੀਆਂ ਦਾ ਦੌਰਾ ਕੀਤਾ ਗਿਆ ਤਾਂ ਹਾਲਾਤ ਪਹਿਲਾਂ ਨਾਲੋ ਹੋਰ ਵੀ ਮਾੜੇ ਨਜ਼ਰ ਆਏ।
ਇਹ ਵੀ ਪੜ੍ਹੋ- ਪੰਜਾਬ 'ਚ ਪ੍ਰਾਪਰਟੀ ਖ਼ਰੀਦਣੀ ਹੋਵੇਗੀ ਮਹਿੰਗੀ, ਵੱਧਣ ਲੱਗੇ ਕੁਲੈਕਟਰ ਰੇਟ
ਇਹ ਵੀ ਪੜ੍ਹੋ- ਪੰਜਾਬ ਦੇ ਇਸ ਹਾਈਵੇਅ ਨੇੜੇ ਵਾਪਰੀ ਵੱਡੀ ਘਟਨਾ, ਕਾਰ ਸਵਾਰਾਂ ਨੇ ਬਜ਼ੁਰਗ NRI ਕੀਤਾ ਅਗਵਾ
ਉਥੇ ਹੀ ਹੁਸ਼ਿਆਰਪੁਰ ਜ਼ਿਲ੍ਹਾ ਸਿਹਤ ਅਫ਼ਸਰ ਨੇ ਵੱਖ-ਵੱਖ ਪੇਠਾ ਫੈਕਟਰੀਆਂ ਦਾ ਵੀ ਦੌਰਾ ਕੀਤਾ। ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਵਿਚ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਨੇ ਟੀਮ ਮੈਂਬਰਾਂ ਨਾਲ ਹੁਸ਼ਿਆਰਪੁਰ ਦੀਆਂ ਵੱਖ-ਵੱਖ ਪੇਠਾ ਫੈਕਟਰੀਆਂ ਦਾ ਦੌਰਾ ਕਰਕੇ ਨਿਰੀਖਣ ਕੀਤਾ। ਇਸ ਦੌਰਾਨ 30 ਕਿੱਲੋ ਕੱਚਾ ਪੇਠਾ, ਜੋ ਖ਼ਰਾਬ ਹੋਇਆ ਸੀ, ਨੂੰ ਨਸ਼ਟ ਕਰ ਦਿੱਤਾ ਗਿਆ।
ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਬੀਤੀ ਸ਼ਾਮ ਪੇਠਾ ਬਣਾਉਣ ਵਾਲੀਆਂ ਵੱਖ-ਵੱਖ ਫੈਕਟਰੀਆਂ ਦਾ ਨਿਰੀਖਣ ਕਰਕੇ ਖ਼ਰਾਬ ਪੇਠਾ ਨਸ਼ਟ ਕਰਵਾਇਆ ਗਿਆ ਸੀ। ਇਸ ਦੌਰਾਨ ਫੂਡ ਸੇਫਟੀ ਦੇ ਲਾਇਸੈਂਸ ਚੈੱਕ ਕੀਤੇ ਗਏ। ਖਾਧ ਪਦਾਰਥਾਂ ਦੇ ਸਾਮਾਨ ਦੀ ਐਕਰਸਪਾਇਰੀ ਮਿਤੀ ਚੈੱਕ ਕੀਤੀ ਗਈ। ਐੱਫ਼. ਐੱਸ. ਐੱਸ. ਏ. ਆਈ. ਦੇ ਮਾਪਦੰਡਾਂ ਅਨੁਸਾਰ ਸਾਫ਼-ਸਫ਼ਾਈ ਦਾ ਵੀ ਜਾਇਜ਼ਾ ਲਿਆ ਗਿਆ। ਫੈਕਟਰੀਆਂ ਦੀ ਇਮਾਰਤ ਦੀ ਸਫ਼ਾਈ ਲਈ ਸੁਧਾਰ ਨੋਟਿਸ ਜਾਰੀ ਕੀਤਾ ਗਿਆ ਅਤੇ ਪੇਠੇ ਦਾ ਸੈਂਪਲ ਲੈ ਕੇ ਫੂਡ ਲੈਬ ਖਰੜ ਨੂੰ ਭੇਜਿਆ ਗਿਆ। ਅਗਲੇਰੀ ਕਾਰਵਾਈ ਲਏ ਗਏ ਸੈਂਪਲਾਂ ਦੀ ਰਿਪੋਰਟ ਦੇ ਪ੍ਰਾਪਤ ਹੋਣ ਉਪਰੰਤ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਅਧੀਨ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਬ ਪੁਲਸ ਵੱਲੋਂ ਵੱਡੇ ਡਰੱਗ ਨੈੱਟਵਰਕ ਦਾ ਪਰਦਾਫ਼ਾਸ਼, 10 ਕਿੱਲੋ ਹੈਰੋਇਨ ਸਣੇ 4 ਸਮੱਗਲਰ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ