4 ਘੰਟਿਆਂ ''ਚ 2 ਵਾਰ ਕੰਬ ਗਈ ਧਰਤੀ, ਸਵੇਰੇ-ਸਵੇਰੇ ਲੋਕਾਂ ਦੇ ਸੁੱਕ ਗਏ ਸਾਹ
Sunday, Jun 29, 2025 - 11:13 AM (IST)

ਇੰਟਰਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ 'ਚ ਇਕ ਵਾਰ ਫ਼ਿਰ ਤੋਂ ਭੂਚਾਲ ਨੇ ਦਸਤਕ ਦਿੱਤੀ ਹੈ, ਜਿਸ ਕਾਰਨ ਉੱਥੇ ਸਵੇਰੇ-ਸਵੇਰੇ ਧਰਤੀ ਕੰਬ ਗਈ ਤੇ ਲੋਕਾਂ ਦੇ ਮਨਾਂ 'ਚ ਡਰ ਦਾ ਮਾਹੌਲ ਛਾ ਗਿਆ।
ਨੈਸ਼ਨਲ ਸੈਂਟਰ ਫ਼ਾਰ ਸੀਸਮੌਲੋਜੀ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਥੇ 2 ਵਾਰ ਭੂਚਾਲ ਦੇ ਝਟਕੇ ਲੱਗੇ ਹਨ। ਪਹਿਲਾ ਝਟਕਾ ਸਵੇਰੇ 3.54 ਵਜੇ ਲੱਗਾ, ਜਿਸ ਦੀ ਤੀਬਰਤਾ ਰਿਕਟਰ ਸਕੇਲ 'ਤੇ 5.2 ਰਹੀ। ਇਸ ਦਾ ਕੇਂਦਰ ਧਰਤੀ ਤੋਂ 150 ਕਿੱਲੋਮੀਟਰ ਹੇਠਾਂ ਰਿਹਾ।
ਉੱਥੇ ਹੀ ਭੂਚਾਲ ਦਾ ਦੂਜਾ ਝਟਕਾ ਸਵੇਰੇ ਕਰੀਬ 8 ਵਜੇ ਲੱਗਾ, ਜਿਸ ਦੀ ਤੀਬਰਤਾ 4.5 ਰਹੀ ਤੇ ਇਸ ਦਾ ਕੇਂਦਰ ਧਰਤੀ ਤੋਂ ਸਿਰਫ਼ 10 ਕਿੱਲੋਮੀਟਰ ਹੇਠਾਂ ਰਿਹਾ। ਹਾਲਾਂਕਿ ਇਨ੍ਹਾਂ ਝਟਕਿਆਂ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਫ਼ੌਜੀ ਕਾਫ਼ਲੇ 'ਤੇ ਹੋ ਗਿਆ ਹਮਲਾ, 13 ਜਵਾਨਾਂ ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e