ਕੋਹਾਟ ''ਚ 22 ਘੰਟੇ ਤੱਕ ਚੱਲਿਆ ਐਨਕਾਊਂਟਰ ! 16 ਪੁਲਸ ਮੁਲਾਜ਼ਮਾਂ ਦੀ ਗਈ ਜਾਨ, 8 ਅੱਤਵਾਦੀ ਵੀ ਢੇਰ
Sunday, Sep 20, 2026 - 11:11 AM (IST)
ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜੋ ਅੱਤਵਾਦ ਦਾ ਗੜ੍ਹ ਬਣ ਕੇ ਹੁਣ ਖ਼ੁਦ ਵੀ ਇਸੇ ਅੱਗ 'ਚ ਝੁਲਸ ਰਿਹਾ ਹੈ। ਇਸੇ ਦੌਰਾਨ ਇੱਥੋਂ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਕੋਹਾਟ ਇਲਾਕੇ 'ਚ ਸਥਿਤ 'ਓਲਡ ਪੁਲਿਸ ਲਾਈਨਜ਼' ਕੰਪਲੈਕਸ 'ਚ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਲਗਭਗ 22 ਘੰਟੇ ਚੱਲਿਆ ਜ਼ਬਰਦਸਤ ਮੁਕਾਬਲਾ ਖ਼ਤਮ ਹੋ ਗਿਆ ਹੈ। ਇਸ ਖੂਨੀ ਮੁਕਾਬਲੇ 'ਚ 16 ਪੁਲਸ ਮੁਲਾਜ਼ਮਾਂ ਸਣੇ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 100 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ 'ਚ 8 ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਹੈ।
ਇਹ ਹਮਲਾ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਸ਼ੁਰੂ ਹੋਇਆ, ਜਦੋਂ ਵਿਸਫੋਟਕਾਂ ਨਾਲ ਭਰੀ ਇੱਕ ਗੱਡੀ ਨਾਲ ਪੁਲਸ ਲਾਈਨਜ਼ ਦੇ ਅੰਦਰ ਸਥਿਤ ਮਸਜਿਦ 'ਤੇ ਆਤਮਘਾਤੀ ਧਮਾਕਾ ਕੀਤਾ ਗਿਆ। ਇਸ ਕੰਪਲੈਕਸ 'ਚ ਪਾਕਿਸਤਾਨ ਦੇ 'ਕਾਊਂਟਰ-ਟੈਰਰਿਜ਼ਮ ਡਿਪਾਰਟਮੈਂਟ' ਅਤੇ ਸਪੈਸ਼ਲ ਬ੍ਰਾਂਚ ਦੇ ਦਫ਼ਤਰ ਵੀ ਮੌਜੂਦ ਹਨ।
🇵🇰 31 KILLED AFTER MOSQUE BOMBING TURNS INTO A 22-HOUR BATTLE IN PAKISTAN
— Mario Nawfal (@MarioNawfal) September 19, 2026
The assault began during Friday prayers when an explosives-laden vehicle struck the Old Police Lines complex in Kohat, Khyber Pakhtunkhwa.
Gunmen then stormed the compound, which houses Pakistan’s…
ਇਹ ਵੀ ਪੜ੍ਹੋ- ਵੱਡੀ ਖ਼ਬਰ ; ਗੁਰੂਘਰ ਤੋਂ ਮੱਥਾ ਟੇਕ ਕੇ ਘਰ ਆਉਂਦੇ ਸਰਪੰਚ ਦੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ
ਧਮਾਕੇ ਤੋਂ ਤੁਰੰਤ ਬਾਅਦ ਹਥਿਆਰਬੰਦ ਅੱਤਵਾਦੀਆਂ ਨੇ ਇਮਾਰਤ 'ਚ ਦਾਖਲ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਕੰਪਲੈਕਸ ਨੂੰ ਘੇਰ ਲਿਆ। ਪਾਕਿਸਤਾਨੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਆਪ੍ਰੇਸ਼ਨ ਚਲਾਇਆ ਅਤੇ ਲਗਭਗ 22 ਘੰਟਿਆਂ ਤੱਕ ਚੱਲੀ ਭਾਰੀ ਗੋਲੀਬਾਰੀ ਤੋਂ ਬਾਅਦ ਸਾਰੇ 8 ਹਮਲਾਵਰਾਂ ਨੂੰ ਢੇਰ ਕਰ ਕੇ ਇਲਾਕਾ ਖਾਲੀ ਕਰਵਾ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨਾਲ ਜੁੜੇ ਇੱਕ ਧੜੇ ਨੇ ਇਸ ਭਿਆਨਕ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਸਿਰਫ਼ ਇੱਕ ਆਮ ਬੰਬ ਧਮਾਕਾ ਨਹੀਂ ਸੀ, ਸਗੋਂ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਚੁਣੌਤੀ ਹੈ। ਅੱਤਵਾਦੀਆਂ ਨੇ ਨਾ ਸਿਰਫ਼ ਪੁਲਸ ਹੈੱਡਕੁਆਰਟਰ ਦੇ ਅੰਦਰ ਬਣੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ, ਸਗੋਂ ਉਸੇ ਵਿਭਾਗ ਦੇ ਮੁੱਖ ਦਫ਼ਤਰ 'ਚ ਵੜ ਕੇ 22 ਘੰਟੇ ਤੱਕ ਮੁਕਾਬਲਾ ਕੀਤਾ, ਜਿਸ ਵਿਭਾਗ ਨੂੰ ਅੱਤਵਾਦ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਵੀ ਪੜ੍ਹੋ- ਹੁਣ ਨਹੀਂ ਲੱਗੇਗੀ ਅਮਰੀਕਾ ਦੀ 'ਡੰਕੀ' ! ਬਾਰਡਰ 'ਤੇ ਵੱਡਾ ਕਦਮ ਚੁੱਕਣ ਜਾ ਰਿਹਾ ਟਰੰਪ ਪ੍ਰਸ਼ਾਸਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
