ਬਲੋਚਿਸਤਾਨ ''ਚ ਪਾਕਿਸਤਾਨ ਨੇ ਕੀਤਾ ਡਰੋਨ ਹਮਲਾ ! 4 ਨੌਜਵਾਨ

Sunday, Sep 27, 2026 - 05:25 PM (IST)

ਬਲੋਚਿਸਤਾਨ ''ਚ ਪਾਕਿਸਤਾਨ ਨੇ ਕੀਤਾ ਡਰੋਨ ਹਮਲਾ ! 4 ਨੌਜਵਾਨ

ਇੰਟਰਨੈਸ਼ਨਲ ਡੈਸਕ- ਬਲੋਚਿਸਤਾਨ ਦੇ ਕੇਚ ਜ਼ਿਲ੍ਹੇ ਦੇ ਤੁੰਪ ਇਲਾਕੇ ਦੇ ਬਾਲੀਚਾ ਖੇਤਰ ’ਚ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਡਰੋਨ ਹਮਲੇ ਵਿਚ ਘੱਟੋ-ਘੱਟ 4 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 2 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 

‘ਦਿ ਬਲੋਚਿਸਤਾਨ ਪੋਸਟ’ ਨੇ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਬਾਲੀਚਾ ਦੇ 6 ਨਿਵਾਸੀ ਸ਼ੁੱਕਰਵਾਰ ਦੁਪਹਿਰ ਨੇੜਲੇ ਪਹਾੜਾਂ ਵਿਚ ਪਿਕਨਿਕ ਲਈ ਗਏ ਸਨ, ਉਦੋਂ ਹੀ ਇਹ ਹਮਲਾ ਹੋਇਆ। ਮ੍ਰਿਤਕਾਂ ਦੀ ਪਛਾਣ ਯਾਸਿਰ, ਜ਼ੁਬੈਰ, ਸਮੀਰ ਅਤੇ ਦੀਦਾਗ ਵਜੋਂ ਹੋਈ ਹੈ, ਜਿਨ੍ਹਾਂ ’ਚੋਂ 3 ਇਕੋ ਪਰਿਵਾਰ ਦੇ ਚਚੇਰੇ ਭਰਾ ਸਨ।

ਪਾਕਿਸਤਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਚਾਰੇ ਸ਼ੱਕੀ ਅੱਤਵਾਦੀ ਸਨ ਅਤੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਉੱਥੇ ਹੀ ਪਰਿਵਾਰ ਅਤੇ ਸਥਾਨਕ ਨਿਵਾਸੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਪੀੜਤ ਨਿਹੱਥੇ ਸਨ ਅਤੇ ਪਹਾੜਾਂ ’ਤੇ ਪਿਕਨਿਕ ਮਨਾਉਣ ਗਏ ਸਨ। ਉਨ੍ਹਾਂ ਨੇ ਹਮਲੇ ਦੀ ਜਾਂਚ ਦੀ ਵੀ ਮੰਗ ਕੀਤੀ ਹੈ। ਬਾਲੀਚਾ ਹਮਲਾ ਬਲੋਚਿਸਤਾਨ ਵਿਚ ਪਾਕਿਸਤਾਨੀ ਫੋਰਸਾਂ ਵੱਲੋਂ ਕੀਤੇ ਗਏ ਡਰੋਨ ਅਤੇ ਹਵਾਈ ਹਮਲਿਆਂ ਦੀ ਲੜੀ ’ਚ ਤਾਜ਼ਾ ਹੈ।


author

Harpreet SIngh

Content Editor

Related News