ਜਹਾਜ਼ਾਂ ਦੀ ਟੱਕਰ ਦੇ ਸੰਬੰਧ ''ਚ ਪਾਕਿਸਤਾਨ ਦੇ ਦੋਸ਼ਾਂ ਨੂੰ ਭਾਰਤ ਨੇ ਕੀਤਾ ਖਾਰਜ

Friday, Sep 18, 2026 - 05:50 PM (IST)

ਜਹਾਜ਼ਾਂ ਦੀ ਟੱਕਰ ਦੇ ਸੰਬੰਧ ''ਚ ਪਾਕਿਸਤਾਨ ਦੇ ਦੋਸ਼ਾਂ ਨੂੰ ਭਾਰਤ ਨੇ ਕੀਤਾ ਖਾਰਜ

ਨਵੀਂ ਦਿੱਲੀ (ਏਜੰਸੀ)- ਭਾਰਤ ਨੇ ਅਰਬ ਸਾਗਰ 'ਚ ਇਕ ਪਾਕਿਸਤਾਨੀ ਜਹਾਜ਼ ਅਤੇ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ  ਵਿਚਾਲੇ ਹੋਈ ਟੱਕਰ ਬਾਰੇ ਇਸਲਾਮਾਬਾਦ ਦੇ ਦੋਸ਼ਾਂ ਨੂੰ ਸ਼ੁੱਕਰਵਾਰ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਨਵੀਂ ਦਿੱਲੀ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਦੂਤਘਰ ਇੰਚਾਰਜ ਨੂੰ ਤਲਬ ਕੀਤਾ ਸੀ ਅਤੇ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦੇ 'ਅਸਵੀਕਾਰਯੋਗ ਵਿਵਹਾਰ' 'ਤੇ ਸਖ਼ਤ ਵਿਰੋਧ ਦਰਜ ਕਰਵਾਇਆ, ਜਿਸ ਕਾਰਨ ਇਹ ਟੱਕਰ ਹੋਈ। 

ਭਾਰਤੀ ਪੱਖ ਅਨੁਸਾਰ, ਇਹ ਘਟਨਾ ਮੰਗਲਵਾਰ ਰਾਤ ਨੂੰ ਹੋਈ, ਜਦੋਂ ਪਾਕਿਸਤਾਨੀ ਜਹਾਜ਼ ਉੱਤਰੀ ਅਰਬ ਸਾਗ 'ਚ ਨਿਯਮਿਤ ਨਿਗਰਾਨੀ ਮਿਸ਼ਨ 'ਤੇ ਤਾਇਨਾਤ ਭਾਰਤੀ ਜਲ ਸੈਨਾ ਦੇ ਮੋਹਰੀ ਮੋਰਚੇ ਦੇ ਜੰਗੀ ਜਹਾਜ਼ ਦੇ ਕਰੀਬ ਆ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਦੋਸ਼ ਲਗਾਇਆ ਸੀ ਕਿ ਇਹ ਘਟਨਾ ਪਾਕਿਸਤਾਨ ਦੇ ਵਿਸ਼ੇਸ਼ ਆਰਥਿਕ ਖੇਤਰ (ਐੱਸਈਜ਼ੈੱਡ) 'ਚ ਭਾਰਤੀ ਜਹਾਜ਼ ਦੀ 'ਬੇਹੱਦ ਉਕਸਾਵੇ ਵਾਲੀ ਅਤੇ ਅਸਵੀਕਾਰਯੋਗ ਕਾਰਵਾਈ' ਤੋਂ ਬਾਅਦ ਹੋਈ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਆਪਣੀ ਨਿਯਮਿਤ ਪ੍ਰੈੱਸ ਕਾਨਫਰੰਸ 'ਚ ਕਿਹਾ,''ਸਾਡੇ ਜਤਾਏ ਗਏ ਵਿਰੋਧ 'ਤੇ ਅਸੀਂ ਪਾਕਿਸਤਾਨ ਦੀ ਪ੍ਰਤੀਕਿਰਿਆ ਦੇਖੀ ਹੈ। ਇਹ ਉਹੀ ਟਾਲਮਟੋਲ ਵਾਲਾ ਰਵੱਈਆ ਹੈ, ਜਿਸ ਦੀ ਸਾਨੂੰ ਉਮੀਦ ਸੀ। ਅਸੀਂ ਉਸ 'ਚ ਸ਼ਾਮਲ ਦੋਸ਼ਾਂ ਅਤੇ ਇਸ਼ਾਰਿਆਂ ਨੂੰ ਖਾਰਜ ਕਰਦੇ ਹਾਂ।'' ਉਨ੍ਹਾਂ ਕਿਹਾ ਕਿ ਭਾਰਤੀ ਜਹਾਜ਼ ਆਈਐੱਨਐੱਸ ਕੋਲਕਾਤਾ ਪੱਛਮੀ ਅਰਬ ਸਾਗਰ 'ਚ ਨਿਯਮਿਤ ਤਾਇਨਾਤੀ 'ਤੇ ਸੀ, ਉਦੋਂ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ 'ਹੁਨੈਨ' ਨੇ ਸਮੁੰਦਰ 'ਚ 'ਅਸਵੀਕਾਰਯੋਗ ਅਤੇ ਗੈਰ ਪੇਸ਼ੇਵਰ ਤਰੀਕੇ' ਨਾਲ ਵਿਵਹਾਰ ਕੀਤਾ, ਜਿਸ ਦੇ ਨਤੀਜੇ ਵਜੋਂ ਟੱਕਰ ਹੋਈ। ਜਾਇਸਵਾਲ ਨੇ ਕਿਹਾ,"ਪੀਐੱਨਐੱਸ ਹੁਨੈਨ ਦੁਆਰਾ ਖਤਰਨਾਕ ਓਵਰਟੇਕਿੰਗ ਕਰਨ ਦਾ ਕਦਮ ਅਪ੍ਰੈਲ 1991 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਫ਼ੌਜ ਅਭਿਆਸ, ਯੁੱਧ ਅਭਿਆਸ ਅਤੇ ਸੈਨਿਕਾਂ ਦੀ ਆਵਾਜਾਈ ਬਾਰੇ ਅਗਾਊਂ ਸੂਚਨਾ ਦੇਣ ਲਈ ਹੋਏ ਸਮਝੌਤੇ ਦੀ ਧਾਰਾ 10 ਦੀ ਗੰਭੀਰ ਉਲੰਘਣਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News