ਪਾਕਿਸਤਾਨ ’ਚ ‘ਵਲਵਰ’ ਪ੍ਰਥਾ ਦੇ ਨਾਂ ’ਤੇ 3 ਸਾਲ ਦੀ ਮਾਸੂਮ ਨੂੰ 2.5 ਲੱਖ ’ਚ ਵੇਚਿਆ

Friday, Sep 25, 2026 - 08:15 AM (IST)

ਪਾਕਿਸਤਾਨ ’ਚ ‘ਵਲਵਰ’ ਪ੍ਰਥਾ ਦੇ ਨਾਂ ’ਤੇ 3 ਸਾਲ ਦੀ ਮਾਸੂਮ ਨੂੰ 2.5 ਲੱਖ ’ਚ ਵੇਚਿਆ

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਪਾਕਿਸਤਾਨ ’ਚ ਇਕ ਅਨੋਖੇ ‘ਵਲਵਰ’ ਪ੍ਰਥਾ ਕਾਰਨ ਇਕ 3 ਸਾਲ ਦੀ ਮਾਸੂਮ ਬੱਚੀ ਨੂੰ ਸਿਰਫ 2.50 ਲੱਖ ਪਾਕਿਸਤਾਨੀ ਰੁਪਏ ’ਚ ਵਿਆਹ ਲਈ ਵੇਚ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਸ ਨੇ ਲੜਕੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਕ 60 ਸਾਲ ਦੇ ਆਦਮੀ ਸਲਾਹਦੀਨ ਦੀ ਭਾਲ ਕਰ ਰਹੀ ਹੈ, ਜਿਸ ਦੀ ਪਛਾਣ ਬੱਚੀ ਦੇ ਕਥਿਤ ਪਤੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ : 'ਅਮਰੀਕਾ-ਚੀਨ ਵਿਚਾਲੇ ਰੇਸ ਹੋਵੇ, ਰੇਸਲਿੰਗ ਨਹੀਂ...', ਵ੍ਹਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਦੌਰਾਨ ਬੋਲੇ ਸ਼ੀ ਜਿਨਪਿੰਗ

ਕਥਿਤ ਤੌਰ ’ਤੇ 3 ਸਾਲ ਦੀ ਬੱਚੀ ਦੇ 60 ਸਾਲ ਦੇ ਵਿਅਕਤੀ ਨਾਲ ਵਿਆਹ ਨੇ ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ’ਚ ਬਾਲ ਵਿਆਹ ਅਤੇ ਵਲਵਰ ਦੀ ਰਵਾਇਤੀ ਪ੍ਰਥਾ ਵੱਲ ਧਿਆਨ ਖਿੱਚਿਆ ਹੈ। ਸਰਹੱਦੀ ਸ਼ਹਿਰ ਚਮਨ ’ਚ ਪੁਲਸ ਨੇ ਬੱਚੀ ਦੇ ਪਿਤਾ ਅਬਦੁਲ ਬਾਕੀ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News