ਲਾਈਵ ਸੰਸਦ ਸੈਸ਼ਨ ਦੌਰਾਨ ਸੰਸਦ ਮੈਂਬਰ ਨੇ ਪ੍ਰੇਮਿਕਾ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਦੇਣਾ ਪਿਆ ਅਸਤੀਫਾ

09/26/2020 10:11:10 PM

ਬਿਊਨਸ ਆਇਰਸ - ਕੋਰੋਨਾਵਾਇਰਸ ਕਾਰਨ ਇਨੀਂ ਦਿਨੀਂ ਪੂਰੀ ਦੁਨੀਆ ਵਿਚ ਆਨਲਾਈਨ ਮੀਟਿੰਗ ਦਾ ਚਲਣ ਤੇਜ਼ੀ ਨਾਲ ਵਧਿਆ ਹੋਇਆ ਹੈ। ਇਸ ਦੇ ਨਾਲ ਹੀ ਅਜਿਹੀਆਂ ਘਟਨਾਵਾਂ ਦੀ ਗਿਣਤੀ ਵੀ ਵਧੀ ਹੈ ਜਿਸ ਵਿਚ ਲੋਕ ਕੈਮਰੇ ਸਾਹਮਣੇ ਇਤਰਾਜ਼ਯੋਗ ਹਾਲਤ ਵਿਚ ਕੈਦ ਹੋਏ ਹਨ। ਹਾਲ ਹੀ ਵਿਚ ਅਰਜਨਟੀਨਾ ਦੇ ਇਕ ਸੰਸਦ ਮੈਂਬਰ ਨੂੰ ਆਨਲਾਈਨ ਸੰਸਦੀ ਡਿਬੇਟ ਦੌਰਾਨ ਆਪਣੀ ਪ੍ਰੇਮਿਕਾ ਦੇ ਪ੍ਰਾਈਵੇਟ ਪਾਰਟ ਨੂੰ ਕਿੱਸ ਕਰਦੇ ਹੋਏ ਦੇਖਿਆ ਗਿਆ। ਇਸ ਘਟਨਾ ਦਾ ਸਰਕਾਰ ਦੇ ਯੂ-ਟਿਊਬ ਚੈਨਲ ਦੇ ਨਾਲ ਮਹਾਮਾਰੀ ਦੌਰਾਨ ਵਰਚੁਅਲ ਡਿਬੇਟ ਲਈ ਸਥਾਪਿਤ ਸੰਸਦ ਦੀ ਵੱਡੀ ਸਕ੍ਰੀਨ 'ਤੇ ਵੀ ਲਾਈਵ ਟੈਲੀਕਾਸਟ ਕੀਤਾ ਗਿਆ ਸੀ।

ਸੰਸਦ ਮੈਂਬਰ ਦਾ ਲਿਆ ਗਿਆ ਅਸਤੀਫਾ
'ਦਿ ਗਾਰਡੀਅਨ' ਦੀ ਰਿਪੋਰਟ ਮੁਤਾਬਕ, ਅਰਜਨਟੀਨਾ ਦੇ ਇਸ ਸੰਸਦ ਮੈਂਬਰ ਦਾ ਨਾਂ ਜੁਆਨ ਐਮੀਲਿਓ ਅਮੇਰੀ ਹੈ। ਜੋ ਰਾਸ਼ਟਰਪਤੀ ਅਲਬਰਟੋ ਫਰਨਾਂਡੀਜ਼ ਦੀ ਪੈਰੋਨਿਸਟ ਪਾਰਟੀ ਦੇ ਨੇਤਾ ਹਨ। ਅਮੇਰੀ ਅਰਜਨਟੀਨਾ ਦੇ ਸਾਲਟਾ ਦੇ ਉੱਤਰੀ ਸੂਬੇ ਦੇ ਇਕ ਨੁਮਾਇੰਦੇ ਹਨ। ਵਿਵਾਦ ਵੱਧਦਾ ਦੇਖ ਅਰਜਨਟੀਨਾ ਕਾਂਗਰਸ ਦੀ ਹੇਠਲੀ ਸਦਨ ਨੇ ਇਕ ਬਿਆਨ ਜਾਰੀ ਕਰ ਆਖਿਆ ਕਿ ਇਸ ਘਟਨਾ ਲਈ ਸਬੰਧਿਤ ਸੰਸਦ ਮੈਂਬਰ ਦਾ ਅਸਤੀਫਾ ਲੈ ਲਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਅਸੀਂ ਅਜਿਹੇ ਗੈਰ-ਜ਼ਿੰਮੇਦਾਰਾਨਾ ਹਰਕਤ ਦੀ ਮਨਜ਼ੂਰੀ ਨਹੀਂ ਦੇ ਸਕਦੇ ਹਾਂ।

ਲਾਈਵ ਸੰਸਦ ਸੈਸ਼ਨ ਵਿਚ ਕੀਤੀ ਕਿੱਸ
ਰਿਪੋਰਟ ਮੁਤਾਬਕ, ਇਸ ਘਟਨਾ ਦੇ ਸਮੇਂ ਸੰਸਦ ਦੀ ਹੇਠਲੇ ਸਦਨ ਦੀ ਆਨਲਾਈਨ ਬੈਠਕ ਵਿਚ ਪੈਨਸ਼ਨ ਫੰਡ ਨਿਵੇਸ਼ ਨੂੰ ਲੈ ਕੇ ਚਰਚਾ ਹੋ ਰਹੀ ਸੀ। ਇਸ ਦੌਰਾਨ ਦੇਖਿਆ ਗਿਆ ਕਿ ਸੰਸਦ ਮੈਂਬਰ ਜੁਆਨ ਐਮੀਲਿਓ ਅਮੇਰੀ ਦੀ ਗੋਦ ਵਿਚ ਉਨਾਂ ਦੀ ਪ੍ਰੇਮਿਕਾ ਬੈਠੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਆਨਲਾਈਨ ਰਹਿਣ ਦੌਰਾਨ ਪ੍ਰੇਮਿਕਾ ਦੇ ਪ੍ਰਾਈਵੇਟ ਪਾਰਟ ਨੂੰ ਦੇਖਦੇ ਹੋਏ ਉਸ 'ਤੇ ਕਿੱਸ ਕੀਤੀ।

ਸੰਸਦ ਮੈਂਬਰ ਨੇ ਇੰਟਰਨੈੱਟ 'ਤੇ ਕੱਢਿਆ ਗੁੱਸਾ
ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਇਸ ਘਟਨਾ ਦੇ ਸਮੇਂ ਉਹ ਆਫਲਾਈਨ ਸੀ। ਉਨ੍ਹਾਂ ਆਖਿਆ ਕਿ ਇਹ ਸਭ ਖਰਾਬ ਇੰਟਰਨੈੱਟ ਕਨੈਕਸ਼ਨ ਕਾਰਣ ਹੋਇਆ। ਉਨ੍ਹਾਂ ਨੇ ਆਪਣੀ ਸਫਾਈ ਵਿਚ ਆਖਿਆ ਕਿ ਉਨਾਂ ਦੀ ਪ੍ਰੇਮਿਕਾ ਦੀ ਹਾਲ ਹੀ ਵਿਚ ਬ੍ਰੈਸਟ ਸਰਜਰੀ ਹੋਈ ਸੀ। ਜਦ ਉਸ ਨੇ ਐਂਟਰੀ ਕੀਤੀ ਤਾਂ ਉਸ ਨੂੰ ਲੱਗਾ ਕਿ ਮੀਟਿੰਗ ਖਤਮ ਹੋ ਗਈ ਹੈ ਅਤੇ ਕੈਮਰਾ ਬੰਦ ਹੈ। ਇਸ ਦੌਰਾਨ ਮੈਂ ਸਰਜਰੀ ਵਾਲੀ ਥਾਂ 'ਤੇ ਕਿੱਸ ਕੀਤਾ ਸੀ।

ਸੰਸਦ ਮੈਂਬਰ ਦੀ ਘਟਨਾ ਨਾਲ ਘਿਰੀ ਸਰਕਾਰ
ਮਾਮਲਾ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੀਜ਼ ਦੀ ਪੇਰੋਨਿਸਟ ਪਾਰਟੀ ਦੇ ਨੇਤਾ ਨਾਲ ਜੁੜਿਆ ਸੀ। ਇਸ ਲਈ ਦੇਖਦੇ ਹੀ ਦੇਖਦੇ ਉਨਾਂ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਸਰਕਾਰ ਨੇ ਆਪਣੀ ਬੇਇੱਜ਼ਤੀ ਤੋਂ ਬਚਣ ਲਈ ਸੰਸਦ ਮੈਂਬਰ ਜੁਆਨ ਐਮੀਲਿਓ ਅਮੇਰੀ ਦਾ ਅਸਤੀਫਾ ਲੈ ਲਿਆ। ਪਹਿਲਾਂ ਉਨ੍ਹਾਂ ਨੂੰ ਇਸ ਬੈਠਕ ਤੋਂ ਬਾਹਰ ਕਰਨ 'ਤੇ ਸਹਿਮਤੀ ਬਣੀ ਸੀ, ਪਰ ਬਾਅਦ ਵਿਚ ਉਨ੍ਹਾਂ ਨੇ ਸੰਸਦ ਮੈਂਬਰ ਦੇ ਅਹੁਦੇ ਤੋਂ ਹੀ ਅਸਤੀਫਾ ਦੇ ਦਿੱਤਾ।


Khushdeep Jassi

Content Editor

Related News