ਇਟਲੀ ਦੀ ਰਾਜਧਾਨੀ ਰੋਮ ''ਚ ਦੁਰਗਾ ਪੂਜਾ ਅਤੇ ਨਰਾਤੇ ਉਤਸਵ 20 ਤੋਂ 24 ਅਕਤੂਬਰ ਤੱਕ

Wednesday, Oct 11, 2023 - 01:10 PM (IST)

ਇਟਲੀ ਦੀ ਰਾਜਧਾਨੀ ਰੋਮ ''ਚ ਦੁਰਗਾ ਪੂਜਾ ਅਤੇ ਨਰਾਤੇ ਉਤਸਵ 20 ਤੋਂ 24 ਅਕਤੂਬਰ ਤੱਕ

ਮਿਲਾਨ/ਇਟਲੀ (ਸਾਬੀ ਚੀਨੀਆ)- ਇੰਡੀਅਨ ਕਲਚਰਲ ਆਰੇਗਨਾਈਜੇਸ਼ਨ ਵੱਲੋਂ ਭਾਰਤੀ ਅੰਬੈਂਸੀ ਰੋਮ ਦੇ ਸਹਿਯੋਗ ਨਾਲ ਦੁਰਗਾ ਪੂਜਾ ਅਤੇ ਨਰਾਤੇ ਉਤਸਵ 20 ਤੋਂ 24 ਅਕਤੂਬਰ ਤੱਕ ਰੋਮ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਡੀਅਨ ਕਲਚਰਲ ਆਰੇਗਨਾਈਜੇਸ਼ਨ ਦੇ ਪ੍ਰਧਾਨ ਰਾਜੇਸ਼ ਸਾਹਨੀ ਨੇ ਦੱਸਿਆ ਕਿ ਇਟਲੀ ਦੀ ਰਾਜਧਾਨੀ ਰੋਮ ਵਿੱਚ ਦੁਰਗਾ ਪੂਜਾ ਅਤੇ ਨਰਾਤੇ ਉਤਸਵ ਮਨਾਇਆ ਜਾ ਰਿਹਾ ਹੈ। ਇਸ ਕਲਚਰਲ ਪ੍ਰੋਗਰਾਮ ਦਾ ਉਦਘਾਟਨ ਇਟਲੀ ਵਿੱਚ ਭਾਰਤੀ ਰਾਜਦੂਤ ਮੈਡਮ ਨੀਨਾ ਮਲਹੋਤਰਾ ਵੱਲੋਂ 20 ਅਕਤੂਬਰ ਨੂੰ ਸ਼ਾਮ 6 ਵਜੇ ਕੀਤਾ ਜਾਵੇਗਾ।

ਦੁਰਗਾ ਪੂਜਾ ਅਤੇ ਨਰਾਤੇ ਉਤਸਵ 'ਤੇ 20 ਤੋਂ 24 ਅਕਤੂਬਰ ਤੱਕ ਸਵੇਰੇ 7 ਤੋਂ 11.30 ਵਜੇ ਤੱਕ ਪੂਜਾ ਪਾਠ ਹੋਵੇਗਾ। ਦੁਪਿਹਰ 1 ਵਜੇ ਲੰਗਰ ਚਲਾਇਆ ਜਾਵੇਗਾ ਅਤੇ ਸ਼ਾਮ 5 ਵਜੇ ਤੋਂ ਕਲਚਰਲ ਪ੍ਰੋਗਰਾਮ ਹੋਇਆ ਕਰੇਗਾ। ਉਹਨਾਂ ਦੱਸਿਆ ਕਿ ਕਲਚਰਲ ਪ੍ਰੋਗਰਾਮ ਵਿਚ ਇੰਡੀਅਨ ਕਲਾਸੀਕਲ ਨਾਚ, ਫੋਕ ਨਾਚ ਅਤੇ ਬਾਲੀਵੁੱਡ ਨਾਚ ਤੋਂ ਇਲਾਵਾ ਕਲਾਕਾਰਾਂ ਦਾ ਲਾਈਵ ਪ੍ਰੋਗਰਾਮ ਹੋਵੇਗਾ। ਇਸ ਦੁਰਗਾ ਪੂਜਾ ਅਤੇ ਨਰਾਤੇ ਉਤਸਵ ਲਈ ਵਿਸ਼ੇਸ਼ ਮੂਰਤੀਆਂ ਭਾਰਤ ਦੀ ਧਰਤੀ ਤੋਂ ਆ ਰਹੀਆਂ ਹਨ।


author

cherry

Content Editor

Related News