''ਨੈੱਟ'' ਤੂਫਾਨ ਦੇ ਕਹਿਰ ਕਾਰਨ ਟਰੰਪ ਨੇ ਨਾਗਰਿਕਾਂ ਨੂੰ ਘਰ ਛੱਡਣ ਲਈ ਕਿਹਾ

Tuesday, Oct 10, 2017 - 01:14 AM (IST)

ਨਿਊ ਆਰਲਿਅੰਸ - ਹਾਰਵੇ, ਇਰਮਾ ਅਤੇ ਮਾਰੀਆ ਤੋਂ ਬਾਅਦ ਹੁਣ 'ਨੈੱਟ' ਤੂਫਾਨ ਨੇ ਅਮਰੀਕਾ 'ਚ ਕਹਿਰ ਢਾਹਿਆ। ਇਹ ਤੂਫਾਨ ਮੱਧ ਅਮਰੀਕਾ 'ਚ ਤਬਾਹੀ ਮਚਾਉਣ ਤੋਂ ਬਾਅਦ ਅਮਰੀਕਾ ਦੇ ਮਿਸੀਸੀਪੀ ਇਲਾਕੇ ਨਾਲ ਟਕਰਾਇਆ। ਇਸ ਕਾਰਨ ਤੂਫਾਨੀ ਹਵਾਵਾਂ ਨਾਲ ਭਾਰੀ ਬਾਰਸ਼ ਹੋ ਰਹੀ ਹੈ। ਕਈ ਸੜਕਾਂ 'ਤੇ ਹੜ੍ਹ ਜਿਹੇ ਹਾਲਾਤ ਬਣ ਗਏ ਹਨ। ਹਾਈਵੇ 'ਤੇ ਪਾਣੀ ਭਰਿਆ ਹੋਇਆ ਹੈ। ਅਧਿਕਾਰੀਆਂ ਨੇ ਤੂਫਾਨ ਕਾਰਨ ਭਾਰੀ ਬਾਰਸ਼ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਸੀ। ਰਾਸ਼ਟਰੀ ਤੂਫਾਨ ਕੇਂਦਰ ਨੇ ਦੱਸਿਆ ਕਿ ਨੈੱਟ ਤੂਫਾਨ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ ਡੇਢ ਵਜੇ ਮਿਸੀਸੀਪੀ ਦੇ ਬਿਲੋਕਸੀ ਤੋਂ 8 ਕਿ. ਮੀ. ਦੂਰ ਸਮੁੰਦਰੀ ਤੱਟ ਨਾਲ ਟਕਰਾਇਆ। 
ਇਸ ਚੱਕਰਵਾਤੀ ਤੂਫਾਨ ਨੂੰ ਵਰਗ ਇਕ 'ਚ ਰੱਖਿਆ ਗਿਆ ਹੈ। ਇਸ ਕਾਰਨ 140 ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਉਤਰ ਵੱਲ ਵਧ ਰਹੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸੰਘੀ ਅਧਿਕਾਰੀਆਂ ਨੇ ਤੇਜ਼ੀ ਨਾਲ ਵਧ ਰਹੇ ਤੂਫਾਨ ਨਾਲ ਨਜਿੱਠਣ ਲਈ ਤਿਆਰੀ ਕਰ ਲਈ ਹੈ। ਉਨ੍ਹਾਂ ਲੁਸਿਆਨਾ, ਮਿਸੀਸਿਪੀ, ਅਲਬਾਮਾ ਅਤੇ ਫਲੋਰਿਡਾ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅਧਿਕਾਰੀਆਂ ਦੀ ਗੱਲ ਸੁਣਨ ਅਤੇ ਸੁਰੱਖਿਅਤ ਰਹਿਣ। ਇਸ ਤੋਂ ਪਹਿਲਾਂ ਮੱਧ ਅਮਰੀਕਾ 'ਚ ਨੈੱਟ ਤੂਫਾਨ ਕਾਰਨ ਭਾਰੀ ਤਬਾਹੀ ਹੋਈ ਸੀ ਅਤੇ 30 ਲੋਕ ਮਾਰੇ ਗਏ ਸਨ।


Related News