ਸਰਕਾਰੀ ਬੱਸ ਨੇ ਮਚਾਇਆ ਕਹਿਰ, ਦੋ ਪਰਿਵਾਰਾਂ 'ਚ ਵਿਛਾ ਦਿੱਤੇ ਸੱਥਰ

Monday, Sep 23, 2024 - 03:40 PM (IST)

ਸਰਕਾਰੀ ਬੱਸ ਨੇ ਮਚਾਇਆ ਕਹਿਰ, ਦੋ ਪਰਿਵਾਰਾਂ 'ਚ ਵਿਛਾ ਦਿੱਤੇ ਸੱਥਰ

ਤਲਵੰਡੀ ਭਾਈ (ਗੁਲਾਟੀ): ਬੀਤੀ ਦੇਰ ਰਾਤ ਤਲਵੰਡੀ ਭਾਈ ਮੇਨ ਚੌਕ 'ਤੇ ਵਾਪਰੇ ਭਿਆਨਕ ਸੜਕ ਹਾਦਸੇ 2 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਿੰਦਰ ਸਿੰਘ ਉਮਰ 57 ਸਾਲ ਪੁੱਤਰ ਥਾਣਾ ਸਿੰਘ ਅਤੇ ਮੇਜਰ ਸਿੰਘ ਉਮਰ 50 ਸਾਲ ਪੁੱਤਰ ਗੁਰਮੇਜ ਸਿੰਘ ਵਾਸੀਅਨ ਮੰਗੇਵਾਲਾ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਮ੍ਰਿਤਕ ਬਿੰਦਰ ਸਿੰਘ ਦੇ ਪੋਤੇ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਦਾਦਾ ਉਸਾਰੀ ਮਿਸਤਰੀ ਦਾ ਕੰਮ ਕਰਦੇ ਸਨ ਅਤੇ ਬੀਤੀ ਰਾਤ ਵੀ ਹਰੀਕੇ ਤੋਂ ਵਾਪਸ ਪਿੰਡ ਮੰਗੇਵਾਲਾ ਨੂੰ ਪਰਤ ਰਹੇ ਸਨ। ਇਸ ਦੌਰਾਨ ਜਦੋਂ ਉਹ ਤਲਵੰਡੀ ਭਾਈ ਦੇ ਮੇਨ ਮੋਗਾ-ਫ਼ਿਰੋਜ਼ਪੁਰ ਚੌਂਕ ਨੇੜੇ ਸਾਈਡ 'ਤੇ ਖੜ੍ਹੇ ਸੀ ਤਾਂ ਸਰਕਾਰੀ ਬੱਸ ਚਾਲਕ ਨੇ ਉਨ੍ਹਾਂ ਨੂੰ ਦਰੜ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਹਰੀ ਝੰਡੀ

ਇਸ ਹਾਦਸੇ 'ਚ ਬਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਇਲਾਜ ਲਈ ਲੈ ਕੇ ਜਾਂਦੇ ਸਮੇਂ ਮੇਜਰ ਸਿੰਘ ਵੀ ਰਸਤੇ ਵਿਚ ਦਮ ਤੋੜ ਗਿਆ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਸਮੇਤ ਬੱਸ ਫਰਾਰ ਹੋ ਗਿਆ। ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਬੱਸ ਚਾਲਕ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਧ ਰਹੀ ਗਰਮੀ ਦਰਮਿਆਨ ਮੌਸਮ ਵਿਭਾਗ ਦੀ ਵੱਡੀ ਅਪਡੇਟ, ਇਨ੍ਹਾਂ ਤਾਰੀਖਾਂ ਨੂੰ ਪਵੇਗਾ ਮੀਂਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News