ਗਲੋਬਲ ਵਾਰਮਿੰਗ ਕਾਰਨ ਮੂੰਗੇ ਦੀਆਂ ਚਟਾਨਾਂ ਖਤਰੇ ''ਚ

01/05/2018 4:25:54 PM

ਮੈਲਬੌਰਨ (ਭਾਸ਼ਾ)— ਇਕ ਸ਼ੋਧ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੂੰਗੇ ਦੀਆਂ ਚਟਾਨਾਂ ਨੂੰ ਗਲੋਬਲ ਵਾਰਮਿੰਗ ਦੇ ਪ੍ਰਭਾਵ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਅਸਫਲ ਹੋ ਰਹੀਆਂ ਹਨ। ਸ਼ੋਧ ਕਰਤਾਵਾਂ ਨੇ ਬੀਤੇ ਚਾਰ ਦਹਾਕਿਆਂ ਵਿਚ ਪਹਿਲੀ ਵਾਰੀ ਭੂਮੱਧ ਰੇਖਾ ਦੇ ਦੋਹੀਂ ਪਾਸੇ ਦੇ ਖੇਤਰਾਂ ਵਿਚ ਕਈ ਥਾਵਾਂ 'ਤੇ ਇਹ ਮਾਪਿਆ ਹੈ ਕਿ ਚਟਾਨਾਂ ਦਾ ਰੰਗ ਤੇਜ਼ ਗਤੀ ਨਾਲ ਉੱਡ ਰਿਹਾ ਹੈ। ਸ਼ੋਧ ਦੱਸਦਾ ਹੈ ਕਿ ਰੰਗ ਉੱਡਣ ਦੀਆਂ ਘਟਨਾਵਾਂ ਦੀ ਮਿਆਦ ਦਾ ਅੰਤਰ ਘਟਿਆ ਹੈ ਅਤੇ ਨਾਲ ਹੀ ਈਕੋਸਿਸਟਮ ਦੇ ਭਵਿੱਖ 'ਤੇ ਖਤਰਾ ਮੰਡਰਾ ਰਿਹਾ ਹੈ। ਇਸ ਨਾਲ ਲੱਖਾਂ ਲੋਕਾਂ ਦਾ ਰੁਜ਼ਗਾਰ ਵੀ ਖਤਰੇ ਵਿਚ ਪੈ ਸਕਦਾ ਹੈ। ਆਸਟ੍ਰੇਲੀਆ ਸਥਿਤ ਏ. ਆਰ. ਸੀ. ਸੈਂਟਰ ਆਫ ਐਕਸੀਲੈਂਸ ਫੌਰ ਕੋਰਲ ਰੀਫ ਸਟੱਡੀਜ਼ ਦੇ ਨਿਦੇਸ਼ਕ ਟੇਰੀ ਹਜੇਸ ਨੇ ਦੱਸਿਆ,''ਸਾਲ 1980 ਦੇ ਦਹਾਕੇ ਵਿਚ ਜਿੱਥੇ ਮੂੰਗ ਚਟਾਨਾਂ ਦਾ ਰੰਗ ਉੱਡਣ ਦੀ ਘਟਨਾ 25 ਤੋਂ 30 ਸਾਲ ਤੱਕ ਦੀ ਮਿਆਦ ਵਿਚ ਇਕ ਵਾਰੀ ਹੁੰਦੀ ਸੀ, ਉਹੀ ਹੁਣ ਬੀਤੇ ਤਿੰਨ-ਚਾਰ ਦਹਾਕਿਆਂ ਵਿਚ ਪੰਜ ਗੁਣਾ ਜ਼ਿਆਦਾ ਦੇਖੀ ਗਈ ਹੈ। ਸਾਲ 2010 ਤੋਂ ਬਾਅਦ ਔਸਤਨ ਹਰ 6 ਸਾਲ ਵਿਚ ਅਜਿਹਾ ਇਕ ਵਾਰੀ ਹੋ ਰਿਹਾ ਹੈ।'' ਉਨ੍ਹਾਂ ਨੇ ਦੱਸਿਆ ਕਿ ਇਸ ਬਦਲਾਅ ਦਾ ਮੁੱਖ ਕਾਰਨ ਤਾਪਮਾਨ ਵਿਚ ਲਗਾਤਾਰ ਹੋ ਰਿਹਾ ਵਾਧਾ ਹੈ।


Related News