ਹਰੀਕੇ ਪੱਤਣ ਝੀਲ ’ਚ ਪ੍ਰਦੂਸ਼ਣ ਕਾਰਨ ਝੀਲ ਦਾ ਵਜੂਦ ਖਤਰੇ ’ਚ, ਲੱਖਾਂ ਲੋਕਾਂ ਤੇ ਪ੍ਰਵਾਸੀ ਪੰਛੀਆਂ ਲਈ ਚਿੰਤਾਜਨਕ

Thursday, Apr 04, 2024 - 06:14 PM (IST)

ਹਰੀਕੇ ਪੱਤਣ ਝੀਲ ’ਚ ਪ੍ਰਦੂਸ਼ਣ ਕਾਰਨ ਝੀਲ ਦਾ ਵਜੂਦ ਖਤਰੇ ’ਚ, ਲੱਖਾਂ ਲੋਕਾਂ ਤੇ ਪ੍ਰਵਾਸੀ ਪੰਛੀਆਂ ਲਈ ਚਿੰਤਾਜਨਕ

ਹਰੀਕੇ ਪੱਤਣ (ਲਵਲੀ ਕੁਮਾਰ)- ਹਰੀਕੇ ਝੀਲ ਦਾ 86 ਕਿਲੋਮੀਟਰ ਰਕਬਾ ਜਿੱਥੇ ਪ੍ਰਵਾਸੀ ਪੰਛੀਆਂ ਦੀ ਸੈਰਗਾਹ ਅਤੇ ਨਾਮਵਰ ਧਰਤੀ ਦੇ ਨਾਂ ਨਾਲ ਦੁਨੀਆ ਭਰ ’ਚ ਮਸ਼ਹੂਰ ਵਿਸ਼ਵ ਪ੍ਰਸਿੱਧ ਹਰੀਕੇ ਝੀਲ ਵਿਦੇਸ਼ੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਉਥੇ ਹਰੀਕੇ ਝੀਲ ’ਚ ਵਧ ਰਹੀ ਹਾਈਸ਼ੈਂਥ ਬੂਟੀ ਅਤੇ ਇਸ ’ਚ ਵਧ ਰਹੇ ਪ੍ਰਦੂਸ਼ਣ ਕਾਰਨ ਲੱਖਾਂ ਲੋਕਾਂ ਲਈ ਅਤੇ ਉਕਤ ਝੀਲ ’ਚ ਪ੍ਰਵਾਸੀ ਪੰਛੀਆਂ ਦੇ ਜੀਵਨ ਲਈ ਖਤਰਾ ਬਣ ਗਈ ਹੈ। ਉਥੇ ਨਾਲ ਹੀ ਇਸ ’ਚ ਵਧ ਰਹੇ ਪ੍ਰਦੂਸ਼ਣ ਕਾਰਨ ਮਾਲਵੇ ਦੇ ਲੋਕਾਂ ਅਤੇ ਪ੍ਰਵਾਸੀ ਪੰਛੀਆਂ ਦੇ ਜੀਵਨ ਲਈ ਵੱਡਾ ਖ਼ਤਰਾ ਸਾਬਤ ਬਣ ਰਹੀ ਹੈ । ਕਈ ਸ਼ਹਿਰਾਂ ਦੀਆਂ ਫੈਕਟਰੀਆਂ ਦਾ ਰਸਾਇਣਕ ਯੁਕਤ ਪਾਣੀ ਬੁੱਢੇ ਨਾਲੇ ਰਾਹੀਂ ਸਤਲੁਜ ਦਰਿਆ ਵਿਚ ਰਸ ਰਿਹਾ ਹੈ, ਇਹ ਪਾਣੀ ਕਈ ਜ਼ਿਲ੍ਹਿਆਂ ਫਿਰੋਜ਼ਪੁਰ ਅਤੇ ਰਾਜਸਥਾਨ ਦੇ ਲੱਖਾਂ ਲੋਕ ਪੀਣ ਲਈ ਸਿੰਚਾਈ ਕਰਨ ਲਈ ਵਰਤ ਰਹੇ ਹਨ । ਆਉਣ ਵਾਲੇ ਸਮੇਂ ’ਚ ਕੈਂਸਰ ਦਾ ਰੂਪ ਧਾਰਨ ਕਰਨਗੀਆਂ ਜੋ ਕਿ ਚਿੰਤਾਜਨਕ ਵਿਸ਼ਾ ਹੈ।

ਇਸ ਤੋਂ ਇਲਾਵਾ ਹਰੀਕੇ ਹੈੱਡ ਦੇ ਪਾਣੀ ਸੰਭਾਲਣ ਦੀ ਸਮਰੱਥਾ ਘਟੀ

ਹਰੀਕੇ ਹੈੱਡ ਦੀ ਪਾਣੀ ਸੰਭਾਲਣ ਦੀ ਸਮਰੱਥਾ ਇਸ ’ਚ ਅੱਪ ਸਟ੍ਰੀਮ ਵਾਲੇ ਪਾਸੇ ਦਰਿਆ ’ਚ ਕਈ ਫੁੱਟ ਸਿਲਟ ਜੰਮ ਜਾਣ ਕਾਰਨ ਸਿਲਟ ਦੀ ਦਲਦਲ ’ਚ ਕਈ ਕੁਲਾਲੀ ਬੂਟੀ ਫੈਲਣ ਕਾਰਨ ਘੱਟ ਰਹੀ ਗਈ ਹੈ ਅਤੇ ਇਸ ਸਿਲਟ ਦੀ ਦਲਦਲ ’ਚ ਕਈ-ਕਈ ਫੁੱਟ ਉੱਚਾ ਸਰਕੰਡਾ ਉੱਗ ਅਇਆ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਮੁੜ ਬਰਸਾਤਾਂ ਦੇ ਮੌਸਮ ’ਚ ਪਹਾੜਾਂ ਤੋਂ ਡੈਮਾਂ ਰਾਹੀਂ ਜ਼ਿਆਦਾ ਮਾਤਰਾ ’ਚ ਪਾਣੀ ਪਹੁੰਚਦਾ ਹੈ ਤਾਂ ਉਸ ਨਾਲ ਹਰੀਕੇ ਹੈੱਡ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਕਾਰ ਤੇ ਟਰੱਕ ਦੀ ਟਕੱਰ 'ਚ ਇਕ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ

ਹਰੀਕੇ-ਫਿਰੋਜ਼ਪੁਰ ਫੀਡਰ ਨਹਿਰ ਬੰਦ

ਹਰੀਕੇ ਹੈੱਡ ਵਰਕਸ ਤੋਂ ਰਾਜਸਥਾਨ ਤੇ ਫਿਰੋਜ਼ਪੁਰ ਫੀਡਰ ਦੋ ਨਹਿਰ ਨਿਕਲਦੀਆਂ ਹਨ, ਜਿਸ ਵਿਚੋਂ ਇਕ ਫਿਰੋਜ਼ਪੁਰ ਨਹਿਰ ਨੂੰ ਬੰਦ ਕੀਤਾ ਗਿਆ ਹੈ। ਇਸ ਸਬੰਧੀ ਹੈੱਡ ਵਰਕਸ ਤੋਂ ਜਾਣਕਾਰੀ ਦਿੰਦਿਆਂ ਸੁਖਵੰਤ ਸਿੰਘ ਉੱਪਲ ਨੇ ਦੱਸਿਆ ਫਿਰੋਜ਼ਪੁਰ ਫੀਡਰ ਨਹਿਰ ਦੇ ਗੇਟਾਂ ਦਾ ਮੁਰਮੰਤ ਦਾ ਕੰਮ ਚੱਲ ਰਿਹਾ, ਜਿਸ ਕਾਰਨ ਇਸ ਨਹਿਰ ਨੂੰ ਬੰਦ ਕੀਤਾ ਗਿਆ ਜਦ ਕਿ ਰਾਸਜਥਾਨ ਫੀਡਰ ਨਹਿਰ ਨੂੰ ਨਹਿਰ ਚੱਲ ਰਹੀ ਹੈ ।

ਕੇਂਦਰ ਤੇ ਪੰਜਾਬ ਸਰਕਾਰ ਇਸ ਵੱਲ ਜਲਦ ਧਿਆਨ ਦੇਵੇ

ਸਮਾਜ ਸੇਵੀ-ਬਾਬਾ ਸੋਨੂੰ ਸ਼ਾਹ ਹਰੀਕੇ ਤੇ ਕ੍ਰਾਈਮ ਐੱਡ ਕੁਰਪੱਸ਼ਨ ਸੰਸਥਾ ਦੇ ਪੰਜਾਬ ਪ੍ਰਧਾਨ ਸੁਖਪ੍ਰੀਤ ਸਿੰਘ ਵਿਰਦੀ ਨੇ ਕਿਹਾ ਕਿ 1952 ’ਚ ਇਥੇ ਸਰਕਾਰ ਵੱਲੋਂ ਇਕ ਬੰਨ੍ਹ ਬਣਾਇਆ ਗਿਆ ਸੀ, ਬੰਨ੍ਹ ਦੀ ਉਸਾਰੀ ਦੇ ਨਾਲ ਇਹ ਵੈਟਲੈਂਡ ਹੋਂਦ ’ਚ ਆਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ 86 ਕਿਲੋਮੀਟਰ ਵਰਗ ਦੇ ਘੇਰੇ ਵਿਚ ਐਲਾਨਿਆ ਗਿਆ ਜਾ ਚੁੱਕਾ ਹੈ, ਹੁਣ ਇਸ ਵੈਟਲੈਂਡ ਵਿਚ ਕਈ ਟਾਪੂ ਪਾਏ ਜਾਂਦੇ ਹਨ ਜੋ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਮੱਦਦ ਕਰਦੇ ਹਨ ਪਰ ਹਰੀਕੇ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਲੱਖਾਂ ਲੋਕਾਂ ਅਤੇ ਜੀਵ ਜੰਤੂਆਂ ਲਈ ਵੱਡੀ ਮੁਸੀਬਤ ਬਣ ਚੁੱਕੀ ਹੈ।

ਇਹ ਵੀ ਪੜ੍ਹੋ- ਆਪਣੇ ਘਰ ਨਹੀਂ ਹੋਇਆ ਮੁੰਡਾ, ਜਾਇਦਾਦ ਭਰਾ ਕੋਲ ਨਾ ਚਲੀ ਜਾਵੇ, ਇਸ ਲਈ ਕੀਤਾ ਮਾਂ, ਭਤੀਜੇ ਤੇ ਭਾਬੀ ਦਾ ਕਤਲ

ਹਰੀਕੇ ਅੰਤਰਰਾਸ਼ਟਰੀ ਝੀਲ ਨੂੰ ਸਾਫ ਸੁਥਰਾ ਰੱਖਣਾ ਸਮੇਂ ਦੀ ਮੁੱਖ ਲੋੜ : ਕੰਵਲਪ੍ਰੀਤ ਸਿੰਘ

ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਦਾ ਕਹਿਣਾ ਹੈ ਕਿ ਪਾਣੀ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਜੰਗਲੀ ਜੀਵਾਂ ਅਤੇ ਪਾਣੀ ਵਾਲੀਆਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕੇ ਜੋ ਕਿ ਮਾਲਵਾ ਦੇ ਲੱਖਾਂ ਲੋਕ ਸੰਚਾਈ ਤੌਰ ’ਤੇ ਵਰਤ ਰਹੇ ਜੋ ਕਿ ਇਨ੍ਹਾਂ ਲੋਕਾਂ ਲਈ ਕੈਂਸਰ ਵਰਗੀਆਂ ਬੀਮਾਰੀਆਂ ਦਾ ਖਤਰਾ ਬਣ ਰਿਹਾ ਹੈ, ਇਸ ਵੱਲ ਕੇਂਦਰ ਤੇ ਪੰਜਾਬ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਹਰੀਕੇ ਝੀਲ ’ਚ ਗੰਦਾ ਪਾਣੀ ਪੈਣ ਨਾਲ ਪਾਣੀ ’ਚ ਪਾਏ ਜਾਣ ਵਾਲੇ ਜੀਵ ਜੰਤੂਆਂ ਦੀ ਹੋਂਦ ਨੂੰ ਬਹੁਤ ਵੱਡਾ ਖਤਰਾ ਹੈ ।ਕਈ ਪ੍ਰਵਾਸੀਆਂ ਪੰਛੀਆਂ ਦੀ ਕਿਸਮਾਂ ਆਦਿ ਕਈ ਅਲੋਪ ਹੋ ਸਕਦੀਆਂ ਹਨ।

ਹਰੀਕੇ ਝੀਲ ’ਚ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਹਰੀਕੇ ਦਰਿਆ ਕਿਨਾਰੇ ’ਤੇ ਚਲਾਇਆ ਗਿਆ ਸੀ ਸਫਾਈ ਅਭਿਆਨ

ਹਰੀਕੇ ਝੀਲ ਕਿਨਾਰੇ ਲੱਗੇ ਗੰਦਗੀ ਢੇਰਾਂ ਨੂੰ ਪਿਛਲੀ ਮਹੀਨੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ ਸੀ। ਇਸ ਸਬੰਧੀ ਸੰਤ ਨਿਰੰਕਾਰੀ ਮਿਸ਼ਨ ਦੇ ਮੁਖੀ ਸ਼ਾਮ ਸਿੰਘ ਜੀ ਨੇ ਦੱਸਿਆ ਕਿ ਪਿਛਲੇ ਮਹੀਨੇ ਇਸ ਝੀਲ ਦੇ ਸੜਕ ਕਿਨਾਰੇ ਕਿਨਾਰੇ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਬਹੁਤ ਵੱਡੇ-ਵੱਡੇ ਗੰਦਗੀ ਦੇ ਢੇਰਾਂ ਨੂੰ ਚੁੱਕਿਆ ਗਿਆ ਸੀ ਪਰ ਅਫਸੋਸ ਇਹ ਹੈ ਹੁਣ ਇਸ ਝੀਲ ਦੇ ਕਿਨਾਰੇ ਫਿਰ ਗੰਦਗੀ ਢੇਰ ਸ਼ੁਰੂ ਹੋ ਗਏ ਹਨ ਇਸ ਵੱਲ ਧਿਆਨ ਦਿੱਤਾ ਜਾਵੇ।

ਇਹ ਵੀ ਪੜ੍ਹੋ- ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਸਿੱਖਿਆ ਵਿਭਾਗ ਕੋਲ ਸ਼ਿਕਾਇਤਾਂ ਦਾ ਸਿਲਸਿਲਾ ਜਾਰੀ, 3 ਹੋਰ ਸਕੂਲ ਆਏ ਅੜਿਕੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News