ਦੁਬਈ ਦੇ ਹੁਕਮਰਾਨ ਦੀ ਪਤਨੀ ਦੇ ਬਾਡੀਗਾਰਡ ਨਾਲ ਸਨ ਸਬੰਧ, ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ

Sunday, Nov 22, 2020 - 08:08 PM (IST)

ਦੁਬਈ ਦੇ ਹੁਕਮਰਾਨ ਦੀ ਪਤਨੀ ਦੇ ਬਾਡੀਗਾਰਡ ਨਾਲ ਸਨ ਸਬੰਧ, ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ

ਦੁਬਈ (ਇੰਟ.)- ਦੁਬਈ ਦੇ ਹੁਕਮਰਾਨ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਪਤਨੀ ਰਾਜਕੁਮਾਰੀ ਹਯਾ (46) ਦੇ ਆਪਣੇ ਬਾਡੀਗਾਰਡ ਰਸੇਲ ਫਲੋਵਰ (37) ਨਾਲ ਸਬੰਧ ਸਨ। ਉਸ ਨੇ ਬਾਡੀਗਾਰਡ ਨੂੰ ਆਪਣੇ ਰਿਸ਼ਤੇ ਬਾਰੇ ਚੁੱਪ ਰਹਿਣ ਲਈ ਲਗਭਗ 12 ਕਰੋੜ ਰੁਪਏ ਦਿੱਤੇ ਸਨ।  ਬਰਤਾਨੀਆ ਦੀ ਅਦਾਲਤ ਵਿਚ ਚੱਲੀ ਸੁਣਵਾਈ ਦੇ ਆਧਾਰ 'ਤੇ 'ਡੇਲੀ ਮੇਲ' ਨੇ ਇਹ ਦਾਅਵਾ ਕੀਤਾ ਹੈ।

PunjabKesari

ਇਹ ਵੀ ਪੜ੍ਹੋ:- 
ਇਸ ਦੇਸੀ ਫਾਰਮੂਲੇ ਨਾਲ ਖੋਈ ਹੋਈ ਮਰਦਾਨਾ ਤਾਕਤ ਮੁੜ ਵਾਪਸ ਪਾਓ

ਦੁਬਈ ਦੇ ਹੁਕਮਰਾਨ ਨੇ ਰਾਜਕੁਮਾਰੀ ਹਯਾ ਨੂੰ ਦੱਸੇ ਬਿਨਾਂ ਹੀ ਸ਼ਰੀਅਤ ਕਾਨੂੰਨ ਅਧੀਨ ਉਸ ਨੂੰ ਫਰਵਰੀ 2019 ਵਿਚ ਤਲਾਕ ਦੇ ਦਿੱਤਾ ਸੀ। ਹਯਾ ਦਾ ਬਾਡੀਗਾਰਡ ਵਿਆਹਿਆ ਹੋਇਆ ਸੀ ਪਰ ਅਫੇਅਰ ਕਾਰਣ ਉਸ ਦਾ ਵਿਆਹ ਟੁੱਟ ਗਿਆ। 

PunjabKesari
ਇਹ ਵੀ ਪੜ੍ਹੋ:- 
ਚਿੰਗਾਰੀ ਐਪ ਦਾ ਜਲਵਾ, ਰੋਜ਼ਾਨਾ 3.8 ਕਰੋੜ ਯੂਜ਼ਰਸ ਬਣਾ ਰਹੇ ਹਨ ਵੀਡੀਓਜ਼

ਰਾਜਕੁਮਾਰੀ ਹਯਾ ਨੇ ਬਾਡੀਗਾਰਡ ਨੂੰ ਦਿੱਤੇ ਮਹਿੰਗੇ-ਮਹਿੰਗੇ ਤੋਹਫੇ
ਰਾਜਕੁਮਾਰੀ ਹਯਾ ਦੁਬਈ ਛੱਡ ਚੁੱਕੀ ਹੈ ਅਤੇ ਕਈ ਸਾਲਾਂ ਤੋਂ ਬਰਤਾਨੀਆ ਵਿਚ ਰਹਿ ਰਹੀ ਹੈ। ਬੱਚਿਆਂ ਦੀ ਕਸਟਡੀ ਨੂੰ ਲੈ ਕੇ ਹਯਾ ਨੇ ਬਰਤਾਨੀਆ ਦੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਸੀ ਅਤੇ ਫੈਸਲਾ ਉਸ ਦੇ ਹੱਕ ਵਿਚ ਆਇਆ ਸੀ।

PunjabKesari

ਇਹ ਵੀ ਪੜ੍ਹੋ:- 
ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ

ਉਹ ਆਪਣੇ ਬਾਡੀਗਾਰਡ ਨੂੰ ਬਹੁਤ ਮਹਿੰਗੇ ਤੌਹਫੇ ਦਿੰਦੀ ਹੁੰਦੀ ਸੀ, ਇਨ੍ਹਾਂ ਵਿਚ 12 ਲੱਖ ਰੁਪਏ ਦੀ ਕੀਮਤ ਵਾਲੀ ਘੜੀ ਅਤੇ 50 ਲੱਖ ਰੁਪਏ ਦੀ ਕੀਮਤ ਵਾਲੀ ਬੰਦੂਕ ਵਰਗੀਆਂ ਮਹਿੰਗੀਆਂ ਚੀਜ਼ਾਂ ਵੀ ਸ਼ਾਮਲ ਸਨ। ਹਯਾ ਦੁਬਈ ਦੇ ਹੁਕਮਰਾਨ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ 6ਵੀਂ ਅਤੇ ਸਭ ਤੋਂ ਘੱਟ ਉਮਰ ਦੀ ਪਤਨੀ ਰਹੀ ਸੀ।

PunjabKesari


 


author

Karan Kumar

Content Editor

Related News