'ਡਰ ਕੇ ਆਗੇ ਜੀਤ ਹੈ', ਸਾਈਕਲਿਸਟ ਨੇ ਕੀਤੇ ਅਨੋਖੇ ਸਟੰਟ (ਵੀਡੀਓ)

02/04/2019 9:36:20 AM

ਦੁਬਈ (ਬਿਊਰੋ)— ਦੁਨੀਆ ਵਿਚ ਆਪਣੇ ਡਰ ਨੂੰ ਖਤਮ ਕਰਨ ਦੀ ਹਿੰਮਤ ਬਹੁਤ ਘੱਟ ਲੋਕ ਹੀ ਦਿਖਾ ਪਾਉਂਦੇ ਹਨ। 'ਡਰ ਕੇ ਆਗੇ ਜੀਤ ਹੈ' ਦੀ ਕਹਾਵਤ ਨੂੰ ਸੱਚ ਕਰਦਿਆਂ 26 ਸਾਲਾ ਸ਼ਖਸ ਨੇ ਅਨੋਖੇ ਸਟੰਟ ਕੀਤੇ।

PunjabKesari

ਦੁਬਈ ਵਿਚ 26 ਸਾਲ ਦੇ ਇਕ ਸਾਈਕਲਿਸਟ ਨੇ 700 ਫੁੱਟ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਅਨੋਖੇ ਸਟੰਟ ਕੀਤੇ। ਸਕਾਟਲੈਂਡ ਦੇ ਇਸ ਸਾਈਕਲਿਸਟ ਦਾ ਨਾਮ ਕ੍ਰਿਸ ਕਾਇਲ ਹੈ। ਛਾਲ ਮਾਰਨ ਦੇ ਬਾਅਦ ਕ੍ਰਿਸ ਨੇ ਪੂਰੇ ਦੁਬਈ ਨੂੰ ਬੀ.ਐੱਮ.ਐਕਸ. ਪਲੇਅਗ੍ਰਾਊਂਡ ਬਣਾ ਦਿੱਤਾ ਅਤੇ ਪੂਰੇ ਸ਼ਹਿਰ ਦਾ ਚੱਕਰ ਲਗਾਇਆ। 

PunjabKesari

ਹੈਲੀਕਾਪਟਰ ਜ਼ਰੀਏ ਕ੍ਰਿਸ ਨੇ ਬੁਰਜ ਖਲੀਫਾ ਦੇ ਉੱਪਰ ਬਣੇ ਹੈਲੀਪੈਡ 'ਤੇ ਛਾਲ ਮਾਰੀ ਅਤੇ ਉੱਥੇ ਬਣੇ ਲੱਕੜ ਦੇ ਰੈਂਪ ਜ਼ਰੀਏ ਉਹ ਹੇਠਾਂ ਆ ਗਏ। ਇਸ ਸਮਾਚਾਰ ਏਜੰਸੀ ਨਾਲ ਗੱਲਬਾਤ ਵਿਚ ਕ੍ਰਿਸ ਨੇ ਦੱਸਿਆ,'' ਮੈਨੂੰ ਉੱਚਾਈ ਤੋਂ ਡਰ ਲੱਗਦਾ ਹੈ। ਇਸੇ ਡਰ ਨੂੰ ਖਤਮ ਕਰਨ ਲਈ ਮੈਂ ਇਸ ਸਟੰਟ ਨੂੰ ਕੀਤਾ।''

PunjabKesari

ਕ੍ਰਿਸ ਨੇ ਦੱਸਿਆ ਕਿ ਹੈਲੀਕਾਪਟਰ ਤੋਂ ਛਾਲ ਮਾਰਨ ਤੋਂ ਪਹਿਲਾਂ ਉਹ ਖੁਦ ਨਾਲ ਗੱਲ ਕਰ ਰਹੇ ਸਨ ਅਤੇ ਬਾਰ-ਬਾਰ ਦੁਹਰਾ ਰਹੇ ਸਨ ਕਿ ਮੈਂ ਇਹ ਕਰਨ ਜਾ ਰਿਹਾ ਹਾਂ ਅਤੇ ਅਜਿਹਾ ਮੈਂ ਬਿਲਕੁੱਲ ਕਰਾਂਗਾ। ਕ੍ਰਿਸ ਦੇ ਇਸ ਸਟੰਟ ਨੂੰ ਮੁਸ਼ਕਲ ਸਟੰਟਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ।


Vandana

Content Editor

Related News