ਵਿਗਿਆਨੀਆਂ ਨੇ ਹਵਾ ਤੋਂ ਪਾਣੀ ਸੋਖਣ ਵਾਲਾ ਉਪਕਰਣ ਕੀਤਾ ਵਿਕਸਤ
Monday, Dec 03, 2018 - 01:28 PM (IST)

ਦੁਬਈ (ਭਾਸ਼ਾ)— ਵਿਗਿਆਨੀਆਂ ਨੇ ਇਕ ਅਜਿਹਾ ਸਧਾਰਨ ਉੁਪਕਰਣ ਵਿਕਸਤ ਕੀਤਾ ਹੈ ਜੋ ਹਵਾ ਤੋਂ ਪਾਣੀ ਸੋਖ ਸਕਦਾ ਹੈ ਤੇ ਧੁੱਪ ਦੀ ਗਰਮੀ ਨਾਲ ਇਸ ਨੂੰ ਛੱਡ ਸਕਦਾ ਹੈ। ਖੋਜ ਕਰਤਾਵਾਂ ਨੇ ਕਿਹਾ ਕਿ ਇਹ ਖੋਜ ਦੂਰ-ਦੁਰਾਡੇ ਬੰਜਰ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦਾ ਨਵਾਂ ਸੁਰੱਖਿਅਤ ਸਰੋਤ ਪ੍ਰਦਾਨ ਕਰ ਸਕਦੀ ਹੈ। ਦੁਨੀਆ ਭਰ ਵਿਚ ਧਰਤੀ ਦੇ ਵਾਯੂਮੰਡਲ ਦੀ ਹਵਾ ਵਿਚ ਕਰੀਬ 13 ਹਜ਼ਾਰ ਅਰਬ ਟਨ ਪਾਣੀ ਹੈ। ਇਸ ਪਾਣੀ ਨੂੰ ਪ੍ਰਾਪਤ ਕਰਨ ਲਈ ਕਈ ਉਪਕਰਣ ਵਿਕਸਤ ਕੀਤੇ ਗਏ ਪਰ ਉਹ ਜਾਂ ਤਾਂ ਇਸ ਕੰਮ ਵਿਚ ਅਸਮਰੱਥ ਸਾਬਤ ਹੋਏ ਜਾਂ ਮਹਿੰਗੇ ਤੇ ਜਟਿਲ। ਸਾਊਦੀ ਅਰਬ ਦੀ ਕਿੰਗ ਅਬਦੁੱਲਾ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ ਦੇ ਖੋਜ ਕਰਤਾਵਾਂ ਨੇ ਨਵਾਂ ਉਪਕਰਣ ਵਿਕਸਤ ਕੀਤਾ ਹੈ ਜਿਸ ਵਿਚ ਸਸਤਾ, ਸਥਿਰ, ਜ਼ਹਿਰੀਲੇ ਲੂਣ ਰਹਿਤ ਅਤੇ ਕੈਲਸ਼ੀਅਮ ਕਲੋਰਾਈਡ ਦੀ ਵਰਤੋਂ ਕੀਤੀ ਗਈ।