ਜੇਕਰ ਨਾਫਟਾ ਹੋਇਆ 'ਫੇਲ' ਤਾਂ ਨਵੇਂ ਸੌਦੇ 'ਤੇ ਕਰਾਂਗੇ ਵਿਚਾਰ : ਟਰੰਪ

Thursday, Oct 12, 2017 - 02:39 AM (IST)

ਵਾਸ਼ਿੰਗਟਨ/ਟੋਰਾਂਟੋ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਜਸਟਿਨ ਦੇ ਨਿਘੇ ਸਵਾਗਤ ਤੋਂ ਬਾਅਦ ਟਰੰਪ ਨੇ ਕਿਹਾ ਕਿ ਜੇਕਰ ਨਾਫਟਾ 'ਤੇ ਗੱਲਬਾਤ ਅਸਫਲ ਹੋ ਜਾਂਦੀ ਹੈ ਤਾਂ ਉਹ ਕੈਨੇਡਾ ਨਾਲ ਸਿੱਧੇ ਮੁਫਤ ਵਪਾਰ ਸਮਝੋਤੇ 'ਤੇ ਵਿਚਾਰ ਕਰਨਗੇ। ਇਸ ਦੇ ਨਾਲ ਹੀ ਟਰੰਪ ਨੇ ਇਹ ਵੀ ਕਿਹਾ ਕਿ ਅਜੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਨਾਰਥ ਅਮੇਰੀਕਾ ਫਰੀ ਟ੍ਰੇਡ ਐਗਰੀਮੈਂਟ 'ਤੇ ਹੋਣ ਵਾਲੀ ਗੱਲਬਾਤ ਸਫਲ ਰਹੇਗੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਨਾਫਟਾ 'ਤੇ ਹੋਣ ਵਾਲੀ ਗੱਲਬਾਤ ਅਸਫਲ ਰਹੇ ਤੇ ਅਜਿਹੇ ਹਲਾਤਾਂ 'ਚ ਇਕ ਨਵਾਂ ਸੌਦਾ ਤਿਆਰ ਹੋ ਸਕਦਾ ਹੈ।
ਦੁਨੀਆ ਭਰ ਦੇ ਸਾਹਮਣੇ ਹੈ ਕਿ ਅਮਰੀਕੀ ਰਾਸ਼ਟਰਪਤੀ ਨਾਫਟਾ ਦੇ ਹੱਕ 'ਚ ਨਹੀਂ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਆਪਣੇ ਕਿਸੇ ਗੁਆਂਢੀ ਦੇਸ਼ ਨਾਲ ਸਮਝੋਤੇ ਦੀ ਸੰਭਾਵਨਾ ਬਾਰੇ ਜਨਤਕ ਤੌਰ 'ਤੇ ਸਾਹਮਣੇ ਆਇਆ ਹੈ। ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਫਟਾ ਸਮਝੋਤੇ ਨੂੰ ਅੱਗੇ ਵਧਾਉਣ ਦੀ ਉਮੀਦ ਲੈ ਕੇ ਅਮਰੀਕਾ ਤੇ ਮੈਕਸੀਕੋ ਦੇ ਚਾਰ ਦਿਨਾਂ ਦੌਰੇ 'ਤੇ ਹਨ।


Related News