ਪਠਾਨਕੋਟ ਤੜਕਸਾਰ ਪਿਆ ਮੀਂਹ, ਮੌਸਮ ਹੋਇਆ ਸੁਹਾਵਨਾ
Thursday, Sep 26, 2024 - 12:46 PM (IST)
ਪਠਾਨਕੋਟ (ਧਰਮਿੰਦੜ)- ਪਿਛਲੇ ਕਰੀਬ 3 ਦਿਨਾਂ ਤੋਂ ਗਰਮੀ ਜ਼ਿਆਦਾ ਪੈਣ ਦੀ ਵਜ੍ਹਾ ਨਾਲ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਸੀ, ਜਿਸ ਵਜ੍ਹਾ ਨਾਲ ਕੰਮ ਕਾਜ ਕਰਨ ਵਾਲੇ ਲੋਕ ਗਰਮੀ ਦੀ ਵਜ੍ਹਾ ਨਾਲ ਪ੍ਰੇਸ਼ਾਨ ਸਨ। ਅੱਜ ਸਵੇਰੇ ਕੁਝ ਦੇਰ ਹੋਈ ਬਰਸਾਤ ਨੇ ਮੌਸਮ ਸੁਹਾਵਨਾ ਕਰ ਦਿੱਤਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਇਸ ਸਬੰਧੀ ਜਦ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਹੁਤ ਅਰਸੇ ਬਾਅਦ ਅਜਿਹਾ ਹੋਇਆ ਹੈ ਕਿ ਜਿਹੜੀ ਗਰਮੀ ਜੂਨ ਮਹੀਨੇ ਪੈਂਦੀ ਸੀ ਹੁਣ ਉਸ ਤਰ੍ਹਾਂ ਦੀ ਗਰਮੀ ਸਤੰਬਰ ਮਹੀਨੇ ਦੇ ਅਖੀਰ 'ਚ ਵੇਖਣ ਨੂੰ ਮਿਲੀ ਹੈ। ਜਿਸ ਕਾਰਨ ਲੋਕ ਬਿਮਾਰ ਹੋ ਰਹੇ ਹਨ ਅਤੇ ਅੱਜ ਹੋਈ ਬਰਸਾਤ ਤੋਂ ਲਗਦਾ ਹੈ ਕਿ ਮੌਸਮ 'ਚ ਬਦਲਾਅ ਆਵੇਗਾ।
ਇਹ ਵੀ ਪੜ੍ਹੋ- ਚਾਰ ਸਾਲ ਪਹਿਲਾਂ ਮਰਨ ਵਾਲੇ ਵਿਅਕਤੀ ਦੇ ਖ਼ਿਲਾਫ਼ FIR ਦਰਜ, ਜਾਣੋ ਕੀ ਰਹੀ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8