ਖੁਫੀਆ ਦਸਤਾਵੇਜ਼ਾਂ ਨਾਲ ਖੁਲਾਸਾ, ਕਿਸ ਤਰ੍ਹਾਂ ਕੰਮ ਕਰਦੇ ਹਨ ਚੀਨ ਦੇ ਹਿਰਾਸਤ ਕੇਂਦਰ

11/26/2019 1:56:19 AM

ਬੀਜਿੰਗ - ਚੀਨ ਸਰਕਾਰ ਨੇ 10 ਲੱਖ ਤੋਂ ਜ਼ਿਆਦਾ ਉਇਗਰਾਂ, ਕਜ਼ਾਕ ਅਤੇ ਹੋਰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਹਿਰਾਸਤ 'ਚ ਲੈ ਰਖਿਆ ਹੈ, ਜਿਸ ਨੂੰ ਉਹ ਸਵੈ-ਇਛੁੱਕ ਕਾਰਜ ਦੀ ਸਿਖਲਾਈ ਕਹਿੰਦੇ ਹਨ। ਹਾਲਾਂਕਿ, ਹਾਲ ਹੀ 'ਚ ਸਾਹਮਣੇ ਆਇਆ ਇਕ ਖੁਫੀਆ ਦਸਤਾਵੇਜ਼ ਕਹਿੰਦਾ ਹੈ ਕਿ ਚੀਨ ਵੱਲੋਂ ਦੇਸ਼ ਦੇ ਪੱਛਮੀ ਸ਼ਿਨਜਿਆਂਗ ਖੇਤਰ 'ਚ ਚਲਾਏ ਜਾ ਰਹੇ ਇਹ ਅਜਿਹੇ ਖੁਫੀਆ ਕੇਂਦਰ ਹਨ, ਜਿਥੇ ਲੋਕਾਂ ਨੂੰ ਵਿਚਾਰਧਾਰਾ ਉਲਟ ਅਤੇ ਵਿਵਹਾਰਕ ਰੀ-ਟ੍ਰੇਨਿੰਗ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ।

ਅੰਤਰਰਾਸ਼ਟਰੀ ਪੱਤਰਕਾਰਾਂ ਦੇ ਇਕ ਸਮੂਹ ਤੱਕ ਪਹੁੰਚਿਆ ਲੀਕ ਹੋਇਆ ਦਸਤਾਵੇਜ਼ ਘੱਟ ਗਿਣਤੀਆਂ, ਜ਼ਿਆਦਾਤਰ ਮੁਸਲਮਾਨਾਂ ਨੂੰ ਜੇਲ 'ਚ ਰੱਖਣ, ਉਨ੍ਹਾਂ ਦੇ ਵਿਚਾਰਾਂ ਅਤੇ ਇਥੋਂ ਤੱਕ ਕਿ ਉਨ੍ਹਾਂ ਦੀ ਭਾਸ਼ਾ ਨੂੰ ਬਦਲਣ ਦੀ ਚੀਨ ਦੀ ਰਣਨੀਤੀ ਦੇ ਬਾਰੇ 'ਚ ਦੱਸਦਾ ਹੈ। ਦਸਤਾਵੇਜ਼ ਆਖਦਾ ਹੈ ਕਿ ਲੋਕ ਭੱਜ ਨਾ ਸਕਣ, ਇਸ ਦੇ ਲਈ ਨਿਗਰਾਨੀ ਟਾਵਰ ਲੱਗੇ ਹਨ, ਦੋਹਰੇ ਤਾਲੇ ਵਾਲੇ ਦਰਵਾਜ਼ੇ ਹਨ ਅਤੇ ਹਰ ਸਮੇਂ ਸੀ. ਸੀ. ਟੀ. ਵੀ. ਨਾਲ ਨਿਗਰਾਨੀ ਕੀਤੀ ਜਾਂਦੀ ਹੈ।


Khushdeep Jassi

Content Editor

Related News